‘ਪੋਰਨ ਸਟਾਰ’ ਮਾਮਲੇ ’ਚ ਟਰੰਪ ਦੀ ਸਜ਼ਾ ’ਤੇ ਫੈਸਲਾ ਮੁਲਤਵੀ
Wednesday, Nov 13, 2024 - 12:29 PM (IST)
ਨਿਊਯਾਰਕ (ਏਜੰਸੀ)- ਅਮਰੀਕਾ ਦੇ ਇਕ ਜੱਜ ਨੇ ‘ਪੋਰਨ ਸਟਾਰ’ ਨੂੰ ਪੈਸੇ ਦੇਣ ਦੇ ਮਾਮਲੇ ਵਿਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਜ਼ਾ ਨੂੰ ਰੱਦ ਕਰਨ ਸਬੰਧੀ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਹੈ, ਕਿਉਂਕਿ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਨੂੰ ਇਸ ਤੋਂ ਛੋਟ ਦੇਣ ਬਾਰੇ ਫੈਸਲਾ ਲਿਆ ਹੈ। ਨਿਊਯਾਰਕ ਦੇ ਜੱਜ ਜੁਆਨ ਐੱਮ. ਮਰਚੇਨ ਨੇ ਮੰਗਲਵਾਰ ਨੂੰ ਫੈਸਲਾ ਸੁਣਾਉਣਾ ਸੀ ਪਰ ਉਨ੍ਹਾਂ ਨੇ ਟਰੰਪ ਦੇ ਵਕੀਲਾਂ ਨੂੰ ਕਿਹਾ ਕਿ ਉਹ 19 ਨਵੰਬਰ ਤੱਕ ਫੈਸਲੇ ਨੂੰ ਟਾਲ ਰਹੇ ਹਨ।
ਇਹ ਵੀ ਪੜ੍ਹੋ: ਅਰਸ਼ ਡੱਲਾ ਦੇ ਕੈਨੇਡਾ 'ਚ ਗ੍ਰਿਫਤਾਰ ਹੋਣ ਦੀ ਪੁਸ਼ਟੀ, ਅੱਜ ਹੋਵੇਗੀ ਅਦਾਲਤ 'ਚ ਪੇਸ਼ੀ
ਈਮੇਲ ਜ਼ਰੀਏ ਕੀਤੀ ਗਈ ਬੇਨਤੀ ਵਿੱਚ ਟਰੰਪ ਦੇ ਵਕੀਲਾਂ ਨੇ ਫੈਸਲੇ ਨੂੰ ਹਫਤੇ ਦੇ ਅੰਤ ਤੱਕ ਮੁਲਤਵੀ ਕਰਨ ਦੀ ਬੇਨਤੀ ਕਰਦੇ ਹੋਏ ਇਹ ਦਲੀਲ ਦਿੱਤੀ ਕਿ "ਮੁਲਤਵੀ ਕਰਨ ਦੀ ਬੇਨਤੀ ਕਰਨ ਦੇ ਠੋਸ ਕਾਰਨ ਹਨ, ਅਤੇ ਆਖਰਕਾਰ ਨਿਆਂ ਦੇ ਹਿੱਤ ਵਿੱਚ ਕੇਸ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਆਬਾਦੀ ਵਧਾਉਣ ਲਈ ਪੁਤਿਨ ਸਰਕਾਰ ਨੇ ਕੱਢਿਆ ਅਨੋਖਾ ਹੱਲ, ਰਾਤ ਨੂੰ ਲਾਈਟਾਂ ਤੇ ਇੰਟਰਨੈੱਟ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8