ਕਮਲਾ ਹੈਰਿਸ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਕੀਤੀ ਗੱਲਬਾਤ

02/16/2021 12:32:11 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਗੱਲ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਟ੍ਰਾਂਸਾਟਲਾਂਟਿਕ ਗਠਜੋੜ, ਕੋਵਿਡ-19, ਪੱਛਮੀ ਏਸ਼ੀਆ ਅਤੇ ਆਪਣੇ ਦੇਸ਼ ਤੇ ਪੂਰੀ ਦੁਨੀਆ ਵਿਚ ਲੋਕਤੰਤਰ ਦਾ ਸਮਰਥਨ ਕਰਨ ਸਮੇਤ ਕਈ ਦੋ-ਪੱਖੀ ਅਤੇ ਗਲੋਬਲ ਮੁੱਦਿਆਂ 'ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ। 

ਵ੍ਹਾਈਟ ਹਾਊਸ ਨੇ ਇਸ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਦੋਹਾਂ ਨੇਤਾਵਾਂ ਨੇ ਕੋਵਿਡ-19 ਮਹਾਮਾਰੀ, ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਲੋਕਤੰਤਰ ਦੇ ਸਮਰਥਨ ਲਈ ਦੋ-ਪੱਖੀ ਅਤੇ ਬਹੁ-ਪੱਖੀ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ। ਵ੍ਹਾਈਟ ਹਾਊਸ ਨੇ ਦੱਸਿਆ ਕਿ ਉਹਨਾਂ ਨੇ ਪੱਛਮੀ ਏਸ਼ੀਆ ਅਤੇ ਅਫਰੀਕਾ ਸਮੇਤ ਕਈ ਖੇਤਰੀ ਚੁਣੌਤੀਆਂ 'ਤੇ ਚਰਚਾ ਕੀਤੀ ਅਤੇ ਇਹਨਾਂ ਦਾ ਮਿਲ ਕੇ ਹੱਲ ਕੱਢਣ ਦੀ ਲੋੜ 'ਤੇ ਜ਼ੋਰ ਦਿੱਤਾ। ਗੱਲਬਾਤ ਦੌਰਾਨ ਹੈਰਿਸ ਨੇ ਅਮਰੀਕਾ ਅਤੇ ਫਰਾਂਸ ਦਰਮਿਆਨ ਦੋ-ਪੱਖੀ ਸੰਬੰਧਾਂ ਅਤੇ ਟ੍ਰਾਂਸਅਟਲਾਂਟਿਕ ਗਠਜੋੜ ਨੂੰ ਦੁਬਾਰਾ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।  

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ 7 ਵੈਸਟ ਮੀਡੀਆ ਨੂੰ ਖ਼ਬਰਾਂ ਬਦਲੇ ਭੁਗਤਾਨ ਕਰੇਗਾ ਗੂਗਲ

ਬਿਆਨ ਮੁਤਾਬਕ, ਹੈਰਿਸ ਨੇ ਲਿੰਗੀ ਸਮਾਨਤਾ ਦੇ ਮੁੱਦੇ 'ਤੇ ਮੈਕਰੋਂ ਦੀ ਅਗਵਾਈ ਅਤੇ ਨਾਸਾ ਦੇ ਮੰਗਲ ਲਈ 'ਮਾਰਸ 2020' ਮੁਹਿੰਮ ਵਿਚ ਫਰਾਂਸ ਦੇ ਯੋਗਦਾਨ ਲਈ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ। ਉਪ ਰਾਸ਼ਟਰਪਤੀ ਬਣਨ ਮਗਰੋਂ ਇਹ ਦੂਜੀ ਵਾਰ ਹੈ ਜਦੋਂ ਹੈਰਿਸ ਨੇ ਕਿਸੇ ਵਿਦੇਸ਼ੀ ਨੇਤਾਨਾਲ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਇਕ ਫਰਵਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲ ਕੀਤੀ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News