ਕੋਵਿਡ-19 ਨਾਲ ਮੋਟਾਪੇ ਨੇੜਲਾ ਸਬੰਧ: ਜਾਨਸਨ ਨੇ ਬਣਾਈ ਮੁਹਿੰਮ ਚਲਾਉਣ ਦੀ ਯੋਜਨਾ

05/15/2020 6:40:49 PM

ਲੰਡਨ- ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਮੋਟਾਪੇ ਦੇ ਖਿਲਾਫ ਮੁਹਿੰਮ ਦਾ ਐਲਾਨ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਪਹਿਲ ਉਹਨਾਂ ਨੇ ਉਹਨਾਂ ਅਧਿਐਨ ਰਿਪੋਰਟਾਂ ਤੋਂ ਬਾਅਦ ਕੀਤੀ ਹੈ, ਜਿਸ ਵਿਚ ਸੰਕੇਤ ਮਿਲਿਆ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ ਉਭਰਣ ਵਾਲੇ ਗੰਭੀਰ ਲੱਛਣਾਂ ਦਾ ਸਬੰਧ ਮੋਟਾਪੇ ਨਾਲ ਹੈ।

ਬ੍ਰਿਟਿਸ਼ ਮੀਡੀਆ ਵਿਚ ਪ੍ਰਕਾਸ਼ਿਤ ਖਬਰਾਂ ਮੁਤਾਬਕ ਗਲਾਸਗੋ ਯੂਨੀਵਰਸਿਟੀ ਦੀ ਹਾਲ ਦੀ ਸੋਧ ਵਿਚ ਪਤਾ ਲੱਗਿਆ ਕਿ ਵਾਇਰਸ ਦਾ ਇਨਫੈਕਸ਼ਨ ਹੋਣ 'ਤੇ ਮੋਟੇ ਲੋਕਾਂ ਦੇ ਹਸਪਤਾਲ ਵਿਚ ਦਾਖਲ ਹੋਣ ਦਾ ਖਦਸ਼ਾ ਦੁੱਗਣਾ ਹੁੰਦਾ ਹੈ। ਸੋਧ ਮੁਤਾਬਕ ਕੋਵਿਡ-19 ਦਾ ਮੋਟਾਪੇ ਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ, ਜਿਵੇਂ ਦਿਲ ਦੀ ਬੀਮਾਰੀ, ਡਾਈਬਟੀਜ਼ ਨਾਲ ਸਬੰਧ ਹੈ ਤੇ ਇਸ ਕਾਰਣ ਜਾਨਲੇਵਾ ਵਾਇਰਸ ਦਾ ਖਤਰਾ ਹੋਰ ਵਧ ਜਾਂਦਾ ਹੈ। 'ਦ ਟਾਈਮਸ' ਮੁਤਾਬਕ ਜਾਨਸਨ ਨੇ ਸੀਨੀਅਰ ਮੰਤਰੀਆਂ ਤੇ ਸਲਾਹਕਾਰਾਂ ਨੂੰ ਕਿਹਾ ਕਿ ਉਹਨਾਂ ਨੇ ਮੋਟਾਪੇ ਦੇ ਖਿਲਾਫ ਲੜਾਈ ਵਿਚ ਸਰਕਾਰ ਵਲੋਂ ਦਖਲ ਨਾ ਕਰਨ ਦੀ ਨੀਤੀ ਨੂੰ ਬਦਲਣ ਦਾ ਫੈਸਲਾ ਲਿਆ ਹੈ ਤੇ ਬਦਲੀ ਹੋਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਪਣੇ ਭਾਰ ਨੂੰ ਕੰਟਰੋਲ ਕਰਨ ਦੇ ਲਈ ਸੰਘਰਸ਼ ਕਰ ਰਹੇ 55 ਸਾਲਾ ਜਾਨਸਨ ਨੂੰ ਪਿਛਲੇ ਮਹੀਨੇ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਹੋਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਕੁਝ ਮਾਹਰਾਂ ਨੇ ਸੰਕੇਤ ਦਿੱਤੇ ਹਨ ਕਿ ਕੋਵਿਡ-19 ਦੇ ਲੱਛਣਾਂ ਦੀ ਗੰਭੀਰਤਾ ਦਾ ਸਬੰਧ ਭਾਰ ਨਾਲ ਹੈ ਕਿਉਂਕਿ ਜਾਨਸਨ ਦੇ ਕੁਝ ਦੁਬਲੇ-ਪਤਲੇ ਸਹਿਯੋਗੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਬਾਵਜੂਦ ਜਲਦੀ ਠੀਕ ਹੋ ਗਏ। ਉਦਾਹਰਣ ਦੇ ਲਈ ਸਿਹਤ ਮੰਤਰੀ ਮੈਟ ਹੈਨਕਾਕ।

