ਸਿੱਖ ਮਿਸ਼ਨਰੀ ਗੁਰਦੁਆਰਾ ਸਾਊਥਾਲ ਵੱਲੋਂ ਕੰਵਲਪ੍ਰੀਤ ਕੌੜਾ ਸਨਮਾਨਿਤ

Monday, Jun 27, 2022 - 06:08 PM (IST)

ਸਿੱਖ ਮਿਸ਼ਨਰੀ ਗੁਰਦੁਆਰਾ ਸਾਊਥਾਲ ਵੱਲੋਂ ਕੰਵਲਪ੍ਰੀਤ ਕੌੜਾ ਸਨਮਾਨਿਤ

ਲੰਡਨ (ਸਮਰਾ)- ਸਿੱਖ ਮਿਸ਼ਨਰੀ ਗੁਰਦੁਆਰਾ ਸਾਊਥਾਲ ਵਿਖੇ ਇਕ ਧਾਰਮਿਕ ਸਮਾਗਮ ਆਯੋਜਿਤ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬ ਤੋਂ ਆਏ ਕੰਵਲਪ੍ਰੀਤ ਸਿੰਘ ਕੌੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਿੱਖ ਮਿਸ਼ਨਰੀ ਗੁਰਦੁਆਰਾ ਸਾਊਥਾਲ ਵਿਖੇ ਭਾਈ ਬਲਵਿੰਦਰ ਸਿੰਘ ਪੱਟੀ ਵਾਲਿਆਂ ਨੇ ਪੰਜਾਬੀ ਮਾਂ ਬੋਲੀ ਦੀ ਪੂਰਨ ਤੌਰ 'ਤੇ ਸੇਵਾ ਕਰਨ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਅਧਿਆਪਨ ਦੇ ਤੌਰ 'ਤੇ ਸਿੱਖਿਆ ਵਿਭਾਗ ਪੰਜਾਬ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਡਾ. ਬਰਨਾਰਡ ਮਲਿਕ 'ਨਾਈਟਹੁੱਡ' ਦੀ ਉਪਾਧੀ ਨਾਲ ਸਨਮਾਨਿਤ (ਤਸਵੀਰਾਂ)

ਇਸ ਦੌਰਾਨ ਭਾਈ ਬਲਵਿੰਦਰ ਸਿੰਘ ਪੱਟੀ ਵਾਲਿਆਂ ਅਤੇ ਰਵਿੰਦਰ ਸਿੰਘ ਧਾਲੀਵਾਲ ਚੇਅਰਮੈਨ ਗੋਲਡਨ ਵਿਰਸਾ ਯੂਕੇ ਨੇ ਸਾਂਝੇ ਤੌਰ 'ਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਕੰਵਲਪ੍ਰੀਤ ਸਿੰਘ ਕੌੜਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਸਨਮਾਨਿਤ ਹੋਣ ਉਪਰੰਤ ਕੰਵਲਪ੍ਰੀਤ ਸਿੰਘ ਕੌੜਾ ਨੇ ਸਿੱਖ ਮਿਸ਼ਨਰੀ ਗੁਰਦੁਆਰਾ ਸਾਊਥਾਲ ਦੇ ਸਮੂਹ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਸਿੱਖ ਮਿਸ਼ਨਰੀ ਗੁਰਦੁਆਰਾ ਸਾਊਥਾਲ ਵੱਲੋਂ ਇੰਗਲੈਂਡ ਵਿੱਚ ਪੰਜਾਬੀ ਭਾਈਚਾਰੇ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਵਿਰਸੇ ਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਇੱਕ ਸ਼ਲਾਘਾਯੋਗ ਉਪਰਾਲਾ ਦੱਸਿਆ।


author

Vandana

Content Editor

Related News