ਕਰਾਚੀ ''ਚ ਜੁੰਮੇ ਦੀ ਨਮਾਜ਼ ਰੋਕਣ ''ਤੇ ਪੁਲਸ ''ਤੇ ਹਮਲਾ

Saturday, Apr 04, 2020 - 12:13 AM (IST)

ਕਰਾਚੀ ''ਚ ਜੁੰਮੇ ਦੀ ਨਮਾਜ਼ ਰੋਕਣ ''ਤੇ ਪੁਲਸ ''ਤੇ ਹਮਲਾ

ਕਰਾਚੀ— ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ 'ਚ ਕੋਰੋਨਾ ਵਾਇਰਸ ਲਾਕਡਾਊਨ ਦੇ ਮੱਦੇਨਜ਼ਰ ਕੁਝ ਲੋਕਾਂ ਨੂੰ ਜੁੰਮੇ ਦੀ ਨਮਾਜ਼ ਤੋਂ ਰੋਕਣਾ ਪੁਲਸ ਦੇ ਲਈ ਭਾਰੀ ਪੈ ਗਿਆ। ਪੁਲਸ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਪੁਲਸ ਕਰਮਚਾਰੀ ਕਿਸੇ ਨਾ ਕਿਸੇ ਤਰ੍ਹਾ ਇਕ ਘਰ 'ਚ ਲੁਕ ਕੇ ਆਪਣੀ ਜਾਨ ਬਚਾਈ। ਪਾਕਿਸਤਾਨ 'ਚ ਕੋਰੋਨਾ ਲਾਕਡਾਊਨ ਦੇ ਮੱਦੇਨਜ਼ਰ ਇਕੱਠਿਆਂ ਨਮਾਜ਼ ਪੜ੍ਹਣ 'ਤੇ ਰੋਕ ਹੈ। ਫੈਡਰਲ ਤੇ ਸੂਬਾ ਸਰਕਾਰਾਂ ਨੇ ਫੈਸਲਾ ਕੀਤਾ ਹੋਇਆ ਹੈ ਕਿ ਮਸਜ਼ਿਦ 'ਚ ਕਿਸੇ ਵੀ ਸੂਰਤ 'ਚ ਪੰਜ ਤੋਂ ਜ਼ਿਆਦਾ ਲੋਕ ਨਮਾਜ਼ ਨਹੀਂ ਪੜ੍ਹ ਸਕਦੇ। ਕਈ ਉਲੇਮਾ ਨੇ ਸਰਕਾਰ ਦਾ ਸਾਥ ਦੇਣ ਦਾ ਵਾਅਦਾ ਕੀਤਾ, ਇਸਦੇ ਬਾਵਜੂਦ ਬੀਤੇ ਜੁੰਮੇ ਕਈ ਜਗ੍ਹਾਂ ਇਕੱਠੇ ਨਮਾਜ਼ ਪੜ੍ਹਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਸਿੱਖ ਲੈਂਦੇ ਹੋਏ ਸਿੰਧ ਤੇ ਹੋਰ ਸੂਬਿਆਂ 'ਚ ਸ਼ੁੱਕਰਵਾਰ ਨੂੰ ਜੁੰਮੇ ਦੇ ਮੌਕੇ 'ਤੇ ਦੁਪਿਹਰ 12 ਵਜੇ ਤੋਂ 3 ਵਜੇ ਤਕ ਇਕ ਪਾਸੇ ਕਰਫਿਊ ਲੱਗਾ ਦਿੱਤਾ ਸੀ ਤਾਂਕਿ ਕੋਈ ਮਸਜ਼ਿਦ ਵੱਲ ਨਾ ਆ ਸਕੇ ਤੇ ਘਰਾਂ 'ਚ ਨਮਾਜ਼ ਪੜ੍ਹੀ ਜਾਵੇ।
ਪਰ ਸਿੰਧ ਦੀ ਰਾਜਧਾਨੀ ਕਰਾਚੀ ਦੇ ਲਿਯਾਕਤਾਬਾਦ ਇਲਾਕੇ ਦੀ ਇਕ ਮਸਜ਼ਿਦ ਦੇ ਬੇਸਮੈਂਟ 'ਚ ਲੋਕ ਨਮਾਜ਼ ਪੜ੍ਹਣ ਪਹੁੰਚ ਗਏ। ਪੁਲਸ ਕਰਮਚਾਰੀਆਂ ਨੂੰ ਸੂਚਨਾ ਮਿਲੀ ਤੇ ਉਹ ਲੋਕਾਂ ਨੂੰ ਨਮਾਜ਼ ਇਕੱਠਿਆ ਨਾ ਪੜ੍ਹ ਦੇ ਵਾਰੇ ਕਹਿਣ ਲੱਗੇ। ਇਸ 'ਤੇ ਲੋਕ ਭੜਕ ਗਏ ਤੇ ਉਨ੍ਹਾਂ ਨੇ ਪੁਲਸ ਵਾਲਿਆਂ 'ਤੇ ਹਮਲਾ ਕਰ ਦਿੱਤਾ। ਪੁਲਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰ ਨਮਾਜ਼ ਪੜ੍ਹਣ ਵਾਲੇ ਪੇਸ਼ ਇਮਾਮ ਨੇ ਲੋਕਾਂ ਨੂੰ ਭੜਕਾਇਆ। ਪੁਲਸ ਕਰਮਚਾਰੀਆਂ ਨੇ ਇਹ ਵੀ ਦੱਸਿਆ ਕਿ ਇਕ ਵਿਅਕਤੀ ਨੇ ਸਾਨੂੰ ਆਪਣੇ ਘਰ 'ਚ ਲੁਕਾ ਲਿਆ ਤੇ ਭੀੜ ਤੋਂ ਬਚਾ ਲਿਆ। ਇਮਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

Gurdeep Singh

Content Editor

Related News