ਪੁਤਿਨ ''ਤੇ ਚਰਚਾ ਦੌਰਾਨ ਚੈਨਲ ''ਤੇ ਲਾਈਵ ਬਹਿਸ ''ਚ ਭਿੜੇ ਪੱਤਰਕਾਰ ਅਤੇ ਸਿਆਸਤਦਾਨ (ਵੀਡੀਓ)

Tuesday, Feb 22, 2022 - 04:09 PM (IST)

ਪੁਤਿਨ ''ਤੇ ਚਰਚਾ ਦੌਰਾਨ ਚੈਨਲ ''ਤੇ ਲਾਈਵ ਬਹਿਸ ''ਚ ਭਿੜੇ ਪੱਤਰਕਾਰ ਅਤੇ ਸਿਆਸਤਦਾਨ (ਵੀਡੀਓ)

ਕੀਵ (ਬਿਊਰੋ): ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਵਿਵਾਦ ਦਾ ਅਸਰ ਹੁਣ ਉੱਥੋਂ ਦੇ ਟੀਵੀ ਚੈਨਲਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕੁਝ ਦਿਨ ਪਹਿਲਾਂ ਯੂਕਰੇਨ ਦੇ ਇੱਕ ਨਿਊਜ਼ ਚੈਨਲ 'ਤੇ ਇੱਕ ਟੀਵੀ ਪ੍ਰੋਗਰਾਮ ਦੌਰਾਨ ਇੱਕ ਪੱਤਰਕਾਰ ਅਤੇ ਰੂਸ ਪੱਖੀ ਸਿਆਸਤਦਾਨ ਵਿਚਕਾਰ ਲੜਾਈ ਹੋ ਗਈ। ਪੁਤਿਨ 'ਤੇ ਆਯੋਜਿਤ ਬਹਿਸ ਦੌਰਾਨ ਪੱਤਰਕਾਰ ਨੇ ਸਿਆਸਤਦਾਨ ਦੇ ਮੂੰਹ 'ਤੇ ਮੁੱਕਾ ਮਾਰ ਦਿੱਤਾ ਅਤੇ ਇਸ ਮਗਰੋਂ ਦੋਹਾਂ ਵਿਚਕਾਰ ਕੁੱਟਮਾਰ ਸ਼ੁਰੂ ਹੋ ਗਈ। ਇਹ ਝਗੜਾ ਰੂਸ ਪੱਖੀ ਪਾਰਟੀ Opposition Platform - For Life' ਦੇ ਸੰਸਦ ਮੈਂਬਰ ਨੇਸਟਰ ਸ਼ੁਫਰਿਚ ਅਤੇ ਪੱਤਰਕਾਰ ਯੂਰੀ ਬੁਟੂਸੋਵ ਵਿਚਕਾਰ ਹੋਇਆ।

ਸੰਭਾਵੀ ਹਮਲੇ ਲਈ ਸਰਹੱਦ 'ਤੇ ਰੂਸੀ ਫ਼ੌਜਾਂ ਨੂੰ ਇਕੱਠਾ ਕਰਨ ਲਈ ਵਲਾਦੀਮੀਰ ਪੁਤਿਨ ਦੀ ਨਿੰਦਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ, ਉਸ 'ਤੇ ਬਹਿਸ ਵਿਚ ਸ਼ਾਮਲ ਰਾਜਨੇਤਾ ਦੇ ਇਕ ਸਾਥੀ ਮਹਿਮਾਨ ਦੁਆਰਾ ਉਹਨਾਂ 'ਤੇ ਹਮਲਾ ਕੀਤਾ ਗਿਆ ਸੀ। ਬੁਟੂਸੋਵ ਤੁਰ ਕੇ ਸ਼ੁਫਰਿਚ ਕੋਲ ਗਿਆ ਅਤੇ ਉਸ ਦੇ ਚਿਹਰੇ 'ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਉਹਨਾਂ ਦਾ ਚਿਹਰਾ ਖੂਨ ਨਾਲ ਲੱਥਪਥ ਹੋ ਗਿਆ। ਸਾਬਕਾ ਪ੍ਰਧਾਨ ਮੰਤਰੀ ਆਰਸੇਨੀ ਯਾਤਸੇਨਿਯੁਕ ਅਤੇ ਸਾਬਕਾ ਰਾਸ਼ਟਰਪਤੀ ਪੈਟਰੋ ਪੋਰੋਸ਼ੈਂਕੋ ਇਸ ਘਟਨਾ ਨੂੰ ਦੇਖ ਰਹੇ ਸਨ।

