ਜੂਲੀਅਨ ਅਸਾਂਜੇ ਦੀ ਹਵਾਲਗੀ ਜ਼ਮਾਨਤ ਰੱਦ, ਰਹਿਣਗੇ ਲੰਡਨ ਜੇਲ੍ਹ 'ਚ

Thursday, Jan 07, 2021 - 09:59 AM (IST)

ਜੂਲੀਅਨ ਅਸਾਂਜੇ ਦੀ ਹਵਾਲਗੀ ਜ਼ਮਾਨਤ ਰੱਦ, ਰਹਿਣਗੇ ਲੰਡਨ ਜੇਲ੍ਹ 'ਚ

ਸਿਡਨੀ/ਲੰਡਨ (ਬਿਊਰੋ): ਇੱਕ ਆਸਟ੍ਰੇਲੀਆਈ ਸੰਪਾਦਕ, ਪ੍ਰਕਾਸ਼ਕ, ਕਾਰਜਕਰਤਾ, ਵਿਕੀਲੀਕਸ ਦੇ ਬਾਨੀ ਅਤੇ ਦੁਨੀਆ ਭਰ ਵਿਚ ਮਸ਼ਹੂਰ ਪੱਤਰਕਾਰ, ਜੂਲੀਅਨ ਅਸਾਂਜੇ ਦੀ ਹਵਾਲਗੀ ਲਈ ਜ਼ਮਾਨਤ ਬ੍ਰਿਟਿਸ਼ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ। ਉਹ ਹੁਣ ਲੰਡਨ ਦੀ ਜੇਲ੍ਹ ਵਿਚ ਹੀ ਰਹਿਣਗੇ। ਅਮਰੀਕਾ ਨੇ ਉਨ੍ਹਾਂ ਦੀ ਹਵਾਲਗੀ ਵਿਚ ਅੜਿੱਕਾ ਅਣਾਉਣ ਲਈ ਬ੍ਰਿਟੇਨ ਸਰਕਾਰ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਉਹ ਇਸ ਫ਼ੈਸਲੇ ਦੇ ਖ਼ਿਲਾਫ਼ ਮੁੜ ਤੋਂ ਅਪੀਲ ਕਰਨਗੇ। 

 

ਯੂ.ਕੇ. ਦੀ ਅਦਾਲਤ ਦੇ ਜੱਜ ਨੇ ਸ਼ੰਕਾ ਜ਼ਾਹਿਰ ਕਰਦਿਆਂ ਕਿ ਸ਼ਾਇਦ ਜੂਲੀਅਨ ਅਸਾਂਜੇ ਜ਼ਮਾਨਤ ਮਿਲਣ ਤੇ ਕਿਤੇ ਭੱਜ ਹੀ ਨਾ ਜਾਵੇ ਅਤੇ ਮੁੜ ਤੋਂ ਅਦਾਲਤ ਦੀ ਕਾਰਵਾਈ ਵਿਚ ਹਾਜ਼ਰ ਹੀ ਨਾ ਹੋਵੇ। ਇਸ ਨੂੰ ਮੁੱਖ ਮੁੱਦਾ ਬਣਾਉਂਦਿਆਂ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਜੂਲੀਅਨ ਬੀਤੇ ਅੱਠ ਸਾਲਾਂ ਤੋਂ ਹੀ ਜੇਲ੍ਹ ਵਿਚ ਹਨ ਅਤੇ ਹੁਣ ਉਨ੍ਹਾਂ ਨੂੰ ਐਕੁਆਡੋਰ ਵਿਚ ਜਾਂ ਤਾਂ ਅੰਬੈਸੀ ਵਿਚ ਰੱਖਿਆ ਜਾ ਸਕਦਾ ਹੈ ਅਤੇ ਜਾਂ ਫਿਰ ਜੇਲ੍ਹ ਅੰਦਰ। ਉਨ੍ਹਾਂ 'ਤੇ ਅਮਰੀਕਾ ਵਿਚ ਘੱਟੋ-ਘੱਟ 18 ਜਾਸੂਸੀ ਦੇ ਮਾਮਲੇ ਦਰਜ ਹਨ ਅਤੇ ਅਮਰੀਕਾ ਦੀ ਦਲੀਲ ਹੈ ਕਿ ਬ੍ਰਿਟੇਨ ਸਰਕਾਰ ਉਨ੍ਹਾਂ ਨੂੰ ਅਮਰੀਕੀ ਸਰਕਾਰ ਦੇ ਹਵਾਲੇ ਕਰੇ ਤਾਂ ਕਿ ਉਨ੍ਹਾਂ 'ਤੇ ਮੁਕੱਦਮੇ ਚਲਾਏ ਜਾ ਸਕਣ। 

ਪੜ੍ਹੋ ਇਹ ਅਹਿਮ ਖਬਰ- ਪੀ.ਐੱਮ. ਮੋਦੀ ਸਮੇਤ ਕਈ ਦੇਸ਼ਾਂ ਦੇ ਨੇਤਾਵਾਂ ਨੇ ਅਮਰੀਕਾ 'ਚ ਜਾਰੀ ਹਿੰਸਾ ਦੀ ਕੀਤੀ ਨਿੰਦਾ

ਬੀਤੇ ਸੋਮਵਾਰ ਨੂੰ ਬ੍ਰਿਟੇਨ ਦੀ ਅਦਾਲਤ ਨੇ ਅਮਰੀਕਾ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਅਤੇ ਜੂਲੀਅਨ ਨੂੰ ਹਵਾਲਗੀ ਦੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਜੂਲੀਅਨ 'ਤੇ ਜਾਸੂਸੀ ਦੇ ਨਾਲ-ਨਾਲ ਸਵੀਡਨ ਵਿਚ ਕੁਝ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਵੀ ਦਰਜ ਹਨ ਅਤੇ ਇਸੇ ਕਰਕੇ ਜੂਲੀਅਨ 2012 ਵਿਚ ਅਮਰੀਕਾ ਤੋਂ ਭੱਜ ਕੇ ਐਕੁਆਡੋਰ ਦੀ ਅੰਬੈਂਸੀ ਵਿਚ ਸ਼ਰਣ ਲੈਣ ਵਿਚ ਕਾਮਯਾਬ ਹੋ ਗਿਆ ਸੀ। ਉਹ 2019 ਤੱਕ ਐਕੁਆਡੋਰ ਦੀ ਅੰਬੈਸੀ ਵਿੱਚ ਹੀ ਰਿਹਾ ਅਤੇ ਫਿਰ ਅਪ੍ਰੈਲ 2019 ਵਿਚ ਉਸ ਨੂੰ ਬ੍ਰਿਟੇਨ ਸਰਕਾਰ ਨੇ ਗ੍ਰਿਫ਼ਤਾਰ ਕਰ ਕੇ ਉਥੋਂ ਕੱਢ ਲਿਆ ਅਤੇ ਜੇਲ੍ਹ ਵਿਚ ਭੇਜ ਦਿੱਤਾ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News