ਤਾਲਿਬਾਨ ਨੇ ਅਫਗਾਨਿਸਤਾਨ ''ਚ ਚਾਰ ਜੱਜਾਂ ਦੀ ਕੀਤੀ ਹੱਤਿਆ
Thursday, Nov 07, 2019 - 06:33 PM (IST)

ਕਾਬੁਲ— ਤਾਲਿਬਾਨੀ ਅੱਤਵਾਦੀਆਂ ਨੇ ਅਫਗਾਨਿਸਤਾਨ ਦੇ ਪੂਰਬੀ ਪਕਤੀਆ ਸੂਬੇ 'ਚ ਕਾਬੁਲ-ਲੋਗਰ ਰਾਸ਼ਟਰੀ ਮਾਰਗ 'ਤੇ ਚਾਰ ਜੱਜਾਂ ਦੀ ਹੱਤਿਆ ਕਰ ਦਿੱਤੀ। ਪਕਤੀਆ ਗਵਰਨਰ ਦੇ ਬੁਲਾਰੇ ਅਬਦੁੱਲਾਹ ਹਸਰਤ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਜੱਜ ਪਕਤੀਆ ਤੋਂ ਕਾਬੁਲ ਜਾ ਰਹੇ ਸਨ। ਇਹ ਹਾਦਸਾ ਲੋਗਾਰ ਸੂਬੇ ਦੇ ਮੁਹੰਮਦ ਅਘਾ ਜ਼ਿਲੇ ਦੇ ਬਾਕੀ ਅਬਾਦ ਇਲਾਕੇ 'ਚ ਹੋਇਆ। ਸ਼੍ਰੀ ਹਸਰਤ ਨੇ ਬਿਆਨ ਜਾਰੀ ਕਰਕੇ ਇਸ ਹਮਲੇ 'ਚ ਮਾਰੇ ਗਏ ਜੱਜਾਂ ਦੀ ਪਛਾਣ ਕੀਤੀ। ਉਨ੍ਹਾਂ ਨੇ ਕਿਹਾ ਕਿ ਕ੍ਰਿਮਿਨਲ ਅਦਾਲਤ ਦੇ ਨਿਰਦੇਸ਼ਕ ਖੇਰੂੱਲਾਹ ਦੇ ਪੁੱਤਰ ਨੂਰੱਲਾਹ ਕੁਰਬਾਨੀ, ਸਿਵਲ ਕੋਟਰ ਦੇ ਜੱਜ ਸੁਕਰੂੱਲਾਹ ਦੇ ਪੁੱਤਰ ਜੇਨੁੱਲਾਹ ਹਜ਼ਮੀ, ਮੁਹੰਮਦ ਈਮਾਲ ਤੇ ਸੈਦ ਕਾਬਿਰ ਸ਼ਾਮਲ ਹਨ।