ਟਰੰਪ ਦੀ ਰੈਲੀ ''ਚ ਸ਼ਾਮਲ ਹੋਇਆ ਪੱਤਰਕਾਰ ਨਿਕਲਿਆ ਕੋਰੋਨਾ ਪੀੜਤ

Saturday, Jun 27, 2020 - 08:56 AM (IST)

ਟਰੰਪ ਦੀ ਰੈਲੀ ''ਚ ਸ਼ਾਮਲ ਹੋਇਆ ਪੱਤਰਕਾਰ ਨਿਕਲਿਆ ਕੋਰੋਨਾ ਪੀੜਤ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਿਛਲੇ ਹਫਤੇ ਟੁਲਸਾ ਵਿਚ ਹੋਈ ਰੈਲੀ ਵਿਚ ਸ਼ਾਮਲ ਹੋਏ ਇਕ ਪੱਤਰਕਾਰ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹੈ। ਅੋਕਲਾਹੋਮਾ ਵਾਚ ਦੇ ਪੱਤਰਕਾਰ ਪਾਲ ਮੋਨਿਸ ਨੇ ਦੱਸਿਆ ਕਿ ਉਸ ਨੂੰ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਮਿਲੀ।

ਉਨ੍ਹਾਂ ਟਵੀਟ ਕਰਦਿਆਂ ਕਿਹਾ, "ਮੈਂ ਹੈਰਾਨ ਹਾਂ। ਮੈਨੂੰ ਅਜੇ ਤਕ ਕੋਈ ਲੱਛਣ ਨਹੀਂ ਹੈ ਅਤੇ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਇੱਥੋਂ ਤਕ ਕਿ ਅੱਜ ਸਵੇਰੇ ਮੈਂ 5 ਮੀਲ ਤੱਕ ਦੌੜਿਆ ਵੀ ਹਾਂ।" ਉਸ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਟਰੰਪ ਦੀ ਰੈਲੀ ਵਿਚ 6 ਘੰਟੇ ਤਕ ਰਿਹਾ ਤੇ ਇਸ ਦੌਰਾਨ ਉਸ ਨੇ ਮਾਸਕ ਪਾਇਆ ਸੀ ਤੇ ਸਮਾਜਕ ਦੂਰੀ ਵੀ ਬਣਾ ਕੇ ਰੱਖੀ ਸੀ। 

ਜ਼ਿਕਰਯੋਗ ਹੈ ਕਿ ਟਰੰਪ ਦੀ ਪ੍ਰਚਾਰ ਮੁਹਿੰਮ ਵਿਚ 6 ਕਰਮਚਾਰੀ ਅਤੇ ਓਕਲਾਹੋਮਾ ਰੈਲੀ ਲਈ ਕੰਮ ਕਰ ਰਹੀ ਗੁਪਤ ਸੇਵਾ ਦੇ ਦੋ ਮੈਂਬਰ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਓਕਲਾਹੋਮਾ ਵਿਚ ਪਿਛਲੇ ਹਫਤੇ ਕੋਵਿਡ-19 ਦੇ ਮਾਮਲਿਆਂ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ। 


author

Lalita Mam

Content Editor

Related News