ਹੈਵਾਨੀਅਤ: ਪਹਿਲਾਂ ਕੀਤਾ ਰੇਪ, ਫਿਰ ਕਤਲ ਕਰ ਸਿਰ ਵੱਢ ਕੇ ਪਾਣੀ ’ਚ ਉਬਾਲਿਆ, ਹੁਣ ਹੋਈ ਜੇਲ੍ਹ ਦੀ ਸਜ਼ਾ
Saturday, Jan 01, 2022 - 05:20 PM (IST)
ਅਲਮਾਟੀ: ਫੈਸ਼ਨ ਡਿਜ਼ਾਈਨ ਦੀ 19 ਸਾਲਾ ਵਿਦਿਆਰਥਣ ਨਾਲ ਜਬਰ-ਜ਼ਿਨਾਹ ਤੋਂ ਬਾਅਦ ਉਸ ਦਾ ਸਿਰ ਕਲਮ ਕਰ ਅਤੇ ਉਸ ਦੇ ਸਰੀਰ ਦੇ ਟੋਟੇ ਕਰਨ ਵਾਲੇ 28 ਸਾਲਾ ਫਰਮਾਸਿਸਟ ਨੂੰ ਬੀਤੇ ਦਿਨ 25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇੱਥੇ ਦੱਸ ਦੇਈਏ ਕਿ ਇਹ ਮਾਮਲਾ ਉਂਝ ਮਾਰਚ 2021 ਦਾ ਹੈ ਅਤੇ ਬੀਤੇ ਦਿਨ ਦੋਸ਼ੀ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਅਤੇ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਕਜ਼ਾਕਿਸਤਾਨ ਦੀ ਅਲਮਾਟੀ ਸਿਟੀ (Almaty city) ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਓਮੀਕਰੋਨ ਦੀ ਦਹਿਸ਼ਤ ਦਰਮਿਆਨ ਇਜ਼ਰਾਈਲ ’ਚ ਸਾਹਮਣੇ ਆਈ ਨਵੀਂ ਬੀਮਾਰੀ ‘ਫਲੋਰੋਨਾ’
ਜਾਣੋ ਕੀ ਹੈ ਪੂਰਾ ਮਾਮਲਾ
ਮ੍ਰਿਤਕਾ ਸਥਾਨਕ ਟੇਲਰ ਦੇ ਇੱਥੇ ਨੌਕਰੀ ਕਰਦੀ ਸੀ ਅਤੇ ਦੋਸ਼ੀ ਦੇ ਸੂਟ ਦਾ ਨਾਪ ਲੈਣ ਲਈ ਉਸ ਦੇ ਫਲੈਟ ’ਤੇ ਗਈ ਸੀ। ਉਸ ਦੀ ਖ਼ੂਬਸੂਰਤੀ ਦੇਖ ਕੇ ਫਰਮਾਸਿਸਟ ਪਾਗਲ ਹੋ ਗਿਆ। ‘ਡੇਲੀ ਮੇਲ’ ਦੀ ਖ਼ਬਰ ਮੁਤਾਬਕ ਦੋਸ਼ੀ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਬਾਅਦ ਪਹਿਲਾਂ ਉਸ ਦਾ ਸਿਰ ਕਲਮ ਕੀਤਾ ਅਤੇ ਫਿਰ ਪਾਣੀ ਵਿਚ ਗੈਸ ’ਤੇ ਰੱਖ ਕੇ ਉਬਾਲ ਦਿੱਤਾ। ਪੁਲਸ ਮਤਾਬਕ ਦੋਸ਼ੀ ਨੇ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਦੀ ਇੱਛਾ ਜਤਾਈ ਸੀ, ਜਦੋਂ ਕੁੜੀ ਨੇ ਇਸ ਤੋਂ ਇਨਕਾਰ ਕੀਤਾ ਤਾਂ ਉਹ ਭੜਕ ਗਿਆ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮਾਤਾ ਵੈਸ਼ਨੋ ਦੇਵੀ ਮੰਦਰ 'ਚ ਭੱਜ-ਦੌੜ ਕਾਰਨ 12 ਸ਼ਰਧਾਲੂਆਂ ਦੀ ਮੌਤ