ਬ੍ਰਿਟੇਨ ਦੇ ਅਧਿਕਾਰਿਤ ਅੰਕੜਿਆਂ ਮੁਤਾਬਕ ਹਰ ਤਿੰਨ ਵਿਚੋਂ ਇਕ ਬ੍ਰਿਟਿਸ਼ ਨਾਗਰਿਕ ਮੈਡੀਕਲ ਮਾਣਕਾਂ ਦੇ ਤਹਿਤ ਮੋਟਾਪੇ ਦਾ ਸ਼ਿਕਾਰ ਹੈ। ਇਸ ਸ਼੍ਰੇਣੀ ਵਿਚ ਉਹਨਾਂ ਨੂੰ ਰੱਖਿਆ ਜਾਂਦਾ ਹੈ, ਜਿਹਨਾਂ ਦਾ ਬਾਡੀ ਮਾਸ ਇੰਡੈਕਸ 30 ਤੋਂ ਵਧੇਰੇ ਹੈ। ਬ੍ਰਿਟੇਨ ਪੱਛਮ ਵਿਚ ਉਹਨਾਂ ਦੇਸ਼ਾਂ ਵਿਚ ਸ਼ਾਮਲ ਹੈ ਜਿਥੇ ਮੋਟਾਪੇ ਦੀ ਦਰ ਸਭ ਤੋਂ ਵਧੇਰੇ ਹੈ। ਬੀ.ਐਮ.ਆਈ. ਦਾ ਮਤਲਬ ਲੰਬਾਈ ਅਨੁਪਾਤ ਭਾਰ ਨਾਲ ਹੈ। ਬ੍ਰਿਟਿਸ਼ ਸਰਕਾਰ ਦੀ ਯੋਜਨਾ ਤਹਿਤ ਸਾਈਕਲ ਚਲਾਉਣ ਤੇ ਪੈਦਲ ਚੱਲਣ ਦੀ ਆਦਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਮੁਹਿੰਮ ਸਮੂਹ 'ਐਕਸ਼ਨ ਆਨ ਸਾਲਟ ਐਂਡ ਐਕਸ਼ਨ ਆਨ ਸ਼ੂਗਰ' ਨੇ ਵੀ ਜਾਨਸਨ ਦੇ ਕੋਵਿਡ-19 ਨੂੰ ਰੋਕਣ ਦੇ ਲਈ ਲਾਗੂ ਲਾਕਡਾਊਨ ਦੌਰਾਨ ਜੰਕ ਫੂਡ ਦੇ ਵਿਗਿਆਪਨਾਂ 'ਤੇ ਰੋਕ ਲਾਉਣ ਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਦੀ ਮੰਗ ਕੀਤੀ ਹੈ। ਬ੍ਰਿਟੇਨ ਨੇ ਫੰਡ ਦੀ ਵਰਤੋਂ ਨੂੰ ਘੱਟ ਕਰਨ ਦੇ ਲਈ ਮਿੱਠੇ ਤਰਲ ਪਦਾਰਥ 'ਤੇ ਕਥਿਤ ਸ਼ੱਕਰ ਟੈਕਸ ਲਾਇਆ ਹੈ। ਸਾਫਟ ਡ੍ਰਿੰਕ ਉਦਯੋਗ 'ਤੇ ਇਹ ਟੈਕਸ 2018 ਤੋਂ ਪ੍ਰਭਾਵੀ ਹੈ ਤੇ ਤਰਲ ਵਿਚ ਵਧੇਰੇ ਮਿੱਠਾ ਹੋਣ 'ਤੇ ਉਸੇ ਅਨੁਪਾਤ ਵਿਚ ਵਧੇਰੇ ਟੈਕਸ ਲੱਗਦਾ ਹੈ। ਅਜਿਹੇ ਸੰਕੇਤ ਹਨ ਕਿ ਮੋਟਾਪੇ ਦੇ ਖਿਲਾਫ ਪ੍ਰਭਾਵੀ ਹੋਣ 'ਤੇ ਅਜਿਹੇ ਹੋਰ ਕਦਮ ਚੁੱਕੇ ਜਾਣਗੇ।


Baljit Singh

Content Editor

Related News