ਅਟਲਾਂਟਾ ਦੀ ਐਬੇਨੇਜਰ ਬੈਪਿਸਟ ਚਰਚ ''ਚ ਹੋਵੇਗਾ ਜਾਨ ਲੈਵਿਸ ਦਾ ਅੰਤਿਮ ਸੰਸਕਾਰ

07/24/2020 3:39:54 PM

ਅਟਲਾਂਟਾ- ਅਮਰੀਕਾ ਦੇ ਨਾਗਰਿਕ ਅਧਿਕਾਰਾਂ ਦੇ ਯੋਧਾ ਅਤੇ ਸੰਸਦ ਮੈਂਬਰ ਜਾਨ ਲੈਵਿਸ ਦਾ ਅੰਤਿਮ ਸੰਸਕਾਰ ਅਟਲਾਂਟਾ ਦੇ ਇਤਿਹਾਸਕ ਐਬੇਨੇਜਰ ਬੈਪਟਿਸਟ ਚਰਚ ਵਿਚ ਕੀਤਾ ਜਾਵੇਗਾ। ਲੈਵਿਸ ਦੇ ਪਰਿਵਾਰ ਨੇ ਐਲਾਨ ਕੀਤਾ ਸੀ ਕਿ ਵੀਰਵਾਰ ਨੂੰ ਹੋਣ ਵਾਲਾ ਅੰਤਿਮ ਸੰਸਕਾਰ ਨਿੱਜੀ ਤਰੀਕੇ ਨਾਲ ਹੋਵੇਗਾ ਪਰ ਸ਼ਨੀਵਾਰ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਟਰਾਇ, ਅਲਬਾਮਾ ਵਿਚ ਸ਼ੁਰੂ ਹੋ ਰਹੇ ਲੈਵਿਸ ਦੀ ਜ਼ਿੰਦਗੀ ਦੇ ਜਸ਼ਨ ਸਮਾਰੋਹਾਂ ਦੌਰਾਨ ਆਉਣ ਵਾਲੇ ਦਿਨਾਂ ਵਿਚ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣਗੇ। 

ਐਤਵਾਰ ਸਵੇਰੇ ਆਖਰੀ ਵਿਦਾਈ ਦੀਆਂ ਰਸਮਾਂ ਲਈ ਯਾਤਰਾ ਹੋਵੇਗੀ, ਜੋ ਐਡਮੰਡ ਪੈਟਸ ਬ੍ਰਿਜ ਤੋਂ ਹੋ ਕੇ ਜਾਣਗੀਆਂ, ਜਿੱਥੇ 55 ਸਾਲ ਪਹਿਲਾਂ ਖੂਨੀ ਐਤਵਾਰ ਨੂੰ ਉਨ੍ਹਾਂ ਨੂੰ ਤੇ ਹੋਰ ਪ੍ਰਦਰਸ਼ਨਕਾਰੀਆ ਨੂੰ ਕੁੱਟਿਆ ਗਿਆ ਸੀ। ਅਮਰੀਰੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਤੇ ਸੈਨੇਟ ਵਿਚ ਬਹੁਮਤ ਦੇ ਨੇਤਾ ਮਿਚ ਮੈਕਕਾਨੇਲ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਜਨਤਾ ਨੂੰ ਲੰਬੇ ਸਮੇਂ ਤਕ ਜਾਰਜੀਆ ਤੋਂ ਕਾਂਗਰਸ ਮੈਂਬਰ ਰਹੇ ਲੈਵਿਸ ਨੂੰ ਸੋਮਵਾਰ ਤੇ ਮੰਗਲਵਾਰ ਨੂੰ ਵਾਸ਼ਿੰਗਟਨ ਵਿਚ ਸ਼ਰਧਾਂਜਲੀ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਕਾਰਨ ਲੈਵਿਸ ਦੇ ਪਰਿਵਾਰ ਨੇ ਦੇਸ਼ ਦੀ ਜਨਤਾ ਨੂੰ ਯਾਤਰਾ ਨਾ ਕਰਨ ਲਈ ਕਿਹਾ ਹੈ ਤੇ ਵਰਚੁਅਲ ਤਰੀਕੇ ਨਾਲ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਹੈ। 


Lalita Mam

Content Editor

Related News