ਤਾਲਿਬਾਨ ਦੀ ਦਹਿਸ਼ਤ 'ਚ ਡਟ ਕੇ ਬੈਠੇ ਹਨ ਕਾਬੁਲ ਦੇ ਆਖਰੀ 'ਪੁਜਾਰੀ', ਕਿਹਾ-ਮਰਦੇ ਦਮ ਤਕ ਕਰਾਂਗਾ ਸੇਵਾ

Tuesday, Aug 17, 2021 - 11:31 AM (IST)

ਤਾਲਿਬਾਨ ਦੀ ਦਹਿਸ਼ਤ 'ਚ ਡਟ ਕੇ ਬੈਠੇ ਹਨ ਕਾਬੁਲ ਦੇ ਆਖਰੀ 'ਪੁਜਾਰੀ', ਕਿਹਾ-ਮਰਦੇ ਦਮ ਤਕ ਕਰਾਂਗਾ ਸੇਵਾ

ਇੰਟਰਨੈਸ਼ਨਲ ਡੈਸਕ (ਬਿਊਰੋ): ਤਾਲਿਬਾਨ ਨੇ ਪੂਰੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਕੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਤਾਲਿਬਾਨ ਨੇ ਕੁਝ ਹੀ ਦਿਨਾਂ ਵਿਚ ਪੂਰੇ ਦੇਸ 'ਕੇ ਕਬਜ਼ਾ ਕਰਕੇ ਪੱਛਮੀ ਸਮਰਥਿਤ ਅਫਗਾਨ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਅਜਿਹੇ ਵਿਚ ਰਾਸ਼ਟਰਪਤੀ ਅਸ਼ਰਫ ਗਨੀ ਸਮੇਤ ਲੱਖਾਂ ਲੋਕ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡ ਕੇ ਭੱਜ ਰਹੇ ਹਨ ਤਾਂ ਉੱਥੇ ਇਕ ਕਾਬੁਲ ਦੇ ਮੰਦਰ ਦੇ ਪੁਜਾਰੀ ਨੇ ਭੱਜਣ ਤੋਂ ਇਨਕਾਰ ਕਰ ਦਿਤਾ ਹੈ। ਉਹ ਕਾਬੁਲ ਵਿਚ ਆਖਰੀ ਪੁਜਾਰੀ ਹਨ।

ਛੱਡਣ ਤੋਂ ਕੀਤਾ ਇਨਕਾਰ
ਕਾਬੁਲ ਵਿਚ ਰਤਨ ਨਾਥ ਮੰਦਰ ਦੇ ਪੁਜਾਰੀ ਪੰਡਤ ਰਾਜੇਸ਼ ਕੁਮਾਰ ਨੇ ਦੇਸ਼ ਛੱਡਣ ਤੋਂ ਇਨਕਾਰ ਕਰਦਿਾਂ ਕਿਹਾ ਕਿ ਮੇਰੇ ਵਡੇਰਿਆਂ ਨੇ ਸੈਂਕੜੇ ਸਾਲਾਂ ਤੱਕ ਇਸ ਮੰਦਰ ਦੀ ਸੇਵਾ ਕੀਤੀ. ਮੈਂ ਇਸ ਨੂੰ ਨਹੀਂ ਛੱਡਾਂਗਾ। ਜੇਕਰ ਤਾਲਿਬਾਨ ਮੈਨੂੰ ਮਾਰਦਾ ਹੈ ਤਾਂ ਮੈਂ ਇਸ ਨੂੰ ਆਪਣੀ ਸੇਵਾ ਮੰਨਦਾ ਹਾਂ। ਉਹਨਾਂ ਨੇ ਕਿਹਾ ਕਿ ਕੁਝ ਹਿੰਦੂਆਂ ਨੇ ਮੈਨੂੰ ਕਾਬੁਲ ਛੱਡਣ ਦੀ ਅਪੀਲ ਕੀਤੀ ਅਤੇ ਮੇਰੀ ਯਾਤਰਾ ਤੇ ਠਹਿਰਨ ਦਾ ਵਿਵਸਥਾ ਕਰਨ ਦੀ ਪੇਸ਼ਕਸ਼ ਕੀਤੀ ਪਰ ਮੈਂ ਇਹ ਮੰਦਰ ਨਹੀਂ ਛੱਡਾਗਾਂ।

ਪੜ੍ਹੋ ਇਹ ਅਹਿਮ ਖਬਰ -ਜਾਨ ਬਚਾਉਣ ਲਈ ਜੱਦੋ-ਜਹਿਦ, 134 ਦੀ ਸਮਰੱਥਾ ਵਾਲੇ ਜਹਾਜ਼ 'ਚ ਸਵਾਰ ਹੋਏ 800 ਲੋਕ

ਹੁਣ ਉੱਠੀ ਇਹ ਮੰਗ
ਸੈਨਾ ਪ੍ਰਮੁੱਖ ਸੁਨੀਲ ਤਿਵਾਰੀ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਸੀ ਕਿ ਕਾਬੁਲ ਵਿਚ ਰਤਨਨਾਥ ਮੰਦਰ ਦ ਪੁਜਾਰੀ ਰਾਜੇਸ਼ ਕੁਮਾਰ ਸ਼ਰਮਾ ਨੂੰ ਭਾਰਤ ਲਿਆਂਦਾ ਜਾਵੇ। ਉਹਨਾਂ ਨੇ ਕਿਹਾ ਕਿ ਪੁਜਾਰੀ ਦੇ ਭਾਰਤ ਆਉਣ ਮਗਰੋਂ ਉਹਨਾਂ ਲਈ ਇੱਥੇ ਇਕ ਮੰਦਰ ਦੀ ਸਥਾਪਨੀ ਕੀਤੀ ਜਾਵੇਗੀ ਜਿਸ ਨਾਲ ਉਹਨਾਂ ਦਾ ਗੁਜ਼ਾਰਾ ਹੋ ਸਕੇ। ਮੰਦਰ ਨਿਰਮਾਣ ਵਿਚ ਜਿਹੜਾ ਵੀ ਸਮਾਂ ਲੱਗੇਗਾ ਉਸ ਦੌਰਾਨ ਰਾਜੇਸ਼ ਸ਼ਰਮਾ ਨੂੰ ਹਰ ਤਰ੍ਹਾਂ ਸਹੂਲਤਾਂ ਮੁਫ਼ਤ ਵਿਪਰ ਸੈਨਾ ਵੱਲੋਂ ਦਿੱਤੀਆਂ ਜਾਣਗੀਆਂ।
 


author

Vandana

Content Editor

Related News