 

ਪੁਤਿਨ ਖ਼ਿਲਾਫ਼ ਬੋਲਣ ਤੋਂ ਕੀਤਾ ਸੀ ਇਨਕਾਰ
ਕੁਝ ਦੇਰ ਬਾਅਦ ਸ਼ੁਫਰਿਚ ਲੜਨ ਲਈ ਖੜ੍ਹੇ ਹੋਏ ਪਰ ਬੁਟੂਸੋਵ ਨੇ ਆਪਣਾ ਸਿਰ ਆਪਣੀਆਂ ਬਾਹਾਂ ਵਿਚਕਾਰ ਦਬਾ ਲਿਆ। ਇਸ ਤੋਂ ਬਾਅਦ ਦੋਵੇਂ ਸਟੂਡੀਓ ਦੀ ਜ਼ਮੀਨ 'ਤੇ ਹੀ ਡਿੱਗ ਪਏ। ਇਹ ਨਜ਼ਾਰਾ ਦੇਖ ਕੇ ਬਾਕੀ ਮਹਿਮਾਨ ਦੋਵਾਂ ਨੂੰ ਵੱਖ ਕਰਨ ਲਈ ਭੱਜੇ। ਅੰਤ ਵਿੱਚ ਮਹਿਮਾਨਾਂ ਨੂੰ ਦੋਵਾਂ ਨੂੰ ਵੱਖ ਕਰ ਦਿੱਤਾ ਅਤੇ ਸਾਵਿਕ ਸ਼ਸਟਰ ਦੇ 'ਫ੍ਰੀਡਮ ਆਫ ਸਪੀਚ ਟਾਕ ਸ਼ੋਅ' 'ਤੇ ਚਰਚਾ ਮੁੜ ਸ਼ੁਰੂ ਹੋਈ। ਸ਼ੁਫਰਿਚ ਨੂੰ ਪੁੱਛਿਆ ਗਿਆ ਕੀ ਪੁਤਿਨ ਕਾਤਲ ਅਤੇ ਅਪਰਾਧੀ ਹਨ। ਇਸ 'ਤੇ ਉਹਨਾਂ ਨੇ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਯੂਕਰੇਨ ਦੇ ਅਧਿਕਾਰੀਆਂ ਨੂੰ ਇਸ ਨਾਲ ਨਜਿੱਠਣ ਦਿਓ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡੀਅਨ ਸੰਸਦ ਵੱਲੋਂ ਮਨਜ਼ੂਰੀ,ਪ੍ਰਦਰਸ਼ਨਕਾਰੀਆਂ ਦੇ ਹਿਮਾਇਤੀਆਂ ਖ਼ਿਲਾਫ਼ ਹੋ ਸਕਦੀ ਹੈ ਇਹ ਕਾਰਵਾਈ

ਯੂਕਰੇਨ ਦੇ ਸਾਬਕਾ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਇੱਥੇ ਸਟੂਡੀਓ ਵਿੱਚ ਇੱਕ ਰੂਸੀ ਏਜੰਟ ਹੈ। ਸੋਮਵਾਰ ਨੂੰ ਪੁਤਿਨ ਨੇ ਯੂਕਰੇਨ ਦੇ ਬਾਗੀ ਇਲਾਕਿਆਂ ਡੋਨੇਟਸਕ ਅਤੇ ਲੁਹਾਨਸਕ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ, ਜਿਸ ਨੇ ਰਾਤੋ-ਰਾਤ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਇਸ ਤੋਂ ਤੁਰੰਤ ਬਾਅਦ ਪੁਤਿਨ ਨੇ ਦੋਵਾਂ ਖੇਤਰਾਂ ਵਿਚ ਫ਼ੌਜਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ। ਸੰਯੁਕਤ ਰਾਸ਼ਟਰ ਨੇ ਇਨ੍ਹਾਂ ਹੁਕਮਾਂ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਮਾਸਕੋ 'ਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ।


author

Vandana

Content Editor

Related News