ਕਾਬੁਲ ਹਵਾਈ ਅੱਡੇ ਨੇੜੇ ਦੋ ਨਹੀਂ ਸਗੋਂ ਇਕ ਹੀ ਥਾਂ 'ਤੇ ਹੋਇਆ ਸੀ ਹਮਲਾ : ਪੈਂਟਾਗਨ
Saturday, Aug 28, 2021 - 01:17 AM (IST)
ਵਾਸ਼ਿੰਗਟਨ-ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ 'ਤੇ ਵੀਰਵਾਰ ਨੂੰ ਸਿਰਫ ਇਕ ਹੀ ਥਾਂ 'ਤੇ ਹਮਲਾ ਹੋਇਆ ਸੀ ਨਾ ਕਿ ਦੋ ਥਾਂ 'ਤੇ, ਜਿਵੇਂ ਕਿ ਪਹਿਲਾਂ ਕਿਹਾ ਗਿਆ ਸੀ। ਪੈਂਟਾਗਨ ਨੇ ਕਿਹਾ ਕਿ ਇਸਲਾਮਿਕ ਸਟੇਟ ਦੇ ਇਕ ਆਤਮਘਾਤੀ ਹਮਲਾਵਰ ਨੇ ਏਬੀ ਗੇਟ ਨੇੜੇ ਹਮਲਾ ਕੀਤਾ ਜਿਥੇ ਅਫਗਾਨਾਂ ਦੀ ਭੀੜ ਸੀ ਜੋ ਕਾਬੁਲ ਹਵਾਈ ਅੱਡੇ ਦੇ ਅੰਦਰ ਦਾਖਲ ਹੋਣਾ ਚਾਹੁੰਦੇ ਸਨ।
ਇਹ ਵੀ ਪੜ੍ਹੋ :ਅਫਗਾਨਿਸਤਾਨ ਤੋਂ ਆਉਣ ਵਾਲੇ 4,000 ਲੋਕਾਂ ਦੇ ਰੁਕਣ ਦਾ ਪ੍ਰਬੰਧ ਕਰ ਰਿਹੈ ਪਾਕਿ
ਪੈਂਟਾਗਨ ਦੇ ਜੁਆਇੰਟ ਸਟਾਫ ਦੇ ਖੇਤਰੀ ਮੁਹਿੰਮ ਦੇ ਡਿਪਟੀ ਡਾਇਰੈਕਟਰ ਮੇਜਰ ਜਨਰਲ ਹੈਂਕ ਟੇਲਰ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਹਵਾਈ ਅੱਡੇ ਨੇੜੇ ਬੈਰੋਨ ਹੋਟਲ 'ਤੇ ਕੋਈ ਦੂਜਾ ਧਮਾਕਾ ਨਹੀਂ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਏਬੀ ਗੇਟ 'ਤੇ ਬੰਬ ਹਮਲੇ ਤੋਂ ਬਾਅਦ ਗੇਟ ਦੀ ਉੱਤਰੀ ਦਿਸ਼ਾ ਤੋਂ ਗੋਲੀਬਾਰੀ ਕੀਤੀ ਗਈ। ਟੇਲਰ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।