ਅਮਰੀਕਾ ''ਚ ਉਤਪਾਦਨ ਵਧਾਉਣ ਲਈ ਜੋਅ ਬਾਈਡੇਨ ਨੇ ਖਿੱਚੀ ਤਿਆਰੀ

01/27/2021 4:23:36 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ 'ਮੇਡ ਇਨ ਅਮਰੀਕਾ' ਉਤਪਾਦਾਂ ਨੂੰ ਹੱਲਾਸ਼ੇਰੀ ਦੇਣ ਜਲਦ ਹੀ ਕਾਰਜਕਾਰੀ ਹੁਕਮਾਂ 'ਤੇ ਦਸਤਖ਼ਤ ਕਰਨ ਵਾਲੇ ਹਨ। ਉੱਚ ਅਧਿਕਾਰੀਆਂ ਨੇ ਕਿਹਾ ਕਿ ਨਵਾਂ ਪ੍ਰਸ਼ਾਸਨ ਕੌਮਾਂਤਰੀ ਵਪਾਰ ਨਿਯਮਾਂ ਨੂੰ ਆਧੁਨਿਕ ਬਣਾਉਣ ਲਈ ਤੇ ਸਾਥੀਆਂ ਨਾਲ ਕੰਮ ਕਰਨ ਲਈ ਵਚਨਬੱਧ ਹੈ ਪਰ ਨਾਲ ਦੇ ਨਾਲ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ 'ਮੇਡ ਇਨ ਅਮਰੀਕਾ' ਮੁਹਿੰਮ ਚਲਾਉਣ ਦੀ ਜ਼ਰੂਰਤ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਰਜਕਾਰੀ ਹੁਕਮਾਂ ਵਿਚ ਦੇਸ਼ ਦੇ ਅੰਦਰ ਬਣੇ ਉਤਪਾਦਾਂ ਨੂੰ ਖਰੀਦਣ ਲਈ ਜ਼ਰੂਰੀ ਪਰਿਵਰਤਨ ਕਰਨ ਦੀ ਜ਼ਰੂਰਤ ਹੈ। ਸੰਘੀ ਸਰਕਾਰ ਇਸ ਲਈ ਵਾਧੂ ਖਰਚ ਵੀ ਕਰੇਗੀ।

ਅਧਿਕਾਰੀ ਨੇ ਕਿਹਾ ਕਿ ਇਹ ਲੰਬੇ ਸਮੇਂ ਤੋਂ ਹੈ ਕਿ ਅਮਰੀਕੀ ਸਰਕਾਰ ਵਰਤਮਾਨ ਘਰੇਲੂ ਪਹਿਲ ਦੀ ਪੂਰੀ ਤਾਕਤ ਦੀ ਵਰਤੋਂ ਅਮਰੀਕਾ ਦੇ ਮਜ਼ਦੂਰਾਂ ਅਤੇ ਵਪਾਰਾਂ ਨੂੰ ਸਮਰਥਨ ਦੇਣ ਲਈ ਕਰਦੀ ਹੈ, ਇਸ ਤਰ੍ਹਾਂ ਦੇਸ਼ ਭਰ ਵਿਚ ਅਰਥ ਵਿਵਸਥਾ ਤੇ ਭਾਈਚਾਰਿਆਂ ਨੂੰ ਮਜ਼ਬੂਤੀ ਮਿਲਦੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ 'ਮੇਡ ਇਨ ਅਮਰੀਕਾ' ਦੇ ਪੱਖ ਵਿਚ ਹਨ। ਇਸ ਮੁਹਿੰਮ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਅਮਰੀਕਾ ਵਿਚ ਕੋਈ ਚੀਜ਼ ਬਣਾਈ ਜਾ ਸਕਦੀ ਹੈ ਤਾਂ ਫਿਰ ਇਸ ਨੂੰ ਵਿਦੇਸ਼ ਤੋਂ ਕਿਉਂ ਮੰਗਵਾਉਣਾ।

ਇਕ ਪ੍ਰਸ਼ਨ ਦੇ ਜਵਾਬ ਵਿਚ ਬਾਈਡੇਨ ਨੇ ਕਿਹਾ ਕਿ ਕੋਰੋਨਾ ਕਾਰਨ ਦੇਸ਼ ਦੀ ਅਰਥ ਵਿਵਸਥਾ ਬਹੁਤ ਨੁਕਸਾਨੀ ਗਈ ਹੈ। ਇਸ ਲਈ ਜਲਦ ਹੀ ਦੇਸ਼ ਨੂੰ ਮੁੜ ਲੀਹ 'ਤੇ ਲਿਆਉਣ ਲਈ ਉਹ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅਜੇ ਹੋਰ ਸਮਾਂ ਲੱਗੇਗਾ, ਇਸ ਲਈ ਦੇਸ਼ਵਾਸੀਆਂ ਨੂੰ ਮਿਲ ਕੇ ਕੋਰੋਨਾ ਖ਼ਿਲਾਫ਼ ਲੜਨਾ ਚਾਹੀਦਾ ਹੈ। 
 


Lalita Mam

Content Editor

Related News