ਕਾਬੁਲ ਦੀ ਮਸੀਤ ਵਿਚ ਬੰਬ ਧਮਾਕਾ, ਚਾਰ ਲੋਕਾਂ ਦੀ ਮੌਤ
Friday, Jun 12, 2020 - 05:54 PM (IST)
ਕਾਬੁਲ- ਪੱਛਮੀ ਕਾਬੁਲ ਵਿਚ ਇਕ ਮਸੀਤ ਵਿਚ ਸ਼ੁੱਕਰਵਾਰ ਨੂੰ ਹੋਏ ਇਕ ਬੰਬ ਧਮਾਕੇ ਵਿਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਕਈ ਜ਼ਖਮੀ ਹੋ ਗਏ। ਇਹ ਜਾਣਕਾਰੀ ਅਫਗਾਨਿਸਤਾਨ ਸਰਕਾਰ ਦੇ ਇਕ ਅਧਿਕਾਰੀ ਨੇ ਦਿੱਤੀ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰਿਅਨ ਕੋਲ ਇਸ ਧਮਾਕੇ ਬਾਰੇ ਹੋਰ ਜਾਣਕਾਰੀ ਨਹੀਂ ਮਿਲੀ।
ਅਫਗਾਨਿਸਤਾਨ ਵਿਚ ਹਾਲ ਹੀ ਦੇ ਹਫਤੇ ਵਿਚ ਹਿੰਸਾ ਵਿਚ ਵਾਧਾ ਹੋਇਆ ਹੈ ਅਤੇ ਵਧੇਰੇ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਕ ਸਟੇਟ ਨਾਲ ਜੁੜੇ ਸਮੂਹਾਂ ਨੇ ਲਈ ਹੈ। ਅਮਰੀਕਾ ਨੇ ਰਾਜਧਾਨੀ ਕਾਬੁਲ ਸਥਿਤ ਇਕ ਹਸਪਤਾਲ ਵਿਚ ਪਿਛਲੇ ਮਹੀਨੇ ਹੋਏ ਭਿਆਨਕ ਹਮਲੇ ਲਈ ਆਈ. ਐੱਸ. ਨਾਲ ਜੁੜੇ ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ, ਜਿਸ ਵਿਚ ਦੋ ਬੱਚਿਆਂ ਅਤੇ ਕਈ ਮਾਂਵਾਂ ਸਣੇ 24 ਲੋਕਾਂ ਦੀ ਮੌਤ ਹੋ ਗਈ ਸੀ। ਵਾਸ਼ਿੰਗਟਨ ਦੇ ਸ਼ਾਂਤੀਦੂਤ ਜਲਮੀ ਖਲੀਲਜਾਦ ਇਸ ਹਫਤੇ ਦੀ ਸ਼ੁਰੂਆਤ ਵਿਚ ਇਸ ਖੇਤਰ ਵਿਚ ਸਨ ਅਤੇ ਉਨ੍ਹਾਂ ਦੀ ਕੋਸ਼ਿਸ਼ ਤਾਲਿਬਾਨ ਨਾਲ ਅਮਰੀਕੀ ਸ਼ਾਂਤੀ ਸਮਝੌਤੇ ਨੂੰ ਮੁੜ ਸ਼ੁਰੂ ਕਰਨਾ ਸੀ।