ਟਰੂਡੋ ਦਾ ਵੱਡਾ ਬਿਆਨ, ਮੁਸਲਿਮ ਪਰਿਵਾਰ ਦੇ ਕਤਲ ਨੂੰ ''ਅੱਤਵਾਦੀ ਹਮਲਾ'' ਦਿੱਤਾ ਕਰਾਰ (ਵੀਡੀਓ)

Wednesday, Jun 09, 2021 - 12:48 PM (IST)

ਓਟਾਵਾ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਂਟਾਰੀਓ ਸੂਬੇ ਵਿਚ ਪਾਕਿਸਤਾਨੀ ਮੂਲ ਦੇ ਮੁਸਲਿਮ ਪਰਿਵਾਰ ਦੇ ਕਤਲ ਨੂੰ 'ਅੱਤਵਾਦੀ ਹਮਲਾ' ਕਰਾਰ ਦਿੱਤਾ ਹੈ। ਜਦਕਿ ਇਸ ਕਤਲ 'ਤੇ ਦੁੱਖ ਜ਼ਾਹਰ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਨੂੰ ਇਸਲਾਮੋਫੋਬੀਆ ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਦਾ ਮੁਕਾਬਲਾ ਕਰਨ ਲਈ ਦੁਨੀਆ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਮਰਾਨ ਖਾਨ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਟਵੀਟ ਕੀਤਾ। ਉਹਨਾਂ ਨੇ ਲਿਖਿਆ,''ਲੰਡਨ, ਓਂਟਾਰੀਓ ਵਿਚ ਇਕ ਮੁਸਲਿਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਪਰਿਵਾਰ ਦੇ ਕਤਲ ਦੇ ਬਾਰੇ ਵਿਚ ਜਾਣ ਕੇ ਦੁਖ ਹੋਇਆ। ਅੱਤਵਾਦ ਦੇ ਇਸ ਨਿੰਦਾਯੋਗ ਕੰਮ ਨਾਲ ਪੱਛਮੀ ਦੇਸ਼ਾਂ ਵਿਚ ਵੱਧਦੇ ਇਸਲਾਮੋਫੋਬੀਆ ਦਾ ਪਤਾ ਚੱਲਦਾ ਹੈ।''

PunjabKesari

ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਇਕ ਟਰੱਕ ਡਰਾਈਵਰ ਨੇ ਇਕ ਮੁਸਲਿਮ ਪਰਿਵਾਰ 'ਤੇ ਟਰੱਕ ਚੜ੍ਹਾ ਦਿੱਤਾ, ਜਿਸ ਵਿਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਟਰੂਡੋ ਨੇ ਹਾਊਸ ਆਫ ਕਾਮਨਜ਼ ਮਤਲਬ ਸੰਸਦ ਵਿਚ ਬਿਆਨ ਦਿੰਦੇ ਹੋਏ ਕਿਹਾ,''ਇਹ ਕੋਈ ਕਤਲ ਨਹੀਂ ਸੀ। ਇਹ ਸਾਡੇ ਭਾਈਚਾਰਿਆਂ ਵਿਚੋਂ ਇਕ ਦੇ ਦਿਲ ਵਿਚ ਨਫਰਤ ਭਰਪੂਰ ਅੱਤਵਾਦੀ ਹਮਲਾ ਸੀ।'' ਟਰੂਡੋ ਨੇ ਸੱਜੇ ਪੱਖੀ ਸਮੂਹਾਂ ਨਾਲ ਹੋਰ ਸਖ਼ਤੀ ਨਾਲ ਨਜਿੱਠਣ ਦਾ ਵਾਅਦਾ ਕਰਦਿਆਂ ਕਿਹਾ ਕਿ ਅਸੀਂ ਆਨਲਾਈਨ ਅਤੇ ਆਫਲਾਈਨ ਨਫਰਤ ਨਾਲ ਲੜਨਾ ਜਾਰੀ ਰੱਖਾਂਗੇ। ਉਹਨਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੈਨੇਡਾ ਦੀ ਅੱਤਵਾਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ। 

 

 
 
 
 
 
 
 
 
 
 
 
 
 
 
 
 

A post shared by Dawn Today (@dawn.today)

