ਜਾਨਸਨ ਐਂਡ ਜਾਨਸਨ ਨੇ ਸ਼ੁਰੂ ਕੀਤੀ 4 ਮਿਲੀਅਨ ਕੋਰੋਨਾ ਟੀਕਿਆਂ ਦੀ ਵੰਡ

Wednesday, Mar 03, 2021 - 12:13 PM (IST)

ਜਾਨਸਨ ਐਂਡ ਜਾਨਸਨ ਨੇ ਸ਼ੁਰੂ ਕੀਤੀ 4 ਮਿਲੀਅਨ ਕੋਰੋਨਾ ਟੀਕਿਆਂ ਦੀ ਵੰਡ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੇ ਮੰਤਵ ਨਾਲ ਨਵੀਂ ਜਾਨਸਨ ਐਂਡ ਜਾਨਸਨ ਦੀ ਮਨਜ਼ੂਰਸੁਦਾ ਵੈਕਸੀਨ ਦੀ ਵੰਡ ਸ਼ੁਰੂ ਕੀਤੀ ਗਈ ਹੈ। ਇਸ ਸੰਬੰਧੀ ਕੰਪਨੀ ਦੇ ਸੀ.ਈ.ਓ. ਐਲੇਕਸ ਗੋਰਸਕੀ ਅਨੁਸਾਰ ਕੰਪਨੀ ਦੇ 4 ਮਿਲੀਅਨ ਕੋਰੋਨਾ ਟੀਕਿਆਂ ਦੀ ਵੰਡ ਸੋਮਵਾਰ ਸਵੇਰੇ ਸ਼ੁਰੂ ਕੀਤੀ ਗਈ ਹੈ ਅਤੇ ਅਮਰੀਕੀ ਲੋਕਾਂ ਨੂੰ ਅਗਲੇ ਦੋ ਜਾਂ ਤਿੰਨ ਦਿਨਾਂ ਦੇ ਅੰਦਰ ਇਸ ਦੀ ਖੁਰਾਕ ਲੱਗਣ ਦੀ ਉਮੀਦ ਹੈ। ਇਸ ਦੇ ਇਲਾਵਾ ਗੋਰਸਕੀ ਅਨੁਸਾਰ ਜੂਨ ਤੱਕ 100 ਮਿਲੀਅਨ ਅਤੇ ਸਾਲ ਦੇ ਅੰਤ ਤੱਕ ਇੱਕ ਬਿਲੀਅਨ ਖੁਰਾਕਾਂ ਵੰਡਣ ਦੀ ਉਮੀਦ ਹੈ, ਜਿਸ ਦਾ ਮਤਲਬ ਇਸ ਵੰਡ ਤੋਂ ਲੈ ਕੇ ਇੱਕ ਬਿਲੀਅਨ ਲੋਕ ਟੀਕਾ ਲਗਵਾ ਸਕਦੇ ਸਨ। 

ਜਾਨਸਨ ਐਂਡ ਜਾਨਸਨ ਦਾ ਇਹ ਸਿੰਗਲ ਡੋਜ਼ ਵਾਲਾ ਟੀਕਾ, ਜਿਸ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਸ਼ਨੀਵਾਰ ਨੂੰ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਸੀ, ਨੂੰ ਸਟੋਰ ਕਰਨਾ ਵੀ ਸਭ ਤੋਂ ਆਸਾਨ ਹੈ।ਕਿਉਂਕਿ ਇਸ ਨੂੰ ਇੱਕ ਖਾਸ ਫ੍ਰੀਜ਼ਰ ਦੀ ਬਜਾਏ ਇੱਕ ਫਰਿੱਜ ਵਿੱਚ ਵੀ ਰੱਖਿਆ ਜਾ ਸਕਦਾ ਹੈ।ਹਾਲਾਂਕਿ ਸਿਹਤ ਮਾਹਿਰਾਂ ਅਨੁਸਾਰ ਇਹ ਟੀਕਾ ਸਮੁੱਚੇ ਤੌਰ 'ਤੇ 66 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ ਅਤੇ ਗੰਭੀਰ ਬਿਮਾਰੀ ਦੇ ਵਿਰੁੱਧ 85 ਪ੍ਰਤੀਸ਼ਤ ਕੰਮ ਕਰਦਾ ਹੈ, ਜਦਕਿ ਇਹ ਹਸਪਤਾਲ ਵਿੱਚ ਦਾਖਲ ਹੋਣ ਨੂੰ ਰੋਕਣ ਵਿੱਚ 100 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੈ। 

ਪੜ੍ਹੋ ਇਹ ਅਹਿਮ ਖਬਰ -ਦੱਖਣੀ ਆਸਟ੍ਰੇਲੀਆ 'ਚ ਇਤਿਹਾਸਕ ਫ਼ੈਸਲਾ, ਹੁਣ ਗਰਭਪਾਤ ਗੈਰ-ਕਾਨੂੰਨੀ ਦਾਇਰੇ ਤੋਂ ਬਾਹਰ

ਡਾ. ਐਂਥਨੀ ਫੌਸੀ ਅਨੁਸਾਰ ਦੇਸ਼ ਵਿਚ ਹੁਣ ਤਿੰਨ ਪ੍ਰਭਾਵਸ਼ਾਲੀ ਟੀਕੇ ਹਨ ਜੋ ਕੋਵਿਡ-19 ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ। ਇਸ ਲਈ ਉਸ ਨੇ ਅਮਰੀਕੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਟੀਕਾ ਜੋ ਵੀ ਉਪਲੱਬਧ ਹੋਵੇ, ਨੂੰ ਜਰੂਰ ਲਗਵਾਉਣ। ਇਸ ਐਮਰਜੈਂਸੀ ਵਰਤੋਂ ਦੇ ਅਧਿਕਾਰ ਤੋਂ ਬਾਅਦ ਗੋਰਸਕੀ ਅਨੁਸਾਰ ਜਾਨਸਨ ਐਂਡ ਜਾਨਸਨ ਗਰਭਵਤੀ ਬੀਬੀਆਂ ਅਤੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਵਿੱਚ ਟੀਕੇ ਦੀ ਸੁਰੱਖਿਆ ਦਾ ਅਧਿਐਨ ਵੀ ਸ਼ੁਰੂ ਕਰੇਗੀ।

ਨੋਟ- ਜਾਨਸਨ ਐਂਡ ਜਾਨਸਨ ਨੇ ਸ਼ੁਰੂ ਕੀਤੀ 4 ਮਿਲੀਅਨ ਕੋਰੋਨਾ ਟੀਕਿਆਂ ਦੀ ਵੰਡ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News