ਮਾਣ ਦੀ ਗੱਲ, ਪੰਜਾਬੀ ਮੂਲ ਦੇ 'ਜੇਪੀ ਸਿੰਘ' ਨੂੰ ਨਿਊਜਰਸੀ ਸੂਬੇ 'ਚ ਮਿਲਿਆ ਅਹਿਮ ਅਹੁਦਾ

Friday, Mar 11, 2022 - 03:08 PM (IST)

ਮਾਣ ਦੀ ਗੱਲ, ਪੰਜਾਬੀ ਮੂਲ ਦੇ 'ਜੇਪੀ ਸਿੰਘ' ਨੂੰ ਨਿਊਜਰਸੀ ਸੂਬੇ 'ਚ ਮਿਲਿਆ ਅਹਿਮ ਅਹੁਦਾ

ਨਿਊਜਰਸੀ (ਰਾਜ ਗੋਗਨਾ): ਬੀਤੇ ਦਿਨ ਨਿਊਜਰਸੀ ਸੂਬੇ ਦੀ ਐਡੀਸਨ ਟਾਊਨਸਿਪ ਦੇ ਲਿਓਨਾਰਡ ਡੀ. ਸੇਡੇਲਸਕੀ ਅਤੇ ਪੰਜਾਬੀ ਜਗਪਵਿਤਰਜੀਤ (ਜੇ.ਪੀ.) ਸਿੰਘ, ਐਡੀਸਨ ਟਾਊਨਸ਼ਿਪ ਦੇ ਪਲੈਨਿੰਗ ਬੋਰਡ ਲਈ ਕ੍ਰਮਵਾਰ ਸੇਡੇਲਸਕੀ ਚੇਅਰਮੈਨ ਅਤੇ ਸਿੰਘ ਉਪ ਚੇਅਰਮੈਨ ਚੁਣੇ ਗਏ। ਪੰਜਾਬੀ ਮੂਲ ਦੇ ਸਿੰਘ ਨੂੰ ਸਥਾਨਕ ਭਾਈਚਾਰੇ ਵਿੱਚ "ਜੇ.ਪੀ. ਸਿੰਘ” ਵਜੋਂ ਬੁਲਾਇਆ ਜਾਂਦਾ ਹੈ ਅਤੇ ਉਹਨਾਂ ਦਾ ਨਾਂ ਵੱਖ-ਵੱਖ ਭਾਈਚਾਰਕ ਵਿਕਾਸ ਪ੍ਰੋਗਰਾਮਾਂ ਦੇ ਨਾਲ-ਨਾਲ ਸਥਾਨਕ ਮਨੁੱਖੀ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਵਿਕਾਸ ਪ੍ਰੋਗਰਾਮਾਂ ਵਿੱਚ ਵੀ ਸ਼ਾਮਲ ਹੈ। 

ਉਹਨਾਂ ਦਾ ਪਰਿਵਾਰ ਸੰਨ 1988 ਤੋਂ ਐਡੀਸਨ ਨਿਉੂਜਰਸੀ ਅਮਰੀਕਾ ਵਿੱਚ ਰਹਿ ਰਿਹਾ ਹੈ।ਜੇਪੀ ਸਿੰਘ ਨੇ 2005 ਤੋਂ ਲਗਭਗ ਇੱਕ ਦਹਾਕੇ ਤੱਕ ਐਡੀਸਨ ਯੋਜਨਾ ਬੋਰਡ ਦੇ ਮੈਂਬਰ ਵਜੋਂ ਸੇਵਾ ਕੀਤੀ ਹੈ। ਇਸ ਦੇ ਨਾਲ ਹੀ ਐਡੀਸਨ ਟਾਊਨਸ਼ਿਪ ਦੀ ਤਕਨੀਕੀ ਸਮੀਖਿਆ ਕਮੇਟੀ ਦੇ ਮੈਂਬਰ ਵਜੋਂ ਵੀ ਕੰਮ ਕੀਤਾ ਹੈ। ਉਹਨਾਂ ਕੋਲ ਸਿਵਲ ਇੰਜੀਨੀਅਰਿੰਗ ਦਾ ਪਿਛੋਕੜ ਅਤੇ ਸਰਕਾਰੀ ਖੇਤਰ ਵਿੱਚ ਕੰਮ ਕਰਨ ਦਾ ਕਈ ਸਾਲਾਂ ਦਾ ਤਜਰਬਾ ਹੈ। ਇਸ ਦੇ ਨਾਲ ਸਿੰਘ ਮਜ਼ਬੂਤ ਲੀਡਰਸ਼ਿਪ ਹੁਨਰ ਦੇ ਮਾਲਕ ਹਨ ਅਤੇ ਉਹ ਖੇਤਰ ਦੇ ਸਾਰੇ ਪਹਿਲੂਆਂ ਬਾਰੇ ਜਾਣਕਾਰ ਹਨ। ਨਿਊਜਰਸੀ ਵਿਚ ਰੀਅਲ ਅਸਟੇਟ ਦੇ ਨਾਲ-ਨਾਲ ਬਹੁਤ ਮਸ਼ਹੂਰ ਉਸਾਰੀ ਉਦਯੋਗ ਵਿੱਚ ਉਹਨਾਂ ਨੂੰ ਕਈ ਸਾਲਾਂ ਦਾ ਤਜਰਬਾ ਹਾਸਿਲ ਹੈ। ਜੋ ਵਿਕਾਸ ਦੇ ਹਰ ਕਿਸਮ ਅਤੇ ਪੜਾਵਾਂ ਦੌਰਾਨ ਬਹੁਤ ਫਾਇਦੇਮੰਦ ਹੁੰਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ਯੂਕ੍ਰੇਨੀ ਪਰਿਵਾਰ ਨੂੰ ਦੇਸ਼ 'ਚ ਸ਼ਰਨ ਲੈਣ ਦੀ ਦਿੱਤੀ ਇਜਾਜ਼ਤ 

