ਜਾਨਸਨ ਐਂਡ ਜਾਨਸਨ ਦੀ ਇਕ ਖੁਰਾਕ ਵਾਲਾ ਟੀਕਾ ਕੋਵਿਡ-19 ਤੋਂ ਬਚਾਏਗਾ

Thursday, Feb 25, 2021 - 02:08 AM (IST)

ਜਾਨਸਨ ਐਂਡ ਜਾਨਸਨ ਦੀ ਇਕ ਖੁਰਾਕ ਵਾਲਾ ਟੀਕਾ ਕੋਵਿਡ-19 ਤੋਂ ਬਚਾਏਗਾ

ਵਾਸ਼ਿੰਗਟਨ-ਜਾਨਸਨ ਐਂਡ ਜਾਨਸਨ ਦੀ ਇਕ ਹੀ ਖੁਰਾਕ ਵਾਲੇ ਕੋਵਿਡ-19 ਦੇ ਟੀਕੇ 'ਤੇ ਫੂਡ ਐਂਡ ਡਰੱਗ ਐਡਮਿਨੀਸਟੇਸ਼ਨ (ਐੱਫ.ਡੀ.ਏ.) ਦੇ ਸੁਤੰਤਰ ਸਲਾਹਕਾਰ ਸ਼ੁੱਕਰਵਾਰ ਨੂੰ ਚਰਚਾ ਕਰਨ ਵਾਲੇ ਹਨ, ਜਿਸ ਦੇ ਆਧਾਰ 'ਤੇ ਇਸ ਦੀ ਵਰਤੋਂ ਦੀ ਕੁਝ ਦਿਨਾਂ ਦੇ ਅੰਦਰ ਇਜਾਜ਼ਤ ਦਿੱਤੀ ਜਾ ਸਕਦੀ ਹੈ। ਐੱਫ.ਡੀ.ਏ. ਦੇ ਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਟੀਕਾ ਕੋਵਿਡ-19 ਰਾਹੀਂ ਗੰਭੀਰ ਪੱਧਰ ਦੇ ਇਨਫੈਕਸ਼ਨ ਨੂੰ ਰੋਕਣ ਲਈ ਕਰੀਬ 66 ਫੀਸਦੀ ਪ੍ਰਭਾਵੀ ਸਮਰਥਾ ਰੱਖਦਾ ਹੈ।

ਇਹ ਵੀ ਪੜ੍ਹੋ -ਬਰਾਕ ਓਬਾਮਾ ਨੇ ਕੀਤਾ ਖੁਲਾਸਾ, ਇਸ ਕਾਰਣ ਤੋੜਿਆ ਸੀ ਆਪਣੇ ਦੋਸਤ ਦਾ ਨੱਕ

ਐੱਡ.ਡੀ.ਏ. ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਦੇ ਇਸ ਟੀਕੇ ਦੀਆਂ ਦੋ ਖੁਰਾਕਾਂ ਦੀ ਥਾਂ ਸਿਰਫ ਇਕ ਖੁਰਾਕ ਦੀ ਹੀ ਲੋੜ ਹੋਵੇਗੀ ਅਤੇ ਇਹ ਵਰਤੋਂ ਲਈ ਸੁਰੱਖਿਅਤ ਹੈ। ਐੱਫ.ਡੀ.ਏ. ਅਮਰੀਕਾ ਲਈ ਤੀਸਰੇ ਟੀਕੇ ਦੀ ਇਜਾਜ਼ਤ ਦੇਣ ਤੋਂ ਸਿਰਫ ਇਕ ਕਦਮ ਦੂਰ ਹੈ। ਸ਼ੁੱਕਰਵਾਰ ਨੂੰ ਏਜੰਸੀ ਦੇ ਸੁਤੰਤਰ ਸਲਾਹਕਾਰ ਇਸ ਦੇ ਬਾਰੇ 'ਚ ਚਰਚਾ ਕਰਨਗੇ ਕਿ ਕੀ ਇਸ ਟੀਕੇ ਦੀ ਇਜਾਜ਼ਤ ਦੇਣ ਲਈ ਸਪਲਾਈ ਪੂਰੀ ਉਪਲੱਬਧ ਹੈ। ਉਸ ਸਲਾਹ ਦੇ ਆਧਾਰ 'ਤੇ ਐੱਫ.ਡੀ.ਏ. ਵੱਲੋਂ ਕੁਝ ਦਿਨਾਂ ਦੇ ਅੰਦਰ ਇਕ ਅੰਤਿਮ ਫੈਸਲਾ ਕਰਨ ਦੀ ਉਮੀਦ ਹੈ। ਅਮਰੀਕਾ 'ਚ ਹੁਣ ਤੱਕ ਕਰੀਬ 4.45 ਕਰੋੜ ਲੋਕਾਂ ਨੂੰ ਫਾਈਜ਼ਰ ਜਾਂ ਮਾਡੇਰਨਾ ਵੱਲੋਂ ਨਿਰਮਿਤ ਟੀਕਿਆਂ ਦੀਆਂ ਘਟੋ-ਘੱਟ ਇਕ ਖੁਰਾਕ ਲੱਗੀ ਹੈ। ਉਥੇ, ਦੋ ਕਰੋੜ ਲੋਕਾਂ ਨੂੰ ਦੂਜੀ ਖੁਰਾਕ ਮਿਲ ਚੁੱਕੀ ਹੈ।

ਇਹ ਵੀ ਪੜ੍ਹੋ -ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News