ਕਰਤਾਰਪੁਰ ਕੋਰੀਡੋਰ : ਪਾਕਿਸਤਾਨ ਨੇ ਬਜਟ ਵਿਚ ਅਲਾਟ ਕੀਤੇ 100 ਕਰੋੜ

06/11/2019 10:41:06 PM

ਇਸਲਾਮਾਬਾਦ— ਪਾਕਿਸਤਾਨ ਦੀ ਸਰਕਾਰ ਨੇ ਚਿਰਾਂ ਤੋਂ ਉਡੀਕੇ ਜਾ ਰਹੇ ਕਰਤਾਰ ਕੋਰੀਡੋਰ ਦੇ ਵਿਕਾਸ ਲਈ ਸੰਘੀ ਬਜਟ 2019-20 ਵਿਚ 100 ਕਰੋੜ ਰੁਪਏ ਅਲਾਟ ਕੀਤੇ ਹਨ। ਇਹ ਗਲਿਆਰਾ ਪਾਕਿਸਤਾਨ ਦੇ ਕਰਤਾਰਪੁਰ ਵਿਚ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲੇ ਵਿਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ ਅਤੇ ਭਾਰਤੀ ਸਿੱਖਾਂ ਨੂੰ ਵੀਜ਼ੇ ਦੇ ਬਿਨਾਂ ਆਉਣ-ਜਾਣ ਦੀ ਆਜ਼ਾਦੀ ਦੇਵੇਗਾ। ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਸਿਰਫ ਇਕ ਇਜਾਜ਼ਤ ਹਾਸਲ ਕਰਨੀ ਹੋਵੇਗੀ।

ਬਜਟ ਵਿਚ ਅਲਾਟ ਧਨ ਦੀ ਵਰਤੋਂ ਕਰਤਾਰਪੁਰ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਜ਼ਮੀਨ ਹਾਸਲ ਕਰਨ ਲਈ ਕੀਤੀ ਜਾਏਗੀ। ਪ੍ਰਾਜੈਕਟ ਦੀ ਅਨੁਮਾਨਤ ਲਾਗਤ 300 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਪਾਕਿ ਨੇ ਅਗਲੇ ਵਿੱਤੀ ਸਾਲ ਲਈ ਆਪਣੇ ਰੱਖਿਆ ਬਜਟ ਵਿਚ ਕੋਈ ਬਦਲਾਅ ਨਾ ਕਰਦੇ ਹੋਏ ਬੀਤੇ ਸਾਲ ਦੇ 1150 ਅਰਬ ਰੁਪਏ ਦੇ ਬਰਾਬਰ ਹੀ ਬਜਟ ਰੱਖਿਆ ਹੈ।


Inder Prajapati

Content Editor

Related News