ਯੂਰਪੀਅਨ ਚੈਂਪੀਅਨਸ਼ਿਪ ''ਚ ਹਿੱਸਾ ਲੈਣ ਲਈ ਇਟਲੀ ਤੋਂ ਕਬੱਡੀ ਟੀਮ ਹੋਈ ਰਵਾਨਾ

Thursday, Oct 28, 2021 - 11:40 AM (IST)

ਮਿਲਾਨ/ਇਟਲੀ (ਸਾਬੀ ਚੀਨੀਆ) ਸਾਈਪ੍ਰਸ ਕਬੱਡੀ ਫੈਡਰੇਸਨ ਵਲੋਂ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ 2021 ਸਾਈਪ੍ਰਸ ਦੇ ਨਿਕੋਸੀਆ ਸਹਿਰ ਵਿਚ 30 ਤੋ 31 ਅਕਤੂਬਰ ਤੱਕ ਕਰਵਾਈ ਜਾ ਰਹੀ ਹੈ। ਇਹ ਸਾਰੇ ਮੈਚ ਵਰਲਡ ਕਬੱਡੀ ਦੇ ਨਿਯਮਾਂ ਅਨੁਸਾਰ ਖੇਡੇ ਜਾਣਗੇ, ਜਿਸ ਵਿਚ ਯੁਰਪ ਭਰ ਤੋਂ ਇਟਲੀ ਸਮੇਤ ਟੀਮਾਂ ਭਾਗ ਲੈ ਰਹੀਆਂ ਹਨ। ਇਟਾਲੀਅਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਕਬੱਡੀ ਕੋਚ ਸ. ਜਸਵੀਰ ਸਿੰਘ ਬਣਵੈਤ ਦੀ ਅਗਵਾਈ ਹੇਠ 14 ਮੈਂਬਰੀ ਟੀਮ ਨੈਸਨਲ ਸਟਾਇਲ ਅਤੇ ਪੰਜਾਬ ਸਟਾਇਲ ਕਬੱਡੀ ਖੇਡਣ ਜਾ ਰਹੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੰਜਾਬੀਆਂ ਦਾ ਸ਼ਰਮਨਾਕ ਕਾਰਾ, ਟਰੱਕ ਚੋਰੀ ਦੇ ਮਾਮਲੇ 'ਚ 3 ਗ੍ਰਿਫ਼ਤਾਰ

ਇਸ ਸਬੰਧੀ ਜਾਣਕਾਰੀ ਦਿੰਦੇ ਸ. ਜਸਵੀਰ ਸਿੰਘ ਬਣਵੈਤ ਨੇ ਦੱਸਿਆ ਕਿ ਸਾਈਪ੍ਰਸ ਵਿਖੇ ਹੋ ਰਹੀ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ ਪ੍ਰਧਾਨ ਅਸਵਨੀ ਸਿੰਘ ਕਪੂਰ ਦੀ ਦੇਖ ਰੇਖ ਹੇਠ ਹੋ ਰਹੀ ਹੈ। ਇਟਲੀ ਦੀ ਟੀਮ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਕਬੱਡੀ ਖੇਡ ਦਾ ਅਭਿਆਸ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਸ. ਜਸਵੀਰ ਸਿੰਘ ਬਣਵੈਤ ਨੇ ਦਆਵਾ ਕੀਤਾ ਕਿ ਯੂਰਪੀਅਨ ਕਬੱਡੀ ਚੈਂਪੀਅਨਸ਼ਿਪ 2021 ਵਿਚ ਇਟਲੀ ਦੀ ਟੀਮ ਜਿੱਤ ਹਾਸਿਲ ਕਰਕੇ ਚੈਂਪੀਅਨਸ਼ਿਪ ਆਪਣੇ ਨਾਮ ਕਰੇਗੀ।ਇਟਲੀ ਟੀਮ ਵਿਚ ਬੋਬੀ, ਰਾਜੂ, ਚੰਨੀ, ਸੀਪਾ, ਸਤਿੰਦਰ, ਬਿੱਲਾ, ਜੋਗਾ,ਬਲਰਾਜ,ਜੁਵਰਾਜ, ਗੋਰਾ,ਅਮਨਦੀਪ ਬਰਾੜ,ਸਾਬੀ ਅਤੇ ਬੋਬੀ ਕਮਲ ਸ਼ਾਮਿਲ ਹਨ।


Vandana

Content Editor

Related News