ਕਮਲਾ ਹੈਰਿਸ ਰਾਸ਼ਟਰਪਤੀ ਦੀ ਦੌੜ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਡੈਮੋਕ੍ਰੇਟਿਕ ਉਮੀਦਵਾਰ

Wednesday, Jul 31, 2024 - 04:52 PM (IST)

ਵਾਸ਼ਿੰਗਟਨ (ਭਾਸ਼ਾ); ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਦੀ ਪੁਸ਼ਟੀ ਕਰ ਦਿੱਤੀ ਹੈ, ਕਿਉਂਕਿ ਉਹ ਦੇਸ਼ ਭਰ ਦੇ ਪਾਰਟੀ ਪ੍ਰਤੀਨਿਧਾਂ ਤੋਂ 'ਵਰਚੁਅਲ ਰੋਲ ਕਾਲ' ਵੋਟ ਲਈ ਕੁਆਲੀਫਾਈ ਕਰਨ ਵਾਲੀ ਇਕੋ ਇਕ ਉਮੀਦਵਾਰ ਵਜੋੋਂ ਸਾਹਮਣੇ ਆਈ ਹੈ। ਡੈਮੋਕ੍ਰੇਟਿਕ ਪਾਰਟੀ ਨੇ ਅਧਿਕਾਰਤ ਸਮਾਂ ਸੀਮਾ ਤੋਂ ਬਾਅਦ ਮੰਗਲਵਾਰ ਰਾਤ ਘੋਸ਼ਣਾ ਕੀਤੀ ਕਿ ਦੇਸ਼ ਭਰ ਦੇ 3,923 ਡੈਲੀਗੇਟਾਂ ਨੇ ਹੈਰਿਸ ਦੀ ਡੈਮੋਕ੍ਰੇਟਿਕ ਪਾਰਟੀ ਦੀ ਨਾਮਜ਼ਦਗੀ ਲਈ ਅਰਜ਼ੀ ਦਿੱਤੀ ਸੀ ਅਤੇ ਉਸ ਨੂੰ ਹਿੱਸਾ ਲੈਣ ਵਾਲੇ 99 ਫੀਸਦੀ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਹੋਇਆ। 

ਡੈਮੋਕ੍ਰੇਟਿਕ ਨੈਸ਼ਨਲ ਕਮੇਟੀ (ਡੀ.ਐਨ.ਸੀ) ਦੇ ਚੇਅਰ ਜੈਮ ਹੈਰੀਸਨ ਅਤੇ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਕਮੇਟੀ (ਡੀ.ਐਨ.ਸੀ.ਸੀ) ਦੀ ਚੇਅਰਵੂਮੈਨ ਮਿਨਿਅਨ ਮੂਰ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਕੋਈ ਵੀ ਹੋਰ ਉਮੀਦਵਾਰ ਬੈਲਟ ਲਈ ਕੁਆਲੀਫਾਈ ਕਰਨ ਲਈ 300 ਡੈਲੀਗੇਟ ਦਸਤਖ਼ਤ ਥ੍ਰੈਸ਼ਹੋਲਡ ਨੂੰ ਪੂਰਾ ਨਹੀਂ ਕਰ ਸਕਿਆ। ਬਿਆਨ ਵਿਚ ਕਿਹਾ ਗਿਆ ਕਿ 'ਵਰਚੁਅਲ ਰੋਲ ਕਾਲ' 'ਤੇ ਵੋਟਿੰਗ 1 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 5 ਅਗਸਤ ਨੂੰ ਖ਼ਤਮ ਹੋਵੇਗੀ। ਇਹ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਹੈਰਿਸ ਅਧਿਕਾਰਤ ਤੌਰ 'ਤੇ ਡੈਮੋਕ੍ਰੇਟਿਕ ਉਮੀਦਵਾਰ ਬਣ ਜਾਵੇਗੀ। 

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਖੇਡ ਮੰਤਰੀ ਨੂੰ ਕੀਤਾ kiss, ਤਸਵੀਰ ਵਾਇਰਲ

ਇਸ ਦੌਰਾਨ ਹੈਰਿਸ ਨੇ ਆਪਣੇ ਰਿਪਬਲਿਕਨ ਵਿਰੋਧੀ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬਹਿਸ ਲਈ ਚੁਣੌਤੀ ਦਿੱਤੀ ਹੈ, ਤੇ ਕਿਹਾ ਹੈ ਕਿ ਉਸ ਨੇ ਜੋ ਵੀ ਕਹਿਣਾ ਹੈ ਉਸ ਦੇ ਸਾਹਮਣੇ ਕਹੇ। ਜਾਰਜੀਆ ਦੇ ਅਟਲਾਂਟਾ ਸ਼ਹਿਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੈਰਿਸ (59) ਨੇ ਕਿਹਾ ਕਿ ਉਸ ਦੇ ਦੌੜ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਸ਼ਟਰਪਤੀ ਚੋਣ ਦੀ ਪ੍ਰਕਿਰਤੀ ਬਦਲ ਗਈ ਹੈ। ਹੈਰਿਸ ਨੇ ਕਿਹਾ, “ਸਮਾਂ ਬਦਲ ਰਿਹਾ ਹੈ। ਅਜਿਹੇ ਸੰਕੇਤ ਹਨ ਕਿ ਡੋਨਾਲਡ ਟਰੰਪ ਇਸ ਨੂੰ ਮਹਿਸੂਸ ਕਰ ਰਹੇ ਹਨ।'' ਹੈਰਿਸ ਦੀ ਮੁਹਿੰਮ ਟੀਮ ਅਨੁਸਾਰ ਅਟਲਾਂਟਾ ਦੇ ਮੁੱਖ ਚੋਣ ਮੈਦਾਨ ਵਿੱਚ ਲਗਭਗ 10,000 ਲੋਕ ਉਸਦੀ ਰੈਲੀ ਵਿੱਚ ਸ਼ਾਮਲ ਹੋਏ। ਹੈਰਿਸ ਨੇ ਕਿਹਾ, "ਵ੍ਹਾਈਟ ਹਾਊਸ ਦਾ ਰਸਤਾ ਇਸ ਰਾਜ ਵਿੱਚੋਂ ਲੰਘਦਾ ਹੈ ਅਤੇ ਤੁਸੀਂ ਸਾਰਿਆਂ ਨੇ 2020 ਵਿੱਚ ਜਿੱਤਣ ਵਿੱਚ ਸਾਡੀ ਮਦਦ ਕੀਤੀ ਅਤੇ ਅਸੀਂ ਇਸਨੂੰ 2024 ਵਿੱਚ ਦੁਬਾਰਾ ਕਰਨ ਜਾ ਰਹੇ ਹਾਂ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News