ਬ੍ਰਿਟੇਨ ਨੇ ਸਵੀਡਨ ''ਚ ਨਵਾਂ ਡਰੋਨ ਉਤਪਾਦਨ ਕੇਂਦਰ ਕੀਤਾ ਸ਼ੁਰੂ

Friday, Nov 21, 2025 - 01:56 PM (IST)

ਬ੍ਰਿਟੇਨ ਨੇ ਸਵੀਡਨ ''ਚ ਨਵਾਂ ਡਰੋਨ ਉਤਪਾਦਨ ਕੇਂਦਰ ਕੀਤਾ ਸ਼ੁਰੂ

ਲੰਡਨ- ਬ੍ਰਿਟੇਨ ਨੇ ਦੱਖਣ-ਪੱਛਮੀ ਇੰਗਲੈਂਡ ਦੇ ਸਵੀਡਨ 'ਚ ਇਕ ਨਵਾਂ ਡਰੋਨ ਉਤਪਾਦਨ ਕੇਂਦਰ ਸ਼ੁਰੂ ਕੀਤਾ ਹੈ। ਬ੍ਰਿਟਿਸ਼ ਸਰਕਾਰ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ,''40,000 ਵਰਗ ਫੁੱਟ 'ਚ ਬਣੇ ਇਸ ਪਲਾਂਟ ਦਾ ਉਦਘਾਟਨ ਰੱਖਿਆ ਮੰਤਰੀ ਅਲ ਕਾਰਨਸ ਨੇ ਕੀਤਾ ਹੈ। ਇਹ ਜਰਮਨੀ ਦੇ ਬਾਹਰ ਸਟਾਰਕ ਦਾ ਪਹਿਲਾ ਉਤਪਾਦਨ ਕੇਂਦਰ ਹੈ। ਆਉਣ ਵਾਲੇ ਮਹੀਨਿਆਂ 'ਚ ਇੱਥੇ ਆਰਟੀਫੀਸ਼ੀਅਲ ਇੰਟੈਲੀਜੈਂਸੀ (ਏਆਈ) ਨਾਲ ਲੈੱਸ ਮਨੁੱਖ ਰਹਿਤ ਡਰੋਨਾਂ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।''

ਇਹ ਵੀ ਪੜ੍ਹੋ : ਲਹਿੰਦੇ ਪੰਜਾਬ 'ਚ ਵੱਡਾ ਹਾਦਸਾ, ਫਟ ਗਿਆ ਫੈਕਟਰੀ ਦਾ ਬਾਇਲਰ, ਮਾਰੇ ਗਏ 15 ਮਜ਼ਦੂਰ

ਬਿਆਨ 'ਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਡਰੋਨ ਯੂਕ੍ਰੇਨ ਨੂੰ ਦਿੱਤੇ ਜਾਣਗੇ ਜਾਂ ਨਹੀਂ ਪਰ ਕਿਹਾ ਗਿਆ ਹੈ ਕਿ  ਇਹ ਸਹੂਲਤ ਹਜ਼ਾਰਾਂ ਵਟਰਸ ਲੋਈਟਰਿੰਗ ਗੋਲਾ-ਬਾਰੂਦ ਦਾ ਉਤਪਾਦਨ ਕਰੇਗੀ, ਜਿਸ ਨੂੰ ਯੂਕ੍ਰੇਨ 'ਚ ਪਹਿਲਾਂ ਹੀ ਸਫ਼ਲਤਾਪੂਰਵਕ ਤਾਇਨਾਤ ਕੀਤਾ ਜਾ ਚੁੱਕਿਆ ਹੈ। ਸਟਾਰਕ ਯੂਕੇ ਦੇ ਪ੍ਰਬੰਧ ਡਾਇਰੈਕਟਰ ਮਾਈਕ ਆਰਮਸਟ੍ਰਾਂਗ ਨੇ ਕਿਹਾ ਕਿ ਇਸ ਪਲਾਂਟ 'ਚ ਨਿਵੇਸ਼ ਦਾ ਮਕਸਦ ਬ੍ਰਿਟਿਸ਼ ਰੱਖਿਆ ਮੰਤਰਾਲਾ, ਯੂਕ੍ਰੇਨ ਅਤੇ ਹੋਰ ਯੂਰਪੀ ਸਾਂਝੇਦਾਰਾਂ ਦੀ ਮਦਦ ਕਰਨਾ ਹੈ। ਬਿਆਨ 'ਚ ਕਿਹਾ ਗਿਆ ਕਿ ਇਸ 'ਚ 2026 'ਚ ਉਤਪਾਦਨ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ


author

DIsha

Content Editor

Related News