ਲੈਬ ’ਚੋਂ ‘ਕੋਰੋਨਾ’ ਦੀ ਉਤਪਤੀ ’ਤੇ ਬੋਰਿਸ ਜੋਹਨਸਨ ਦਾ ਵੱਡਾ ਬਿਆਨ

Monday, Jun 14, 2021 - 12:44 PM (IST)

ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਚਾਹੁੰਦਾ ਹੈ ਕਿ ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਦੀ ਉਤਪਤੀ ਬਾਰੇ ਹੋਰ ਜਾਂਚ ਕੀਤੀ ਜਾਵੇ। ਦੱਖਣੀ-ਪੱਛਮੀ ਇੰਗਲੈਂਡ ’ਚ ਸੱਤ ਰਾਸ਼ਟਰਾਂ ਦੇ ਸਮੂਹ ਜੀ-7 ਦੇ ਸ਼ਿਖਰ ਸੰਮੇਲਨ ਦੀ ਸਮਾਪਤੀ ’ਤੇ ਉਨ੍ਹਾਂ ਕਿਹਾ ਕਿ ਹਾਲਾਂਕਿ ਅਜਿਹਾ ਨਹੀਂ ਲੱਗਦਾ ਹੈ ਕਿ ਇਹ ਰੋਗ ਕਿਸੇ ਲੈਬ ’ਚੋਂ ਪੈਦਾ ਹੋਇਆ ਹੈ, ਫਿਰ ਵੀ ਦੁਨੀਆ ਨੂੰ ‘ਖੁੱਲ੍ਹੀ ਸੋਚ ਰੱਖਣੀ ਚਾਹੀਦੀ ਹੈ’।

ਇਹ ਵੀ ਪੜ੍ਹੋ : ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੀਨੀਆ ’ਚ ਭਾਰਤੀ ਭਾਈਚਾਰੇ ਨਾਲ ਕੀਤੀ ਗੱਲਬਾਤ

ਕੋਰੋਨਾ ਵਾਇਰਸ ਦੇ ਚੀਨ ਦੀ ਕਿਸੇ ਲੈਬ ’ਚੋਂ ਲੀਕ ਹੋਣ ਦੀ ਧਾਰਨਾ ਦੀ ਅਮਰੀਕਾ ਵੱਲੋਂ ਨਵੇਂ ਸਿਰ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਜਾਂਚ ਦੇ ਹੁਕਮ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਦਿੱਤੇ ਹਨ। ਹਾਲਾਂਕਿ ਪਹਿਲਾਂ ਇਸ ਧਾਰਨਾ ਨੂੰ ਜਨ ਸਿਹਤ ਮਾਹਿਰਾਂ ਤੇ ਸਰਕਾਰੀ ਅਧਿਕਾਰੀਆਂ ਨੇ ਖਾਰਿਜ ਕਰ ਦਿੱਤਾ ਸੀ। ਜੀ-7 ਦੇ ਨੇਤਾਵਾਂ ਨੇ ਕੋਰੋਨਾ ਵਾਇਰਸ ਦੀ ਉਤਪਤੀ ਬਾਰੇ ‘ਸਮਾਂਬੱਧ, ਪਾਰਦਰਸ਼ੀ, ਮਾਹਿਰਾਂ ਦੀ ਅਗਵਾਈ ਵਾਲੀ ਵਿਗਿਆਨ ਆਧਾਰਿਤ ਜਾਂਚ’ ਦੀ ਮੰਗ ਕੀਤੀ ਹੈ। ਹਾਲਾਂਕਿ ਕਈ ਵਿਗਿਆਨੀਆਂ ਦਾ ਹੁਣ ਵੀ ਇਹੀ ਮੰਨਣਾ ਹੈ ਕਿ ਇਹ ਵਾਇਰਸ ਪਸ਼ੂਆਂ ਤੋਂ ਇਨਸਾਨਾਂ ’ਚ ਪਹੁੰਚਿਆ ਹੈ।


Manoj

Content Editor

Related News