ਚੇਅਰਮੈਨ ਚੁਣ ਗਏ ਸੇਡੇਲਸਕੀ ਪਿਛਲੇ 40 ਸਾਲਾਂ ਤੋਂ ਐਡੀਸਨ ਟਾਊਨਸ਼ਿਪ ਦੇ ਵਸਨੀਕ ਹਨ। ਜੋ ਪਹਿਲਾਂ 2016 ਵਿੱਚ ਐਡੀਸਨ ਕੌਂਸਲ ਮੈਂਬਰ ਰਹੇ ਅਤੇ 2018 ਵਿੱਚ ਕੌਂਸਲ ਦੇ ਉਪ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹਨਾਂ ਨੇ ਪਹਿਲਾਂ ਐਡੀਸਨ ਜ਼ੋਨਿੰਗ ਬੋਰਡ ਦੇ ਚੇਅਰਮੈਨ, ਐਡੀਸਨ ਮੈਮੋਰੀਅਲ ਟਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ ਹੈ।ਐਡੀਸਨ ਕਸਬੇ ਦੇ ਵਿਕਾਸ ਦੇ ਹੋਰ ਕਈ ਅਹੁਦਿਆਂ 'ਤੇ ਕੀਮਤੀ ਸਿਵਲ ਇੰਜਨੀਅਰਿੰਗ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਯੋਗਦਾਨ ਪਾਉਂਦੇ ਰਹੇ ਹਨ।

ਨਿਊਜਰਸੀ ਸੂਬੇ ਦਾ ਐਡੀਸਨ ਰਹਿਣ ਲਈ ਭਾਰਤੀ ਮੂਲ ਦੇ ਪਰਿਵਾਰਾਂ ਲਈ ਅਮਰੀਕਾ ਦੇ ਸਭ ਤੋਂ ਵਧੀਆ ਸਥਾਨਾਂ ਵਿੱਚੋਂ ਇੱਕ ਹੈ। 100,000 ਤੋਂ ਵੱਧ ਵਸਨੀਕਾਂ ਦੀ 32-ਵਰਗ-ਮੀਲ ਦੀ ਟਾਊਨਸ਼ਿਪ ਥਾਮਸ ਅਲਵਾ ਐਡੀਸਨ ਦੀ ਮਸ਼ਹੂਰ ਮੇਨਲੋ ਪਾਰਕ ਪ੍ਰਯੋਗਸ਼ਾਲਾ ਦਾ ਘਰ ਹੈ। ਉੱਥੇ ਐਡੀਸਨ ਨਿਊਜਰਸੀ ਵਿੱਚ ਪੰਜਵੀਂ ਸਭ ਤੋਂ ਵੱਡੀ ਨਗਰਪਾਲਿਕਾ ਵਜੋਂ ਜਾਣਿਆ ਜਾਂਦਾ ਹੈ। ਐਡੀਸਨ ਦੇ ਉੱਚ ਪ੍ਰਾਪਤੀ ਵਾਲੇ ਪਬਲਿਕ ਸਕੂਲ, ਕੇਂਦਰੀ ਸਥਾਨ, ਜੀਵੰਤ ਵਪਾਰਕ ਮਾਹੌਲ ਅਤੇ ਵਿਭਿੰਨ ਭਾਈਚਾਰਾ ਐਡੀਸਨ ਨੂੰ ਰਹਿਣ, ਕੰਮ ਕਰਨ ਅਤੇ ਪਰਿਵਾਰ ਪਾਲਣ ਲਈ ਇੱਕ ਨਿਊਜਰਸੀ ਸੂਬੇ ਦੀ ਵਧੀਆ ਜਗ੍ਹਾ ਹੈ। ਜੇਪੀ ਸਿੰਘ ਦੇ ਅਨੁਸਾਰ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਯੋਜਨਾ ਬੋਰਡ ਦੇ ਹੋਰ ਮੈਂਬਰਾਂ ਜਿੰਨਾਂ ਵਿਚ ਜੌਨ ਸੋਲਟੇਜ਼, ਜੈਕਬ ਰੀਡਰ ਅਤੇ ਰੋਨਾਲਡ ਲਾਈ ਦੇ ਨਾਂ ਵੀ ਸ਼ਾਮਲ ਹਨ, ਜਦੋਂ ਕਿ ਲਵ ਪਟੇਲ ਨੂੰ ਦੂਜੇ ਵਿਕਲਪਿਕ ਯੋਜਨਾ ਬੋਰਡ ਮੈਂਬਰ ਵਜੋਂ ਦੁਬਾਰਾ ਨਿਯੁਕਤ ਕੀਤਾ ਗਿਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News