'ਵਾਇਰਸ ਦੇ ਸਾਰੇ ਵੈਰੀਐਂਟਾਂ ਵਿਰੁੱਧ ਟੀਕਿਆਂ ਦੇ ਅਸਰਦਾਰ ਹੋਣ ਦਾ ਭਰੋਸਾ ਵਧ ਰਿਹੈ'
Thursday, May 20, 2021 - 02:16 AM (IST)
ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਮਾਨਤਾ ਵਧ ਰਹੀ ਹੈ ਕਿ ਦੇਸ਼ 'ਚ ਇਸ ਸਮੇਂ ਕੋਵਿਡ-19 ਵਿਰੁੱਧ ਸੁਰੱਖਿਆ ਲਈ ਲਾਏ ਜਾ ਰਹੇ ਇਸ ਖਤਰਨਾਕ ਵਾਇਰਸ ਦੇ ਸਾਰੇ ਵੈਰੀਐਂਟ ਅਸਰਦਾਰ ਹਨ ਜਿਨ੍ਹਾਂ 'ਚ ਸਭ ਤੋਂ ਪਹਿਲਾਂ ਭਾਰਤ 'ਚ ਸਾਹਮਣੇ ਆਇਆ ਇਸ ਦਾ ਵੈਰੀਐਂਟ 'ਬੀ1.617.2' ਵੀ ਹੈ।
ਇਹ ਵੀ ਪੜ੍ਹੋ-ਪਾਕਿ 'ਚ 24 ਮਈ ਤੋਂ ਹਟ ਜਾਣਗੀਆਂ ਕੋਰੋਨਾ ਸੰਬੰਧੀ ਇਹ ਪਾਬੰਦੀਆਂ
ਹਾਊਸ ਆਫ ਕਾਮਨਸ 'ਚ ਪ੍ਰਧਾਨ ਮੰਤਰੀ ਦੇ ਹਫਤਾਵਰ ਪ੍ਰਸ਼ਨ ਸੈਸ਼ਨ ਦੌਰਾਨ ਜਾਨਸਨ ਨੇ ਕਿਹਾ ਕਿ ਬੀ1.617.2 'ਤੇ ਨਵੇਂ ਅੰਕੜਿਆਂ ਦੀ ਬੁੱਧਵਾਰ ਨੂੰ ਸਮੀਖਿਆ ਕੀਤੀ ਗਈ ਅਤੇ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਦੇ ਇਸ ਵੈਰੀਐਂਟ ਤੋਂ ਵਧੇਰੇ ਪ੍ਰਭਾਵਿਤ ਹੋ ਸਕਣ ਵਾਲੇ ਖੇਤਰਾਂ ਦੇ ਲੋਕਾਂ ਦੀ ਵੱਡੀ ਗਿਣਤੀ 'ਚ ਟੀਕੇ ਲਵਾਉਣ ਦਾ ਸਵਾਗਤ ਕੀਤਾ। ਜਾਨਸਨ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਸੀਂ ਅੱਜ ਸਵੇਰੇ ਫਿਰ ਅੰਕੜਿਆਂ 'ਤੇ ਨਜ਼ਰ ਮਾਰੀ ਅਤੇ ਮੈਂ ਸਦਨ ਨੂੰ ਦੱਸ ਸਕਦਾ ਹਾਂ ਕਿ ਸਾਡਾ ਭਰੋਸਾ ਇਸ ਬਾਰੇ 'ਚ ਵਧ ਰਿਹਾ ਹੈ ਕਿ ਟੀਕੇ ਵਾਇਰਸ ਦੇ ਭਾਰਤੀ ਵੈਰੀਐਂਟ ਸਮੇਤ ਸਾਰੇ ਵੈਰੀਐਂਟਾਂ ਵਿਰੁੱਧ ਅਸਰਦਾਰ ਹੈ।
ਇਹ ਵੀ ਪੜ੍ਹੋ-ਲੈਬਨਾਨ ਤੋਂ ਇਜ਼ਰਾਈਲ ਵੱਲ ਕਈ ਰਾਕੇਟ ਦਾਗੇ ਗਏ : ਅਧਿਕਾਰੀ
ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਤੌਰ 'ਤੇ ਇਸ ਸੰਦਰਭ 'ਚ ਮੈਂ ਬੋਲਟਨ ਅਤੇ ਬਲੈਕਬਰਨ ਅਤੇ ਹੋਰ ਕਈ ਥਾਵਾਂ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਰਿਕਾਰਡ ਗਿਣਤੀ ਟੀਕੇ ਲਵਾਉਣ ਲਈ ਆ ਰਹੇ ਹਨ। ਜਾਨਸਨ ਨੇ ਇਕ ਦਿਨ ਪਹਿਲਾਂ ਸੀ ਕਿ ਮਾਹਿਰ ਬੀ1.617.2 ਦੇ ਮਹਾਮਾਰੀ ਵਿਗਿਆਨ ਦਾ ਵਿਸ਼ਲੇਸ਼ਣ ਕਰਨ 'ਚ ਲਗਾਤਾਰ ਲੱਗੇ ਹੋਏ ਹਨ ਅਤੇ ਬ੍ਰਿਟੇਨ ਨੂੰ 21 ਜੂਨ ਤੱਕ ਲਈ ਨਿਰਧਾਰਿਤ ਲਾਕਡਾਊਨ ਦੀਆਂ ਪਾਬੰਦੀਆਂ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਦੀ ਰੂਪਰੇਖਾ ਤੋਂ ਹਟਾਉਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ-'ਅਮਰੀਕੀ ਟੀਕਾ ਭਾਰਤ ਦੇ ਇਸ ਕੋਰੋਨਾ ਵੈਰੀਐਂਟ ਵਿਰੁੱਧ ਅਸਰਦਾਰ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।