ਦੁਖ਼ਦ ਖ਼ਬਰ : ਕੈਨੇਡਾ ਪੜ੍ਹਨ ਗਏ ਕਪੂਰਥਲਾ ਦੇ ਨੌਜਵਾਨ ਦੀ ਮੌਤ

Saturday, Oct 17, 2020 - 10:30 AM (IST)

ਦੁਖ਼ਦ ਖ਼ਬਰ : ਕੈਨੇਡਾ ਪੜ੍ਹਨ ਗਏ ਕਪੂਰਥਲਾ ਦੇ ਨੌਜਵਾਨ ਦੀ ਮੌਤ

ਨਿਊਯਾਰਕ/ਓਂਟਾਰੀੳ,( ਰਾਜ ਗੋਗਨਾ )- ਬੀਤੇ ਦਿਨ ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸ਼ਹਿਰ ਕਿਚਨਰ ਵਿਖੇ ਪੜ੍ਹਾਈ ਕਰਨ ਆਏ ਇਕ ਨੌਜਵਾਨ ਕੁਲਜੀਤ ਸਿੰਘ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਕੰਮ ਤੋਂ ਘਰ ਆਉਣ ਤੋਂ ਬਾਅਦ ਸੁੱਤੇ ਪਏ ਹੀ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ। ਨੌਜਵਾਨ ਡੇਢ ਕੁ ਸਾਲ ਪਹਿਲਾਂ ਹੀ ਪੜ੍ਹਨ ਲਈ ਕੈਨੇਡਾ ਆਇਆ ਸੀ ‌‌ਤੇ ਕਾਨੇਸਟੋਗਾ ਕਾਲਜ ਵਿਖੇ ਪੜ੍ਹਾਈ ਕਰ ਰਿਹਾ ਸੀ। 

ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਕਪੂਰਥਲਾ ਨਾਲ ਸਬੰਧਤ ਸੀ । ਉਸ ਦੇ ਪਿਤਾ ਦਾ ਨਾਂ ਬਲਵਿੰਦਰ ਸਿੰਘ ਤੇ ਉਹ ਕਪੂਰਥਲਾ ਦੀ ਨਾਮਦੇਵ ਕਾਲੋਨੀ ਵਿਚ ਰਹਿੰਦੇ ਹਨ। ਬਲਵਿੰਦਰ ਸਿੰਘ ਕਪੂਰਥਲਾ ਵਿਚ ਡੇਅਰੀ ਚਲਾਉਂਦੇ ਹਨ। ਜਾਣਕਾਰੀ ਮੁਤਾਬਕ ਨੌਜਵਾਨ ਤਿੰਨ ਭੈਣਾਂ ਦਾ ਭਰਾ ਸੀ। ਬਹੁਤ ਸਾਰੇ ਨੌਜਵਾਨ ਵਧੀਆ ਭਵਿੱਖ ਲਈ ਵਿਦੇਸ਼ ਜਾ ਕੇ ਪੜ੍ਹਾਈ ਤੇ ਨੌਕਰੀ ਕਰਨ ਲਈ ਜਾਂਦੇ ਹਨ ਪਰ ਕਈ ਵਾਰ ਕਿਸਮਤ ਅਜਿਹਾ ਖੇਡ ਖੇਡਦੀ ਹੈ ਕਿ ਪਰਿਵਾਰ ਉਨ੍ਹਾਂ ਤੋਂ ਹਮੇਸ਼ਾ ਲਈ ਹੀ ਵਿਛੜ ਜਾਂਦੇ ਹਨ। ਇਸ ਸਮੇਂ ਪਰਿਵਾਰ 'ਤੇ ਜੋ ਬੀਤ ਰਹੀ ਹੈ, ਉਸ ਨੂੰ ਸ਼ਬਦਾਂ ਵਿਚ ਲਿਖਿਆ ਨਹੀਂ ਜਾ ਸਕਦਾ। ਕੈਨੇਡਾ ਤੇ ਪੰਜਾਬ ਵੱਸਦਾ ਭਾਈਚਾਰਾ ਨੌਜਵਾਨ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਿਹਾ ਹੈ। 


author

Lalita Mam

Content Editor

Related News