ਕਬੱਡੀ ਮੈਚ 'ਚ ਚੱਲੀਆਂ ਗੋਲ਼ੀਆਂ, ਕਾਰਾਂ ਛੱਡ ਕੇ ਭੱਜੇ ਲੋਕ, ਵੇਖੋ ਵੀਡੀਓ
Monday, Aug 21, 2023 - 12:13 PM (IST)
ਇੰਟਰਨੈਸ਼ਨਲ ਡੈਸਕ- ਇੰਗਲੈਂਡ ਦੇ ਡਰਬੀ ਵਿਚ ਇੱਕ ਖੇਡ ਮੁਕਾਬਲੇ ਦੌਰਾਨ ਕਥਿਤ ਤੌਰ 'ਤੇ ਬੰਦੂਕਾਂ ਅਤੇ ਤਲਵਾਰਾਂ ਚੱਲੀਆਂ। ਇਸ ਦੌਰਾਨ ਇੱਕ ਵਿਅਕਤੀ ਨੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਤਿੰਨ ਲੋਕ ਜ਼ਖ਼ਮੀ ਹੋ ਗਏ। ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਦੋ ਵਿਰੋਧੀ ਗਰੋਹਾਂ ਨੇ ਹਿੰਸਾ ਕੀਤੀ। ਇਹ ਖੌਫਨਾਕ ਘਟਨਾ ਬੀਤੀ ਸ਼ਾਮ ਅਲਵਾਸਟਨ, ਡਰਬੀਸ਼ਾਇਰ ਦੇ ਡਰਬੀ ਕਬੱਡੀ ਮੈਦਾਨ ਵਿੱਚ ਵਾਪਰੀ। ਇੱਕ ਚਸ਼ਮਦੀਦ ਨੇ ਦੱਸਿਆ ਕਿ ਇੱਕ ਆਦਮੀ ਨੂੰ ਗੋਲੀ ਮਾਰੀ ਗਈ ਅਤੇ ਫਿਰ ਉਸ 'ਤੇ ਤਲਵਾਰ ਨਾਲ ਹਮਲਾ ਕੀਤਾ ਗਿਆ।
ਟਵਿੱਟਰ 'ਤੇ ਵੀਡੀਓ ਫੁਟੇਜ 'ਚ ਕਥਿਤ ਤੌਰ 'ਤੇ ਲੋਕਾਂ ਦੀ ਭੀੜ ਭੱਜਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਇੱਕ ਵਿਅਕਤੀ ਨੇ ਤਲਵਾਰ ਨਾਲ ਵਾਰ-ਵਾਰ ਹਮਲਾ ਕਰਨ ਤੋਂ ਪਹਿਲਾਂ ਇੱਕ ਵਿਅਕਤੀ ਨੂੰ ਗੋਲੀ ਮਾਰਦੇ ਹੋਏ ਦੇਖਿਆ। ਲੋਕਾਂ ਨੂੰ ਸਾਈਟ ਛੱਡਣ ਦੀ ਚੇਤਾਵਨੀ ਦਿੱਤੀ ਜਾ ਰਹੀ ਸੀ, ਹਾਲਾਂਕਿ ਕੁਝ ਲੋਕਾਂ ਨੂੰ ਨਾਕਾ ਹੋਣ ਕਾਰਨ ਆਪਣੇ ਵਾਹਨਾਂ ਨੂੰ ਅੰਦਰ ਛੱਡਣਾ ਪਿਆ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਾਜ਼ੀਲ 'ਚ ਫੁੱਟਬਾਲ ਟੀਮ ਦੇ ਫੈਨਜ਼ ਦੀ ਬੱਸ ਹਾਦਸਾਗ੍ਰਸਤ, 7 ਲੋਕਾਂ ਦੀ ਦਰਦਨਾਕ ਮੌਤ
ਡਰਬੀਸ਼ਾਇਰ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ "ਸਾਨੂੰ ਐਤਵਾਰ 20 ਅਗਸਤ ਨੂੰ ਐਲਵਾਸਟਨ ਲੇਨ, ਅਲਵਾਸਟਨ ਵਿੱਚ ਇੱਕ ਵੱਡੇ ਪੱਧਰ 'ਤੇ ਗੜਬੜ ਮਗਰੋਂ ਬੁਲਾਇਆ ਗਿਆ। ਪੁਲਸ ਮੁਤਾਬਕ “ਤਿੰਨ ਲੋਕ ਜ਼ਖਮੀ ਹੋਏ ਹਨ, ਇੱਕ ਦੀ ਹਾਲਤ ਗੰਭੀਰ ਹੈ। ਇਨ੍ਹਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਲਾਕੇ ਵਿੱਚ ਵੱਡੀ ਪੁਲਸ ਮੌਜੂਦਗੀ ਹੈ ਅਤੇ ਅਧਿਕਾਰੀਆਂ ਦੇ ਕੁਝ ਸਮੇਂ ਲਈ ਘਟਨਾ ਸਥਾਨ 'ਤੇ ਰਹਿਣ ਦੀ ਉਮੀਦ ਹੈ। ਉੱਧਰ ਗਵਾਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 20 ਤੋਂ ਵੱਧ ਪੁਲਸ ਕਾਰਾਂ ਨੂੰ ਘਟਨਾ ਵਾਲੀ ਥਾਂ 'ਤੇ ਜਾਂਦੇ ਦੇਖਿਆ। ਪੁਲਸ ਨੇ ਫਿਲਹਾਲ ਜ਼ਖ਼ਮੀਆਂ ਦੇ ਵੇਰਵੇ ਜਾਰੀ ਨਹੀਂ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।