ਜਾਰਡਨ ਨੇ ਲੇਬਨਾਨ ਤੋਂ 12 ਹੋਰ ਨਾਗਰਿਕਾਂ ਨੂੰ ਕੱਢਿਆ

Monday, Oct 21, 2024 - 02:41 PM (IST)

ਜਾਰਡਨ ਨੇ ਲੇਬਨਾਨ ਤੋਂ 12 ਹੋਰ ਨਾਗਰਿਕਾਂ ਨੂੰ ਕੱਢਿਆ

ਅੱਮਾਨ (ਏਜੰਸੀ)- ਜਾਰਡਨ ਨੇ ਐਤਵਾਰ ਨੂੰ ਫੌਜੀ ਜਹਾਜ਼ਾਂ ਦੀ ਵਰਤੋਂ ਕਰਕੇ ਲੇਬਨਾਨ ਤੋਂ 12 ਨਾਗਰਿਕਾਂ ਨੂੰ ਕੱਢਿਆ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਪੈਟਰਾ ਨਿਊਜ਼ ਏਜੰਸੀ ਨੇ ਕਿਹਾ ਕਿ ਰਾਇਲ ਜਾਰਡਨ ਏਅਰ ਫੋਰਸ ਦਾ ਜਹਾਜ਼ ਰਾਫਿਕ ਹਰੀਰੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਅਤੇ ਭੋਜਨ ਸਪਲਾਈ, ਰਾਹਤ ਸਹਾਇਤਾ, ਦਵਾਈਆਂ ਅਤੇ ਮੈਡੀਕਲ ਉਪਕਰਣ ਪਹੁੰਚਾਏ।

ਮੰਤਰਾਲਾ ਦੇ ਬੁਲਾਰੇ ਸੁਫ਼ਿਯਾਨ ਕੁਦਾਹ ਨੇ ਕਿਹਾ ਕਿ ਲੇਬਨਾਨ ਵਿੱਚ ਜਾਰਡਨ ਦੇ ਨਾਗਰਿਕਾਂ ਲਈ ਇਹ ਪੰਜਵੀਂ ਨਿਕਾਸੀ ਉਡਾਣ ਹੈ। ਰਾਇਲ ਜਾਰਡਨ ਏਅਰ ਫੋਰਸ ਦੇ ਜਹਾਜ਼ਾ ਰਾਹੀਂ ਹੁਣ ਤੱਕ ਜਾਰਡਨ ਦੇ 114 ਨਾਗਰਿਕਾਂ ਨੂੰ ਲੇਬਨਾਨ ਤੋਂ ਕੱਢਿਆ ਗਿਆ ਹੈ, ਜਿਨ੍ਹਾਂ ਨੇ ਲੇਬਨਾਨ ਵਿੱਚ ਜਾਰਡਨ ਦੂਤਘਰ ਵੱਲੋਂ ਦਿੱਤੇ ਗਏ ਨਿਕਾਸੀ ਪਲੇਟਫਾਰਮ 'ਤੇ ਰਜਿਸਟਰੇਸ਼ਨ ਕਰਾਈ ਸੀ। ਕੁਦਾਹ ਨੇ ਦੱਸਿਆ ਕਿ ਅਗਸਤ ਦੀ ਸ਼ੁਰੂਆਤ ਤੋਂ ਲੈ ਕੇ, 3,353 ਜਾਰਡਨ ਦੇ ਨਾਗਰਿਕ ਕੁਈਨ ਆਲੀਆ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਲੇਬਨਾਨ ਤੋਂ ਵਾਪਸ ਪਰਤੇ ਹਨ। ਇਸ ਤੋਂ ਇਲਾਵਾ ਜਾਬੇਰ ਬਾਰਡਰ ਕ੍ਰਾਸਿੰਗ ਰਾਹੀਂ ਕਈ ਲੋਕ ਜਾਰਡਨ ਪਰਤ ਆਏ ਹਨ।


author

cherry

Content Editor

Related News