ਫਿਲਹਾਲ ਮੁਸਲਿਮ ਪਰਿਵਾਰ 'ਤੇ ਹਮਲੇ ਦੇ 20 ਸਾਲ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਸ਼ੱਕੀ ਸ਼ਖਸ 'ਤੇ ਕਤਲ ਅਤੇ ਕਤਲ  ਦੀ ਕੋਸ਼ਿਸ਼ ਦੇ ਦੋਸ਼ ਹਨ। ਅਧਿਕਾਰੀਆਂ ਨੇ ਪਹਿਲਾਂ ਹੀ ਕਿਹਾ ਹੈ ਕਿ ਕੈਨੇਡਾ ਦੇ ਮੱਧ ਓਂਟਾਰੀਓ ਸੂਬੇ ਦੇ 'ਸਿਟੀ ਆਫ ਦੀ ਲੰਡਨ' ਵਿਚ ਐਤਵਾਰ ਸ਼ਾਮ ਦੀ ਘਟਨਾ ਪਹਿਲਾਂ ਤੋਂ ਨਿਯੋਜਿਤ ਅਤੇ ਨਫਰਤ ਨਾਲ ਪ੍ਰੇਰਿਤ ਸੀ। ਏ.ਐੱਫ.ਪੀ. ਦੀ ਰਿਪੋਰਟ ਮੁਤਾਬਕ ਪੁਲਸ ਨੇ ਦੱਸਿਆ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਪਰਿਵਾਰ ਦੇ ਪੰਜ ਮੈਂਬਰ ਫੁਟਪਾਥ 'ਤੇ ਇਕੱਠੇ ਜਾ ਰਹੇ ਸੀ। ਇਕ ਕਾਲੇ ਰੰਗ ਦੇ ਪਿਕਅੱਪ ਟਰੱਕ ਡਰਾਈਵਰ ਨੇ ਚੌਰਾਹੇ ਨੂੰ ਪਾਰ ਕਰਨ ਲਈ ਇੰਤਜ਼ਾਰ ਕਰ ਰਹੇ ਪਰਿਵਾਰ ਦੇ ਮੈਂਬਰਾਂ 'ਤੇ ਟਰੱਕ ਚੜ੍ਹਾ ਦਿੱਤਾ। ਸਿਟੀ ਆਫ ਦੀ ਲੰਡਨ ਦੇ ਮੇਅਰ ਐਂਡ ਹੋਲਡਰ ਮੁਤਾਬਕ ਮਾਰੇ ਗਏ ਚਾਰੇ ਲੋਕ ਇਕ ਹੀ ਪਰਿਵਾਰ ਦੇ ਸਨ। ਹਮਲੇ ਵਿਚ ਬੁਰੀ ਤਰ੍ਹਾਂ ਜ਼ਖਮੀ 9 ਸਾਲ ਦੇ ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਸ਼ਰਾਬ ਪੀ ਕੇ ਪੈਟਰੋਲ ਨਾਲ ਭਰੇ ਟੈਂਕ ਨੂੰ ਚਲਾਉਣ ਵਾਲਾ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ

