ਕਜ਼ਾਖਸਤਾਨ ਫਰਵਰੀ ''ਚ ਸ਼ੁਰੂ ਕਰੇਗਾ ਸਪੂਤਨਿਕ ਵੀ ਟੀਕਾਕਰਣ
Monday, Dec 21, 2020 - 04:23 PM (IST)
ਨੂਰ ਸੁਲਤਾਨ- ਕਜ਼ਾਖਸਤਾਨ ਦੇ ਪ੍ਰਧਾਨ ਮੰਤਰੀ ਅਸਕਰ ਮਾਮਿਨ ਨੇ ਸੋਮਵਾਰ ਨੂੰ ਕਿਹਾ ਕਿ ਅਗਲੇ ਸਾਲ ਫਰਵਰੀ ਵਿਚ ਸਵਦੇਸ਼ ਵਿਚ ਬਣੀ ਕੋਰੋਨਾ ਵਾਇਰਸ ਦੀ ਸਪੂਤਨਿਕ ਵੀ ਵੈਕਸੀਨ ਦਾ ਵੱਡੇ ਪੈਮਾਨੇ 'ਤੇ ਟੀਕਾਕਰਣ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮਾਮਿਨ ਨੇ ਕਾਰਾਗਾਂਡੀ ਵਿਚ ਫਾਰਮਿਊਟਿਕਲ ਕੰਪਲੈਕਸ ਵਿਚ ਰੂਸੀ ਵੈਕਸੀਨ ਦੇ ਉਤਪਾਦਨ ਨੂੰ ਲਾਂਚ ਕੀਤਾ।
ਉਨ੍ਹਾਂ ਆਪਣੇ ਦਫ਼ਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਜ਼ਾਖਸਤਾਨ ਵਿਚ ਉਤਪਾਦਤ ਸਪੂਤਨਿਕ ਵੀ ਵੈਕਸੀਨ ਦਾ ਵੱਡੇ ਪੈਮਾਨੇ 'ਤੇ ਟੀਕਾਕਰਣ ਫਰਵਰੀ 2021 ਵਿਚ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ ਮੈਡੀਕਲ ਅਧਿਕਾਰੀਆਂ, ਵਿਦਿਆਰਥੀਆਂ, ਅਧਿਆਪਕਾਂ, ਕਾਨੂੰਨ ਪਰਿਵਰਤਨ ਏਜੰਟਾਂ, ਸਮਾਜਕ ਮੈਡੀਕਲ ਸੰਸਥਾਨਾਂ ਵਿਚ ਕੰਮ ਕਰਨ ਵਾਲਿਆਂ ਅਤੇ ਪੁਰਾਣੀਆਂ ਬੀਮਾਰੀਆਂ ਨਾਲ ਪੀੜਤ ਲੋਕਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ। ਇਹ ਟੀਕਾਕਰਣ ਲੋਕ ਆਪਣੀ ਮਰਜ਼ੀ ਨਾਲ ਕਰਵਾ ਸਕਦੇ ਹਨ।