ਜੂਨੀਅਰ ਟਰੰਪ ਬੋਲੇ-ਭਾਰਤ ਲਈ ਸਹੀ ਨਹੀਂ ਬਾਈਡੇਨ, ਚੀਨ ਦੇ ਪ੍ਰਤੀ ਰੱਖਦੇ ਹਨ ਨਰਮ ਰੁਖ
Tuesday, Oct 20, 2020 - 12:25 PM (IST)
ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਨੇ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡੇਟ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਭਾਰਤ ਲਈ ਉਹ ਸਹੀ ਨਹੀਂ ਹਨ ਕਿਉਂਕਿ ਚੀਨ ਦੇ ਪ੍ਰਤੀ ਉਨ੍ਹਾਂ ਦਾ ਰੁਖ ਨਰਮ ਹੋ ਸਕਦਾ ਹੈ। ਟਰੰਪ ਜੂਨੀਅਰ ਆਪਣੇ ਪਿਤਾ ਦੇ ਰਾਸ਼ਟਰਪਤੀ ਅਹੁਦੇ ਲਈ ਪ੍ਰਚਾਰ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹਨ।
ਨਿਊਯਾਰਕ 'ਚ ਲਾਗ ਆਈਲੈਂਡ 'ਚ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੂੰ ਟਰੰਪ ਜੂਨੀਅਰ ਨੇ ਕਿਹਾ ਕਿ ਸਾਨੂੰ ਚੀਨ ਦੇ ਖਤਰੇ ਨੂੰ ਸਮਝਣਾ ਹੋਵੇਗਾ ਅਤੇ ਇਸ ਨੂੰ ਭਾਰਤੀ ਅਮਰੀਕੀਆਂ ਤੋਂ ਬਿਹਤਰ ਸ਼ਾਇਦ ਕੋਈ ਨਹੀਂ ਜਾਣਦਾ। ਆਪਣੀ ਕਿਤਾਬ 'ਲਿਬਰਲ ਪ੍ਰਿਵਿਲੇਜ' ਦੀ ਸਫ਼ਲਤਾ ਦੇ ਜਸ਼ਨ ਲਈ ਆਯੋਜਿਤ ਪ੍ਰੋਗਰਾਮ 'ਚ ਉਨ੍ਹਾਂ ਨੇ ਇਹ ਗੱਲ ਕਹੀ। ਇਸ ਕਿਤਾਬ 'ਚ ਜੋ ਬਾਈਡੇਨ ਦੇ ਪਰਿਵਾਰ, ਖਾਸ ਕਰਕੇ ਉਨ੍ਹਾਂ ਦੇ ਬੇਟੇ ਹੰਟਰ ਬਾਈਡੇਨ ਦੇ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜ਼ਿਕਰ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦੌੜ 'ਚ ਮੁਕਾਬਲੇਬਾਜ਼ਾਂ ਨੂੰ ਦੇਖੀਏ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਚੀਨ ਨੇ ਹੰਟਰ ਬਾਈਡੇਨ ਨੂੰ 1.5 ਅਰਬ ਡਾਲਰ ਇਸ ਲਈ ਦਿੱਤੇ ਕਿਉਂਕਿ ਉਹ ਇਕ ਬਿਹਤਰ ਉਦਯੋਗਪਤੀ ਹੈ ਜਾਂ ਫਿਰ ਉਹ ਜਾਣਦੇ ਹਨ ਕਿ ਬਾਈਡੇਨ ਪਰਿਵਾਰ ਨੂੰ ਖਰੀਦਿਆ ਜਾ ਸਕਦਾ ਹੈ ਅਤੇ ਚੀਨ ਦੇ ਪ੍ਰਤੀ ਉਨ੍ਹਾਂ ਦਾ ਰੁਖ ਨਰਮ ਹੋਵੇਗਾ। ਟਰੰਪ ਜੂਨੀਅਰ ਦਾ ਇਸ਼ਾਰਾ ਨਿਊਯਾਰਕ ਪੋਸਟ 'ਚ ਬਾਈਡੇਨ ਪਰਿਵਾਰ ਦੇ ਖ਼ਿਲਾਫ਼ ਹਾਲ ਹੀ 'ਚ ਕੀਤੇ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਖੁਲਾਸੇ ਦੇ ਵੱਲ ਸੀ। ਉਨ੍ਹਾਂ ਨੇ ਇਸ ਲਈ ਉਹ (ਜੋ ਬਾਈਡੇਨ) ਭਾਰਤ ਲਈ ਸਹੀ ਨਹੀਂ ਹੈ। ਜੋ ਬਾਈਡੇਨ ਨੇ ਆਪਣੇ ਖ਼ਿਲਾਫ਼ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ।