ਜੋਅ ਬਾਈਡੇਨ ਸੈਨੇਟ ਦੇ ਉਮੀਦਵਾਰਾਂ ਲਈ ਕਰਨਗੇ ਜਾਰਜੀਆ ''ਚ ਚੋਣ ਪ੍ਰਚਾਰ

12/16/2020 7:43:14 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਜਾਰਜੀਆ ਦੇ ਐਟਲਾਂਟਾ ਵਿਚ ਸੈਨੇਟ ਦੀਆਂ ਚੋਣਾਂ ਲਈ ਡੈਮੋਕਰੇਟ ਉਮੀਦਵਾਰਾਂ ਜੋਨ ਓਸੋਫ ਅਤੇ ਰਾਫੇਲ ਵਾਰਨੌਕ ਲਈ ਪ੍ਰਚਾਰ ਕਰਨਗੇ, ਜਿਸ ਨਾਲ ਕਿ 5 ਜਨਵਰੀ ਨੂੰ ਹੋਣ ਵਾਲੀਆਂ ਸੈਨੇਟ ਚੋਣਾਂ ਵਿਚ ਰੀਪਬਲਿਕਨ ਉਮੀਦਵਾਰਾਂ ਨੂੰ ਹਰਾਉਣ ਵਿਚ ਸਹਾਇਤਾ ਮਿਲ ਸਕਦੀ ਹੈ।

ਬਾਈਡੇਨ ਇਸ ਮੁਹਿੰਮ ਦੌਰਾਨ ਇਕ ਰੈਲੀ ਵਿਚ ਸ਼ਾਮਲ ਹੋਣਗੇ, ਜਿਸ ਦਾ ਉਦੇਸ਼ ਦੋਵਾਂ ਡੈਮੋਕਰੇਟ ਉਮੀਦਵਾਰਾਂ ਲਈ ਇਸ ਨਾਜ਼ੁਕ ਚੋਣ ਤੋਂ ਤਿੰਨ ਹਫਤੇ ਪਹਿਲਾਂ ਵੋਟਿੰਗ ਨੂੰ ਵਧਾਉਣਾ ਹੈ ਜੋ ਕਿ ਸੈਨੇਟ ਵਿਚ ਪਾਰਟੀ ਦੀ ਤਾਕਤ ਲਈ ਸੰਤੁਲਨ ਨਿਰਧਾਰਤ ਕਰੇਗੀ।

ਇਨ੍ਹਾਂ ਚੋਣਾਂ ਵਿਚ ਜੇਕਰ ਡੈਮੋਕਰੇਟ ਉਮੀਦਵਾਰ ਜਿੱਤਦੇ ਹਨ, ਤਾਂ ਉਹ ਸੈਨੇਟ 'ਤੇ ਕਾਬਜ਼ ਹੋਣਗੇ। ਬਾਈਡਨ ਦੀ ਛੇ ਹਫ਼ਤਿਆਂ ਵਿਚ ਇਹ ਪਹਿਲੀ ਮੁਹਿੰਮ ਯਾਤਰਾ ਹੈ, ਜਿਸ ਵਿਚ ਇਨ੍ਹਾਂ ਦੋਵੇਂ ਉਮੀਦਵਾਰਾਂ ਨਾਲ ਸਟੇਸੀ ਅਬਰਾਮਸ ਅਤੇ ਐਟਲਾਂਟਾ ਦੇ ਮੇਅਰ ਕੀਸ਼ਾ ਲਾਂਸ ਬੋਟਮਜ਼ ਵੀ ਸ਼ਾਮਲ ਹੋਣਗੇ। ਅਧਿਕਾਰੀਆਂ ਅਨੁਸਾਰ ਇਸ ਦੌਰਾਨ ਬਾਈਡੇਨ ਰਾਸ਼ਟਰ ਦੇ ਨਾਮ ਏਕਤਾ ਦਾ ਸੰਦੇਸ਼ ਦੇਣਗੇ। ਇਸ ਦੇ ਇਲਾਵਾ ਬਾਈਡਨ ਟੀਮ ਨੇ ਡੈਮੋਕਰੇਟਸ ਲਈ 5 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਹੋਰ ਮੁਹਿੰਮਾਂ ਲਈ 10 ਮਿਲੀਅਨ ਡਾਲਰ ਜੁਟਾਉਣ ਵਿਚ ਵੀ ਸਹਾਇਤਾ ਕੀਤੀ ਹੈ।


Sanjeev

Content Editor

Related News