ਗਲਤ ਪਛਾਣ ਕਾਰਨ ਅਟਕਿਆ ਵੀਜ਼ਾ ! ਕਰਨ ਔਜਲਾ ਦਾ ਆਸਟ੍ਰੇਲੀਆਈ ਟੂਰ ਸੰਕਟ ''ਚ, ਪਰਥ ਦਾ ਸ਼ੋਅ ਮੁਲਤਵੀ
Wednesday, Aug 12, 2026 - 05:08 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਪ੍ਰਸਿੱਧ ਪੰਜਾਬੀ ਪੌਪ ਗਾਇਕ ਕਰਨ ਔਜਲਾ ਆਸਟ੍ਰੇਲੀਆ ਦੇ ਵੱਡਾ ਏਰੀਨਾ ਟੂਰ ਵੀਜ਼ਾ ਵਿੱਚ ਹੋਈ ਦੇਰੀ ਕਾਰਨ ਸੰਕਟ ਵਿੱਚ ਘਿਰ ਗਿਆ ਹੈ। ਹੋਮ ਅਫੇਅਰਜ਼ ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਨੇ ਉਨ੍ਹਾਂ ਦੇ ਵੀਜ਼ੇ 'ਤੇ ਰੋਕ ਲਗਾ ਦਿੱਤੀ ਹੈ, ਜਿਸ ਬਾਰੇ ਗਾਇਕ ਦੇ ਨੁਮਾਇੰਦਿਆਂ ਦਾ ਦਾਅਵਾ ਹੈ ਕਿ ਇਹ 'ਗਲਤ ਪਛਾਣ' ਦਾ ਮਾਮਲਾ ਹੈ। ਦੁਨੀਆ ਭਰ ਵਿੱਚ ਮਕਬੂਲ ਅਤੇ 7 ਅਰਬ ਤੋਂ ਵੱਧ ਸਪੋਟੀਫਾਈ ਸਟ੍ਰੀਮਜ਼ ਵਾਲੇ ਇਸ ਕੈਨੇਡੀਅਨ-ਇੰਡੀਅਨ ਸਟਾਰ ਦਾ ''ਪੀ -ਪੌਪ ਕਲਚਰ ਵਰਲਡ ਟੂਰ 'ਵੀਰਵਾਰ ਨੂੰ ਪਰਥ ਤੋਂ ਸ਼ੁਰੂ ਹੋਣਾ ਸੀ, ਪਰ ਵੀਜ਼ਾ ਦੀ ਸਮੱਸਿਆ ਕਾਰਨ ਗਾਇਕ ਅਤੇ ਉਨ੍ਹਾਂ ਦੀ ਟੀਮ ਨੂੰ ਬੁੱਧਵਾਰ ਨੂੰ ਇਹ ਸ਼ੋਅ ਮੁਲਤਵੀ ਕਰਕੇ 24 ਅਗਸਤ 'ਤੇ ਪਾਉਣਾ ਪਿਆ।

ਸਾਲ 2024 ਦੇ ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਆਸਟ੍ਰੇਲੀਆ ਵਿੱਚ ਬਿਨਾਂ ਕਿਸੇ ਸਮੱਸਿਆ ਦੇ ਸ਼ੋਅ ਕਰਨ ਵਾਲੇ ਕਰਨ ਔਜਲਾ ਦੀ ਇਸ ਵਾਰ ਦੀ ਅਰਜ਼ੀ ਨੂੰ ਹੋਰ "ਸਬੂਤਾਂ" ਲਈ ਰੋਕ ਦਿੱਤਾ ਗਿਆ ਹੈ। ਇਮੀਗ੍ਰੇਸ਼ਨ ਵਿਭਾਗ ਨੇ ਆਸਟ੍ਰੇਲੀਆਈ ਪ੍ਰਮੋਟਰ 'ਲਾਈਵ ਨੇਸ਼ਨ' ਨੂੰ ਸੂਚਿਤ ਕੀਤਾ ਹੈ ਕਿ ਗਾਇਕ ਨੂੰ ਜਾਂਚ ਦੇ ਘੇਰੇ ਵਿੱਚ ਰੱਖਿਆ ਗਿਆ ਹੈ। ਵਿਭਾਗ ਵੱਲੋਂ ਜਿਸ ਵਿਅਕਤੀ ਦਾ ਹਵਾਲਾ ਦਿੱਤਾ ਗਿਆ ਹੈ, ਉਹ ਜਸਕਰਨ ਸਿੰਘ ਹੈ, ਜਿਸ ਨੂੰ ਮਈ 2024 ਵਿੱਚ ਓਨਟਾਰੀਓ ਵਿੱਚ ਜ਼ਬਰਦਸਤੀ ਵਸੂਲੀ ਅਤੇ ਹਥਿਆਰਾਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- "ਜਾਕੋ ਰਾਖੇ ਸਾਈਆਂ....', 36 ਘੰਟੇ ਮਲਬੇ ਹੇਠ ਦੱਬੀ ਰਹੀ ਮਹਿਲਾ ਨੇ ਜਿੱਤੀ ਜ਼ਿੰਦਗੀ ਦੀ ਜੰਗ
ਹਾਲਾਂਕਿ ਕਰਨ ਔਜਲਾ ਦਾ ਅਸਲ ਨਾਂ ਜਸਕਰਨ ਸਿੰਘ ਔਜਲਾ ਹੈ, ਉਨ੍ਹਾਂ ਦੀ ਉਮਰ ਵੀ ਉਸ ਮੁਲਜ਼ਮ ਨਾਲੋਂ ਵੱਖਰੀ ਹੈ ਅਤੇ ਉਹ ਕੈਨੇਡਾ ਦੇ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਉਸ ਦੀ ਗ੍ਰਿਫ਼ਤਾਰੀ ਦੇ ਚਾਰ ਮਹੀਨੇ ਬਾਅਦ ਸਤੰਬਰ 2024 ਵਿੱਚ ਵੀ ਉਨ੍ਹਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਆਸਾਨੀ ਨਾਲ ਮਿਲ ਗਿਆ ਸੀ। ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਪਰਥ ਦੇ ਪ੍ਰਸ਼ੰਸਕਾਂ ਤੋਂ ਵੀਜ਼ਾ ਦੇਰੀ ਲਈ ਮਾਫ਼ੀ ਮੰਗੀ ਹੈ ਅਤੇ ਜਲਦ ਹੀ ਨਵੀਂ ਤਾਰੀਖ਼ 'ਤੇ ਸ਼ੋਅ ਕਰਨ ਦਾ ਭਰੋਸਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
