ਜੌਰਡਨ ਸਰਕਾਰ ਨੇ ਫੇਰਬਦਲ ਤੋਂ ਪਹਿਲਾਂ ਦਿੱਤਾ ਅਸਤੀਫਾ

Tuesday, Nov 05, 2019 - 12:21 PM (IST)

ਜੌਰਡਨ ਸਰਕਾਰ ਨੇ ਫੇਰਬਦਲ ਤੋਂ ਪਹਿਲਾਂ ਦਿੱਤਾ ਅਸਤੀਫਾ

ਅਮਾਨ (ਭਾਸ਼ਾ): ਨਕਦੀ ਸੰਕਟ ਨਾਲ ਜੂਝ ਰਹੀ ਜੌਰਡਨ ਸਰਕਾਰ ਨੇ 6 ਮਹੀਨੇ ਦੇ ਅੰਦਰ ਹੋਣ ਜਾ ਰਹੇ ਦੂਜੇ ਫੇਰਬਦਲ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਹੈ। ਜੌਰਡਨ ਦੇ ਪ੍ਰਧਾਨ ਮੰਤਰੀ ਉਮਰ ਉਲ ਰਜ਼ਾਜ਼ ਨੇ ਪਿਛਲੀ ਵਾਰ ਆਪਣੀ ਕੈਬਨਿਟ ਵਿਚ ਮਈ ਵਿਚ ਫੇਰਬਦਲ ਕੀਤਾ ਸੀ। ਨਵਾਂ ਫੇਰਬਦਲ ਪਿਛਲੇ ਸਾਲ ਉਨ੍ਹਾਂ ਦਾ ਚਾਰਜ ਸੰਭਾਲਣ ਦੇ ਬਾਅਦ ਚੌਥਾ ਫੇਰਬਦਲ ਹੋਵੇਗਾ।

ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਰਜ਼ਾਜ਼ ਨੇ ਸੋਮਵਾਰ ਨੂੰ ਆਪਣੇ ਮੰਤਰੀਆਂ ਤੋਂ ਅਸਤੀਫਾ ਮੰਗਿਆ ਜਿਸ ਨਾਲ ਕਿ ਅਗਲੇ ਕੁਝ ਦਿਨਾਂ ਵਿਚ ਸਰਕਾਰ ਵਿਚ ਫੇਰਬਦਲ ਦਾ ਰਸਤਾ ਬਣ ਸਕੇ। ਇਸ ਨੇ ਹਾਵਰਡ ਵਿਚ ਪੜ੍ਹੇ ਅਰਥਸ਼ਾਸਤਰੀ ਰਜ਼ਾਜ਼ ਦੇ ਹਵਾਲੇ ਨਾਲ ਕਿਹਾ ਕਿ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਫੇਰਬਦਲ ਜ਼ਰੂਰੀ ਹੈ। ਇਸ ਸਬੰਧ ਵਿਚ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਹ ਅਬਦੁੱਲਾ ਦੂਜੇ ਨੇ ਸਰਕਾਰ ਨੂੰ ਆਰਥਿਕ ਸੁਧਾਰਾਂ ਲਈ ਸਾਲ ਦੇ ਅਖੀਰ ਤੱਕ ਦਾ ਸਮਾਂ ਦਿੱਤਾ ਸੀ।


author

Vandana

Content Editor

Related News