ਟਰੂਡੋ ਨੇ ਕਿਹਾ,''ਸਾਨੂੰ ਸਾਰਿਆਂ ਨੂੰ ਆਸ ਹੈ ਕਿ ਜ਼ਖਮੀ ਛੋਟਾ ਬੱਚਾ ਜਲਦੀ ਠੀਕ ਹੋ ਜਾਵੇਗਾ। ਅਸੀਂ ਜਾਣਦੇ ਹਾਂ ਕਿ ਇਹ ਬੱਚਾ ਇਸ ਕਾਇਰਤਾ ਭਰਪੂਰ ਇਸਲਾਮੋਫੋਬਿਕ ਹਮਲੇ ਕਾਰਨ ਦੁੱਖ ਅਤੇ ਗੁੱਸੇ ਨਾਲ ਜਿਉਂਦਾ ਰਹੇਗਾ। ਕੈਨੇਡਾ ਦੇ ਜਨ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਇਸ ਹਮਲੇ ਨੂੰ 'ਇਸਲਾਮੋਫੋਬੀਆ ਦੀ ਭਿਆਨਕ ਕਾਰਵਾਈ' ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ,''ਉਹਨਾਂ ਦਾ ਮੰਨਣਾ ਹੈ ਕਿ ਪਰਿਵਾਰ ਨੂੰ ਉਹਨਾਂ ਦੇ ਧਰਮ ਕਾਰਨ ਨਿਸ਼ਾਨਾ ਬਣਾਇਆ ਗਿਆ ਅਤੇ ਹਮਲਾਵਰ ਮੁਸਲਿਮਾਂ ਖ਼ਿਲਾਫ਼ ਨਫਰਤ ਤੋਂ ਪ੍ਰੇਰਿਤ ਸੀ। ਮੁਸਲਿਮ ਭਾਈਚਾਰੇ ਦੇ ਕਈ ਨੇਤਾਵਾਂ ਨੇ ਅਦਾਲਤਾਂ ਤੋਂ ਇਸ ਮਾਮਲੇ ਨੂੰ ਅੱਤਵਾਦੀ ਘਟਨਾ ਦੇ ਰੂਪ ਵਿਚ ਪੇਸ਼ ਕਰਨ ਦੀ ਅਪੀਲ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਸਰਵੇ 'ਚ ਖੁਲਾਸਾ, ਭਾਰਤੀ-ਅਮਰੀਕੀ ਰੋਜ਼ਾਨਾ ਕਰਦੇ ਹਨ 'ਵਿਤਕਰੇ' ਦਾ ਸਾਹਮਣਾ 

ਕੈਨੇਡਾ ਦੇ ਮੁਸਲਿਮ ਐਸੋਸੀਏਸ਼ਨ ਨੇ ਅਧਿਕਾਰੀਆਂ ਤੋਂ ਨਫਰਤ ਅਤੇ ਅੱਤਵਾਦ ਸੰਬੰਧੀ ਕਾਨੂੰਨ ਦੇ ਤਹਿਤ ਇਸ ਭਿਆਨਕ ਹਮਲੇ ਵਿਚ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਹੈ। ਡਿਟੈਕਟਿਵ ਸੁਪਰੀਟੈਂਡੈਂਟ ਪੌਲ ਵ੍ਹਾਈਟ ਨੇ ਦੱਸਿਆ ਕਿ ਸ਼ੱਕੀ, ਜਿਸ ਦੀ ਪਛਾਣ ਨਥਾਨਿਏਲ ਬੈਲਟਮੈਨ ਦੇ ਰੂਪ ਵਿਚ ਹੋਈ ਹੈ ਨੂੰ ਸ਼ਹਿਰ ਤੋਂ 7 ਕਿਲੋਮੀਟਰ ਦੂਰ ਇਕ ਮਾਲ ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਸ ਘਟਨਾ ਨੇ ਜਨਵਰੀ 2017 ਵਿਚ ਕਿਊਬੇਕ ਸਿਟੀ ਮਸਜਿਦ ਵਿਚ ਸਮੂਹਿਕ ਗੋਲੀਬਾਰੀ ਅਤੇ ਟੋਰਾਂਟੋ ਦੀ ਅਪ੍ਰੈਲ 2018 ਦੀ ਘਟਨਾ ਦੀ ਯਾਦ ਤਾਜ਼ਾ ਕਰ ਦਿੱਤੀ ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ। ਟਰੂਡੋ ਨੇ ਕਿਹਾ ਕਿ ਇਹਨਾਂ ਘਟਨਾਵਾਂ ਵਿਚ ਮਾਰੇ ਜਾਣ ਵਾਲੇ ਲੋਕਾਂ ਨੂੰ ਮੁਸਲਿਮ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ। ਕੈਨੇਡਾ ਵਿਚ ਇਹ ਸਭ ਹੋ ਰਿਹਾ ਹੈ ਇਸ ਨੂੰ ਰੋਕਣਾ ਹੋਵੇਗਾ।

ਨੋਟ- ਟਰੂਡੋ ਨੇ ਕੈਨੇਡਾ 'ਚ ਮੁਸਲਿਮ ਪਰਿਵਾਰ ਦੇ ਕਤਲ ਨੂੰ 'ਅੱਤਵਾਦੀ ਹਮਲਾ' ਦਿੱਤਾ ਕਰਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News