ਪੱਤਰਕਾਰ ਅਮਨਜੋਤ ਸਿੰਘ ਪੰਨੂ ਦਾ ਕੈਨੇਡਾ ‘ਚ ਸਨਮਾਨ
Tuesday, Mar 21, 2023 - 10:06 AM (IST)
ਕੈਨੇਡਾ/ਕੈਲਗਿਰੀ (ਰਮਨਦੀਪ ਸੋਢੀ): ਕੈਨੇਡਾ ਦੇ ਕੈਲਗਿਰੀ ਸ਼ਹਿਰ ਵਿੱਚ ਰਹਿੰਦੇ ਪੱਤਰਕਾਰ ਅਮਨਜੋਤ ਪੰਨੂ ਨੂੰ ਪੰਜਾਬੀ ਮੀਡੀਆ ਵਿਚ ਵਿਚਰਦਿਆਂ ਅੱਧਾ ਦਹਾਕਾ ਬੀਤ ਗਿਆ ਹੈ। ਇਸ ਸਮੇਂ ਦੌਰਾਨ ਉਹਨਾਂ ਬੜੀ ਬੇਬਾਕੀ ਨਾਲ ਪੰਜਾਬ ਅਤੇ ਕੈਨੇਡਾ ਦੇ ਮਸਲਿਆਂ ‘ਤੇ ਗੱਲਬਾਤ ਕੀਤੀ ਹੈ। ਬਤੌਰ ਪੱਤਰਕਾਰ ਉਹ ਅਨੇਕਾਂ ਸਿਆਸਤਦਾਨਾਂ ਅਤੇ ਸੰਗੀਤ ਜਗਤ ਦੀਆਂ ਸ਼ਖ਼ਸੀਅਤਾਂ ਦਾ ਇੰਟਰਵਿਊ ਕਰ ਚੁੱਕੇ ਹਨ।
ਉਹਨਾਂ ਵੱਲੋਂ ਦਿੱਤੀਆਂ ਗਈਆਂ ਸੁਚੱਜੀਆਂ ਸੇਵਾਵਾਂ ਪ੍ਰਤੀ ਉਹਨਾਂ ਨੂੰ ਸਨਮਾਨਿਤ ਕਰਦਿਆਂ, ਅੱਜ ਕੈਨੇਡਾ ਦੇ ਸੂਬੇ ਅਲਬਰਟਾ ਦੀ ਮਾਨਯੋਗ ਲੈਫ਼ਟੀਨੈਂਟ ਗਵਰਨਰ ਸਲਮਾ ਲਖਾਨੀ ਜੀ ਵੱਲੋਂ ਮਨਿਸਟਰ ਰਾਜਨ ਸਾਹਨੀ ਦੀ ਨਾਮਜ਼ਦਗੀ ਨਾਲ The Queen Elizabeth II Platinum Jubilee Medal ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਨੇਤਨਯਾਹੂ ਲਈ ਚੁਣੌਤੀ, ਹਜ਼ਾਰਾਂ ਇਜ਼ਰਾਈਲੀ ਨਿਆਂਇਕ ਸੁਧਾਰਾਂ ਦੇ ਵਿਰੋਧ 'ਚ ਹੋਏ ਇਕੱਠੇ (ਤਸਵੀਰਾਂ)
ਇਸ ਦੌਰਾਨ ਅਮਨਜੋਤ ਪੰਨੂ ਨੇ ਜਿੱਥੇ ਇਸ ਸਨਮਾਨ ਲਈ ਸਮੁੱਚੀ ਪੰਜਾਬੀਅਤ ਅਤੇ ਮਨਿਸਟਰ ਸਾਹਿਬਾਨ ਦਾ ਧੰਨਵਾਦ ਕੀਤਾ, ਉੱਥੇ ਪੰਜਾਬੀ ਭਾਈਚਾਰੇ ਨਾਲ ਇਸ ਗੱਲ ਦਾ ਵੀ ਵਾਅਦਾ ਦੁਹਰਾਇਆ ਕਿ ਉਹ ਅੱਗੇ ਵੀ ਈਮਾਨਦਾਰੀ ਨਾਲ ਜਨਤਾ ਦੇ ਮੁੱਦੇ ਉਠਾਉਂਦੇ ਰਹਿਣਗੇ ਤੇ ਸਹੀ ਖ਼ਬਰਾਂ ਨੂੰ ਲੋਕਾਂ ਦੀ ਆਵਾਜ਼ ਬਣ ਕੇ ਪੇਸ਼ ਕਰਨਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।