ਜੋਅ ਬਾਈਡੇਨ ਦੀ ਚਿਤਾਵਨੀ, ਕਿਹਾ-ਅਮਰੀਕਾ ''ਤੇ ਹਮਲਾ ਕਰਨ ਵਾਲਿਆਂ ਨੂੰ ਦਿੱਤਾ ਜਾਵੇਗਾ ਕਰਾਰਾ ਜਵਾਬ

Tuesday, Sep 21, 2021 - 10:18 PM (IST)

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅੱਜ 76ਵੀਂ ਸੰਯੁਕਤ ਰਾਸ਼ਟਰਸੰਘ ਮਹਾਸਭਾ ਨੂੰ ਸੰਬੋਧਿਤ ਕੀਤਾ ਹੈ। ਬਤੌਰ ਰਾਸ਼ਰਟਪਤੀ ਇਹ ਉਨ੍ਹਾਂ ਦਾ ਪਹਿਲਾਂ ਸੰਬੋਧਨ ਸੀ ਅਤੇ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਸਨ। ਜੋਅ ਬਾਈਡੇਨ ਨੇ ਨਿਊਯਾਰਕ 'ਚ ਆਪਣੇ ਪਹਿਲੇ ਸੰਬੋਧਨ 'ਚ ਕਿਹਾ ਕਿ ਅਮਰੀਕਾ ਦੀ ਫੌਜ ਸ਼ਕਤੀ ਉਸ ਦਾ ਅੰਤਿਮ ਵਿਕਲਪ ਹੋਣਾ ਚਾਹੀਦਾ ਨਾ ਕਿ ਪਹਿਲਾਂ। ਬਾਈਡੇਨ ਮੁਤਾਬਕ ਹਥਿਆਰਾਂ ਨਾਲ ਕੋਵਿਡ-19 ਮਹਾਮਾਰੀ ਜਾਂ ਉਸ ਦੇ ਭਵਿੱਖ ਦੇ ਵੇਰੀਐਂਟਸ ਤੋਂ ਬਚਾਅ ਨਹੀਂ ਕੀਤਾ ਜਾ ਸਕਦਾ ਹੈ ਸਗੋਂ ਇਹ ਵਿਗਿਆਨ ਅਤੇ ਰਾਜਨੀਤੀ ਦੀ ਸਮੂਹਿਕ ਇੱਛਾ ਸ਼ਕਤੀ ਨਾਲ ਹੀ ਸੰਭਵ ਹੈ।

ਇਹ ਵੀ ਪੜ੍ਹੋ : ਚਿੱਲੀ ਦੇ ਤੱਟਵਰਤੀ ਖੇਤਰ 'ਚ ਆਇਆ 6.4 ਤੀਬਰਤਾ ਦਾ ਭੂਚਾਲ

ਬਾਈਡੇਨ ਨੇ ਕੀਤਾ 9/12 ਦਾ ਜ਼ਿਕਰ
ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸ ਦੌਰਾਨ ਅਮਰੀਕਾ 'ਤੇ 20 ਸਾਲ ਪਹਿਲਾਂ ਹੋਏ 9/12 ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਹੁਣ ਹਮਲੇ ਵਾਲਾ ਦੇਸ਼ ਨਹੀਂ ਹੈ ਸਗੋਂ ਜਵਾਬ ਦੇਣਾ ਵੀ ਜਾਣਦਾ ਹੈ। ਬਾਈਡੇਨ ਦੀ ਮੰਨੀਏ ਤਾਂ ਅੱਜ ਅਮਰੀਕਾ ਬਿਹਤਰ ਤਰੀਕੇ ਨਾਲ ਤਿਆਰ ਹੈ ਅਤੇ ਉਸ ਨੂੰ ਪ੍ਰੋਪਗੈਂਡਾ ਦਾ ਮੁਕਾਬਲਾ ਕਰਨਾ ਵੀ ਕਾਫੀ ਚੰਗੇ ਤਰੀਕੇ ਨਾਲ ਆਉਂਦਾ ਹੈ। 46ਵੇਂ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਇਥੇ ਦੁਨੀਆ ਨੂੰ ਯਾਦ ਦਿਵਾਇਆ ਕਿ ਅਮਰੀਕਾ ਅੱਤਵਾਦ ਦੇ ਖਤਰਨਾਕ ਸਟਿੰਗ ਤੋਂ ਚੰਗੀ ਤਰ੍ਹਾਂ ਜਾਣੂ ਹੈ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਸਰਟੀਫਿਕੇਟ ਦੀ ਮਾਨਤਾ ਦਾ ਵਿਸਤਾਰ ਕਰਨ ਲਈ ਭਾਰਤ ਨਾਲ ਗੱਲ ਕਰ ਰਿਹੈ ਬ੍ਰਿਟੇਨ

ਅਮਰੀਕਾ ਨੇ ਕਾਬੁਲ ਏਅਰਪੋਰਟ 'ਤੇ ਹੋਏ ਅੱਤਵਾਦੀ ਹਮਲੇ 'ਚ 13 ਅਮਰੀਕੀ ਜਵਾਨ ਗੁਆਏ ਹਨ ਅਤੇ ਅਫਗਾਨਿਸਤਾਨ ਦੇ ਵੀ ਕਈ ਲੋਕ ਮਾਰੇ ਗਏ। ਬਾਈਡੇਨ ਨੇ ਚਿਤਵਾਨੀ ਵੀ ਦਿੱਤੀ ਹੈ ਕਿ ਜਿਹੜੇ ਲੋਕ ਸਾਡੇ ਵਿਰੁੱਧ ਅੱਤਵਾਦੀ ਕਾਰਵਾਈਆਂ ਕਰਦੇ ਹਨ, ਉਹ ਅਮਰੀਕਾ 'ਚ ਵਿਰੋਧੀ ਪਾਏ ਜਾਣਗੇ । ਚੀਨ ਨਾਲ ਵਧਦੇ ਤਣਾਅ ਦਰਮਿਆਨ ਜੋਅ ਬਾਈਡੇਨ ਨੇ ਸੰਯੁਕਤ ਰਾਸ਼ਟਰ ਨੂੰ ਕਿਹਾ ਕਿ ਅਮਰੀਕਾ ਇਕ ਨਵਾਂ ਸ਼ੀਤ ਯੁੱਧ ਨਹੀਂ ਸ਼ੁਰੂ ਕਰਨਾ ਚਾਹੁੰਦਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News