ਕੁੜੀ ਨੂੰ ਮੌਤ ਦੇ ਘਾਟ ਉਤਾਰਨ ਦੇ ਬਾਅਦ ਦੋਸ਼ੀ ਨੇ ਉਸ ਦੇ ਸਰੀਰ ਦੇ ਕਈ ਟੋਟੇ ਕੀਤੇ ਅਤੇ ਇਕ ਬੈਗ ਵਿਚ ਭਰ ਕੇ ਟਿਕਾਣੇ ਲਗਾ ਦਿੱਤੇ। ਹਾਲਾਂਕਿ ਕੁੜੀ ਦਾ ਸਿਰ ਉਸ ਨੇ ਘਰ ਵਿਚ ਰਹਿਣ ਦਿੱਤਾ ਅਤੇ ਇਸੇ ਵਜ੍ਹਾ ਕਾਰਨ ਉਹ ਪੁਲਸ ਦੇ ਹੱਥ ਲੱਗਾ। ਪੁਲਸ ਨੇ ਇਮਾਰਤ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖੀ ਤਾਂ ਦੋਸ਼ੀ ਮ੍ਰਿਤਕਾ ਨਾਲ ਲਿਫਟ ਵਿਚ ਜਾਂਦਾ ਦਿਖਾਈ ਦਿੱਤਾ। ਇਸ ਤੋਂ ਬਾਅਦ ਕੁੜੀ ਦਾ ਕੋਈ ਪਤਾ ਨਹੀਂ ਸੀ। ਇਸੇ ਆਧਾਰ ’ਤੇ ਪੁਲਸ ਫਰਮਾਸਿਸਟ ਦੇ ਘਰ ਪੁੱਜੀ ਤਾਂ ਕੁੜੀ ਦਾ ਸਿਰ ਉਬਲਦਾ ਮਿਲਿਆ।
ਇਹ ਵੀ ਪੜ੍ਹੋ: ਪ੍ਰੋਫੈਸਰ ਕੱਕੜ KBE ਨਾਲ ਸਨਮਾਨਿਤ, ਸਨਮਾਨ ਸੂਚੀ ’ਚ 50 ਹੋਰ ਬ੍ਰਿਟਿਸ਼ ਭਾਰਤੀਆਂ ਦਾ ਨਾਂ ਵੀ ਸ਼ੁਮਾਰ
ਖ਼ਬਰ ਮੁਤਾਬਕ ਜਦੋਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣਾ ਗਲਾ ਵੱਢ ਲਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਮਗਰੋਂ ਪੁੱਛਗਿੱਛ ਵਿਚ ਦੋਸ਼ੀ ਨੇ ਖ਼ੁਦ ਮੰਨਿਆ ਕਿ ਉਸ ਨੇ ਕੁੜੀ ਦੇ ਸਰੀਰ ਦੇ ਟੋਟੇ ਕਰਨ ਦੇ ਬਾਅਦ ਉਸ ਦੇ ਅੰਗਾਂ ਨੂੰ ਸ਼ਹਿਰ ਦੇ ਆਲੇ-ਦੁਆਲੇ ਕੂੜੇ ਦੇ ਡੱਬਿਆਂ ਵਿਚ ਪਾ ਦਿੱਤਾ। ਉਸ ਨੇ ਮਾਰਚ 2021 ਵਿਚ ਹੀ ਕਤਲ ਦੀ ਗੱਲ ਕਬੂਲ ਲਈ ਅਤੇ ਜੱਜ ਏਰਕਿਨ ਮਾਈਸ਼ਿਨੋਵ ਨੇ ਉਸ ਨੂੰ ਬੀਤੇ ਦਿਨ 25 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ ਮ੍ਰਿਤਕਾ ਦੇ ਪਰਿਵਾਰ ਨੂੰ ਅੰਸ਼ਕ ਮੁਆਵਜ਼ੇ ਵਜੋਂ 34,000 ਪੌਂਡ ਅਦਾ ਕਰਨ ਦਾ ਹੁਕਮ ਵੀ ਸੁਣਾਇਆ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।