ਹੈਰਿਸ ਨੇ ਵੀਅਤਨਾਮ ਵਿਚ ਨਾਗਰਿਕ ਆਜ਼ਾਦੀ ਨਾਲ ਜੁੜੇ ਮੁੱਦਿਆਂ ’ਤੇ ਕੀਤੀ ਗੱਲ

Friday, Aug 27, 2021 - 01:02 PM (IST)

ਹੈਰਿਸ ਨੇ ਵੀਅਤਨਾਮ ਵਿਚ ਨਾਗਰਿਕ ਆਜ਼ਾਦੀ ਨਾਲ ਜੁੜੇ ਮੁੱਦਿਆਂ ’ਤੇ ਕੀਤੀ ਗੱਲ

ਹਨੋਈ (ਭਾਸ਼ਾ)-ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀਰਵਾਰ ਨੂੰ ਆਪਣੀ ਦੱਖਣੀ-ਪੂਰਬ ਏਸ਼ੀਆ ਯਾਤਰਾ ਸੰਪੰਨ ਕਰਦੇ ਹੋਏ ਨਾਗਰਿਕ ਆਜ਼ਾਦੀ ਦੇ ਮੁੱਦਿਆਂ ’ਤੇ ਗੱਲ ਕੀਤੀ। ਵੀਅਤਨਾਮ ਵਿਚ ਹੈਰਿਸ ਨੇ ਐੱਲ. ਜੀ. ਬੀ. ਟੀ. ਕਿਊ. ਅਧਿਕਾਰਾਂ ਅਤੇ ਜਲਵਾਯੂ ਤਬਦੀਲੀ ਨਾਲ ਜੁੜੇ ਮੁੱਦਿਆਂ ’ਤੇ ਕੰਮ ਰਹੇ ਵਰਕਰਾਂ ਨਾਲ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ। ਹੈਰਿਸ ਨੇ ਕਿਹਾ ਕਿ ਜੇਕਰ ਸਾਨੂੰ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ ਤਾਂ ਇਸਦਾ ਸਾਹਮਣਾ ਸਹਿਯੋਗਤਾਮਕ ਤਰੀਕੇ ਨਾਲ ਕਰਨ ਦੀ ਲੋੜ ਹੈ, ਸਾਨੂੰ ਹਰ ਖੇਤਰ ਵਿਚ ਲੋਕਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਜਿਸ ਵਿਚ ਯਕੀਨਨ ਸਰਕਾਰ ਅਤੇ ਉਸਦੇ ਨਾਲ ਹੀ ਭਾਈਚਾਰੇ ਦੇ ਨੇਤਾ, ਵਪਾਰ ਜਗਤ ਦੇ ਲੋਕ, ਨਾਗਰਿਕ ਸਮਾਜ ਵੀ ਸ਼ਾਮਲ ਹਨ।


author

Tarsem Singh

Content Editor

Related News