ਪਾਕਿ ਤਾਨਾਸ਼ਾਹ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਜੱਜ ਦੀ ਕੋਰੋਨਾ ਨਾਲ ਮੌਤ

Saturday, Nov 21, 2020 - 08:03 AM (IST)

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਨੂੰ ਰਾਜਧ੍ਰੋਹ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਸੁਣਾਉਣ ਵਾਲੇ ਪੇਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਵਕਾਰ ਸੇਠ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਸਲਾਮਾਬਾਦ ਦੇ ਇਕ ਨਿੱਜੀ ਹਸਪਤਾਲ ਵਿਚ ਜਸਟਿਸ ਸੇਠ ਨੇ ਆਖਰੀ ਸਾਹ ਲਿਆ। ਉਹ 59 ਸਾਲ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਤੇ ਧੀ ਹਨ। 

ਇਹ ਵੀ ਪੜ੍ਹੋ - ਡਿਜੀਟਲ ਨਹੀਂ ਭਾਰਤੀਆਂ ਨੂੰ ਨਕਦੀ ਭੁਗਤਾਨ ਹੈ ਵਧੇਰੇ ਪਸੰਦ

ਜਸਟਿਸ ਸੇਠ ਪਾਕਸਿਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਦਿਖਾਨ ਜ਼ਿਲ੍ਹੇ ਦੇ ਰਹਿਣ ਵਾਲੇ ਸਨ। 22 ਅਕਤੂਬਰ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਮਗਰੋਂ ਉਨ੍ਹਾਂ ਨੂੰ ਪੇਸ਼ਾਵਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਕੁਲਸੁਮ ਇੰਟਰਨੈਸ਼ਨਲ ਹਸਪਤਾਲ ਇਸਲਾਮਾਬਾਦ ਵਿਚ ਦਾਖ਼ਲ ਕਰਵਾਇਆ ਗਿਆ। ਇੱਥੋਂ ਦੇ ਵੀ ਡਾਕਟਰ ਉਨ੍ਹਾਂ ਦੀ ਜਾਨ ਨਾ ਬਚਾ ਸਕੇ ਅਤੇ ਜਸਟਿਸ ਸੇਠ ਦੀ ਮੌਤ ਹੋ ਗਈ।
 
PunjabKesari
ਜੂਨ 2018 ਵਿਚ ਸੇਠ ਪੇਸ਼ਾਵਰ ਹਾਈਕੋਰਟ ਦੇ ਚੀਫ਼ ਜਸਟਿਸ ਬਣੇ ਸਨ। ਦਸੰਬਰ 2019 ਵਿਚ ਜਸਟਿਸ ਸੇਠ ਨੇ ਪਰਵੇਜ਼ ਮੁਸ਼ੱਰਫ ਨੂੰ 3 ਨਵੰਬਰ, 2007 ਨੂੰ ਐਮਰਜੈਂਸੀ ਲਾਉਣ ਲਈ ਮੌਤ ਦੀ ਸਜ਼ਾ ਸੁਣਾਈ ਸੀ। ਪੇਸ਼ਾਵਰ ਉੱਚ ਅਦਾਲਤ ਦੇ ਮੁੱਖ ਜੱਜ ਵਕਾਰ ਅਹਿਮਦ ਸੇਠ ਵਲੋਂ ਲਿਖੇ ਗਏ 167 ਪੰਨਿਆਂ ਦੇ ਫੈਸਲੇ ਵਿਚ ਕਿਹਾ ਸੀ ਕਿ ਜੇਕਰ ਫਾਂਸੀ ਦੇਣ ਤੋਂ ਪਹਿਲਾਂ ਮੁਸ਼ੱਰਫ ਦੀ ਮੌਤ ਹੋ ਜਾਂਦੀ ਹੈ ਤੇਂ ਉਸ ਦੀ ਲਾਸ਼ ਨੂੰ ਇਸਲਾਮਾਬਾਦ ਦੇ ਸੈਂਟਰਲ ਸਕੁਆਇਰ 'ਤੇ ਖਿੱਚ ਕੇ ਲਿਆਂਦਾ ਜਾਵੇ ਤੇ ਤਿੰਨ ਦਿਨ ਤੱਕ ਲਟਕਾਇਆ ਜਾਵੇ। 


Lalita Mam

Content Editor

Related News