ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ''ਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਮੌਤ

Monday, Feb 14, 2022 - 10:31 AM (IST)

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ''ਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਮੌਤ

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ/ਸੋਢੀ) — ਕੈਨੇਡਾ ਦੇ ਬਰੈਂਪਟਨ ਵਿਚ ਰਹਿੰਦੇ ਪੰਜਾਬੀ ਮੂਲ ਦੇ ਕਬੱਡੀ ਖਿਡਾਰੀ ਅਮਨਪ੍ਰੀਤ ਸਿੰਘ ਉਰਫ ਟਿੱਬਾ (ਉਮਰ 28 ਸਾਲ) ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀਤੇ ਸ਼ਨੀਵਾਰ ਦੀ ਸਵੇਰ ਨੂੰ ਕੈਨੇਡਾ ਦੇ ਵਸਾਗਾ ਬੀਚ ਦੇ ਲਾਗੇ ਕਲੀਅਰਵਿਉ ਟਾਉਨਸ਼ਿਪ ਦੇ ਹੂਰਨੀਆ ਵੈਸਟ ਦੇ ਅਧੀਨ ਹਾਈਵੇ- 26 'ਤੇ ਸਥਿਤ ਵਰਕਸ਼ਾਪ 'ਤੇ ਡੰਪ ਟਰੱਕ ਹੇਠਾਂ ਫੱਸਣ ਕਾਰਨ ਅਮਨਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਸਮੁੰਦਰ ਕਿਨਾਰੇ ਰਸਮਾਂ ਨਿਭਾਅ ਰਹੇ ਲੋਕਾਂ ਨਾਲ ਵਾਪਰਿਆ ਭਾਣਾ, ਉਚੀਆਂ ਲਹਿਰਾਂ ਆਉਣ ਕਾਰਨ 11 ਲੋਕਾਂ ਦੀ ਮੌਤ

ਇਸ ਮਾਮਲੇ ਦੀ ਉਨਟਾਰੀਓ ਪ੍ਰੋਵਿਨਸ਼ਨਿਲ ਪੁਲਸ ਅਤੇ ਉਨਟਾਰੀਓ ਦੀ ਲੇਬਰ ਮਨਿਸਟਰੀ ਜਾਂਚ ਕਰ ਰਹੀ ਹੈ। ਮ੍ਰਿਤਕ 4 ਸਾਲ ਪਹਿਲਾਂ ਕੈਨੇਡਾ 'ਚ ਆਇਆ ਸੀ। ਖ਼ਬਰਾਂ ਮੁਤਾਬਕ ਮ੍ਰਿਤਕ ਨੌਜਵਾਨ ਅਮਨਪ੍ਰੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਿੱਬਾ ਦੇ ਨਾਲ ਸੀ। ਦੱਸ ਦੇਈਏ ਕਿ ਅਮਨਦੀਪ ਕਬੱਡੀ ਦਾ ਇਕ ਨਾਮਵਰ ਖਿਡਾਰੀ ਵੀ ਸੀ ਅਤੇ ਕੈਨੇਡਾ ਦੀ ਟੀਮ ਵੱਲੋਂ ਵੀ ਕਬੱਡੀ ਖੇਡਦਾ ਸੀ।

ਇਹ ਵੀ ਪੜ੍ਹੋ: 16 ਨੂੰ ਯੂਕ੍ਰੇਨ ’ਤੇ ਹਮਲਾ ਕਰ ਸਕਦੈ ਰੂਸ, ਪੁਤਿਨ-ਬਾਈਡੇਨ ਵਿਚਾਲੇ 62 ਮਿੰਟ ਤਕ ਹੋਈ ਗੱਲਬਾਤ ਰਹੀ ਬੇਨਤੀਜਾ

 


author

cherry

Content Editor

Related News