ਕਮਲਾ ਹੈਰਿਸ ਨੇ ''ਨੈਸ਼ਨਲ ਗ੍ਰੈਂਡ ਪੈਰੇਂਟਸ ਡੇਅ'' ਦੀ ਦਿੱਤੀ ਵਧਾਈ , ਨਾਨਾ-ਨਾਨੀ ਨੂੰ ਕੀਤਾ ਯਾਦ
Monday, Sep 09, 2024 - 01:51 PM (IST)
ਵਾਸ਼ਿੰਗਟਨ (ਭਾਸ਼ਾ)- ਭਾਰਤੀ ਮੂਲ ਦੀ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਐਤਵਾਰ ਨੂੰ ਭਾਰਤ ਵਿਚ ਆਪਣੇ ਨਾਨਾ-ਨਾਨੀ ਨਾਲ ਬਿਤਾਏ ਬਚਪਨ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਸਾਰੇ ਨਾਨੇ-ਨਾਨੀਆਂ ਅਤੇ ਦਾਦੇ-ਦਾਦੀਆਂ ਨੂੰ 'ਨੈਸ਼ਨਲ ਗ੍ਰੈਂਡ ਪੈਰੇਂਟਸ ਡੇਅ' ਦੀ ਵਧਾਈ ਦਿੱਤੀ ਜੋ ਅਗਲੀ ਪੀੜ੍ਹੀ ਨੂੰ ਰੂਪ ਦੇਣ ਅਤੇ ਪ੍ਰੇਰਿਤ ਕਰਨ ਵਿਚ ਮਦਦ ਕਰਦੇ ਹਨ। ਹੈਰਿਸ ਨੇ ਸੋਸ਼ਲ ਮੀਡੀਆ ਸਾਈਟ 'ਐਕਸ' 'ਤੇ ਇਕ ਪੋਸਟ 'ਚ ਕਿਹਾ, ''ਜਦੋਂ ਮੈਂ ਛੋਟੀ ਸੀ ਤਾਂ ਮੈਂ ਭਾਰਤ 'ਚ ਆਪਣੇ ਨਾਨਾ-ਨਾਨੀ ਨੂੰ ਮਿਲਣ ਜਾਂਦੀ ਸੀ। ਮੇਰੇ ਨਾਨਾ ਜੀ ਮੈਨੂੰ ਸਵੇਰ ਦੀ ਸੈਰ ਲਈ ਲੈ ਕੇ ਜਾਂਦੇ ਸਨ। ਇਸ ਦੌਰਾਨ ਉਹ ਮੇਰੇ ਨਾਲ ਸਮਾਨਤਾ ਲਈ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦੇ ਮਹੱਤਵ ਬਾਰੇ ਚਰਚਾ ਕਰਦੇ। ਉਹ ਇੱਕ ਸੇਵਾਮੁਕਤ ਨੌਕਰਸ਼ਾਹ ਸਨ ਜੋ ਭਾਰਤ ਦੇ ਸੁਤੰਤਰਤਾ ਸੰਗਰਾਮ ਦਾ ਹਿੱਸਾ ਰਹੇ ਸਨ।''
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਚਿਤਾਵਨੀ, ਜਿੱਤਣ ਮਗਰੋੰ ਭ੍ਰਿਸ਼ਟਾਚਾਰ 'ਚ ਸ਼ਾਮਲ ਲੋਕਾਂ ਨੂੰ ਭੇਜਣਗੇ ਜੇਲ੍ਹ
ਉਪ ਰਾਸ਼ਟਰਪਤੀ ਨੇ ਕਿਹਾ, ''ਮੇਰੀ ਨਾਨੀ ਨੇ ਪੂਰੇ ਭਾਰਤ ਦੀ ਯਾਤਰਾ ਕੀਤੀ ਅਤੇ ਲਾਊਡਸਪੀਕਰਾਂ 'ਤੇ ਔਰਤਾਂ ਨੂੰ ਆਬਾਦੀ ਕੰਟਰੋਲ ਬਾਰੇ ਪ੍ਰੇਰਿਤ ਕੀਤਾ।'' ਡੈਮੋਕ੍ਰੇਟਿਕ ਪਾਰਟੀ ਦੇ ਕੇਆਈ ਨੇਤਾ ਨੇ ਕਿਹਾ ਕਿ ''ਮੇਰੇ ਨਾਾਨਾ-ਨਾਨੀ ਦੀ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਅਤੇ ਬਿਹਤਰ ਭਵਿੱਖ ਲਈ ਉਨ੍ਹਾਂ ਦੀ ਲੜਾਈ" ਅਜੇ ਵੀ ਮੈਨੂੰ ਪ੍ਰੇਰਿਤ ਕਰਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।