ਅਮਰੀਕਾ ''ਚ ਪ੍ਰਤੀ ਘੰਟੇ ਮਿਲਣਗੇ ਇੰਨੇ ਡਾਲਰ, ਬਾਈਡੇਨ ਨੇ ਕੀਤਾ ਇਹ ਵਾਅਦਾ

10/23/2020 8:25:32 AM

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਤੇ ਡੈਮੇਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਈਡੇਨ ਨੇ ਕਿਹਾ ਕਿ ਉਹ ਘੱਟ ਤੋਂ ਘੱਟ ਮਜ਼ਦੂਰੀ ਨੂੰ ਵਧਾ ਕੇ 15 ਡਾਲਰ ( ਤਕਰੀਬਨ 1100 ਰੁਪਏ) ਪ੍ਰਤੀ ਘੰਟਾ ਕਰਨਗੇ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਨਾਲ ਛੋਟੇ ਕਾਰੋਬਾਰੀਆਂ ਨੂੰ ਨੁਕਸਾਨ ਹੋਵੇਗਾ। 

ਉਨ੍ਹਾਂ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਬਹਿਸ ਦੌਰਾਨ ਕਿਹਾ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਜਦ ਤੁਸੀਂ ਘੱਟ ਤੋਂ ਘੱਟ ਮਜ਼ਦੂਰੀ ਵਧਾਉਂਦੇ ਹੋ ਤਾਂ ਕੁਝ ਵਪਾਰਕ ਅਦਾਰੇ ਬੰਦ ਹੋ ਜਾਂਦੇ ਹਨ। ਦੂਜੇ ਪਾਸੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਘੱਟ ਤੋਂ ਘੱਟ ਮਜ਼ਦੂਰੀ ਤੈਅ ਕਰਨ ਦੀ ਜ਼ਿੰਮੇਵਾਰੀ ਸੂਬਿਆਂ 'ਤੇ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰੀ ਵਧਾਉਣ ਦਾ ਦਬਾਅ ਬਣਾ ਕੇ ਤੁਸੀਂ ਛੋਟੇ ਕਾਰੋਬਾਰੀਆਂ ਦੀ ਮਦਦ ਕਿਸ ਤਰ੍ਹਾਂ ਕਰ ਰਹੇ ਹੋ। ਟਰੰਪ ਨੇ ਦੋਸ਼ ਲਾਇਆ ਕਿ ਅਜਿਹਾ ਕਰਨ 'ਤੇ ਕਈ ਛੋਟੇ ਕਾਰੋਬਾਰੀ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦੇਣਗੇ। ਅਮਰੀਕਾ ਵਿਚ ਇਸ ਸਮੇਂ ਘੱਟ ਤੋਂ ਘੱਟ ਮਜ਼ਦੂਰੀ 7.25 ਡਾਲਰ ਪ੍ਰਤੀ ਘੰਟੇ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਜੇਕਰ ਬਾਈਡੇਨ ਜਿੱਤਦੇ ਹਨ ਤਾਂ ਇੱਥੇ ਕੰਮ ਕਰਨ ਵਾਲਿਆਂ ਨੂੰ ਦੁੱਗਣੀ ਕਮਾਈ ਹੋਵੇਗੀ। 


Sanjeev

Content Editor

Related News