ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਈਡੇਨ ਦਾ ਭਾਰਤ ਨਾਲ ਹੈ ਖ਼ਾਸ ਤਅੱਲਕ, ਮੁੰਬਈ 'ਚ ਹਨ ਰਿਸ਼ਤੇਦਾਰ!

11/09/2020 11:40:24 AM

ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦਾ ਵੀ ਭਾਰਤ ਨਾਲ ਪੁਰਾਣਾ ਰਿਸ਼ਤਾ ਹੈ। ਅਮਰੀਕਾ ਦੀ ਨਵੀਂ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਦੀ ਮਾਂ ਭਾਰਤੀ ਸੀ, ਇਹ ਤਾਂ ਸਭ ਜਾਣਦੇ ਹਨ ਪਰ ਬਾਈਡੇਨ ਦੇ ਰਿਸ਼ਤੇਦਾਰ ਵੀ ਭਾਰਤੀ ਹਨ, ਸ਼ਾਇਦ ਇਹ ਤੁਸੀਂ ਨਹੀਂ ਜਾਣਦੇ ਹੋਵੋਗੇ। 

ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਸਾਲ 2013 ਵਿਚ ਬਾਈਡੇਨ ਨੇ ਖੁਦ ਅਜਿਹੇ ਸਵਾਲਾਂ ਦਾ ਜਵਾਬ ਦਿੱਤਾ ਸੀ। ਉਸ ਦੌਰਾਨ ਬਾਈਡੇਨ ਨੇ ਭਾਰਤ ਨਾਲ ਆਪਣੇ ਰਿਸ਼ਤੇ ਦੀ ਗੱਲ ਆਖੀ ਸੀ ਤੇ ਦੱਸਿਆ ਸੀ ਕਿ ਉਨ੍ਹਾਂ ਦੇ ਰਿਸ਼ਤੇਦਾਰ ਮੁੰਬਈ ਵਿਚ ਰਹਿੰਦੇ ਹਨ। ਦੋ ਸਾਲ ਬਾਅਦ ਬਾਈਡੇਨ ਨੇ ਫਿਰ ਇਹ ਗੱਲ ਦੁਹਰਾਉਂਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ 5 ਰਿਸ਼ਤੇਦਾਰ ਮੁੰਬਈ ਵਿਚ ਰਹਿੰਦੇ ਹਨ। ਹਾਲਾਂਕਿ ਅਜੇ ਮੁੰਬਈ ਦੇ ਕਿਸੇ ਵਿਅਕਤੀ ਨੇ ਇਸ ਗੱਲ ਦਾ ਦਾਅਵਾ ਨਹੀਂ ਕੀਤਾ ਕਿ ਉਹ ਬਾਈਡੇਨ ਦੇ ਰਿਸ਼ਤੇਦਾਰ ਹਨ। 

ਇਹ ਵੀ ਪੜ੍ਹੋ- ਕੈਨੇਡਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 2.64 ਲੱਖ ਤੋਂ ਪਾਰ, ਸਤੰਬਰ ਤੋਂ ਬਾਅਦ ਵਧੇ 1 ਲੱਖ ਮਾਮਲੇ

ਜੋਅ ਬਾਈਡੇਨ ਸਾਲ 2013 ਵਿਚ ਉਪ ਰਾਸ਼ਟਰਪਤੀ ਵਜੋਂ ਜਦ ਭਾਰਤ ਯਾਤਰਾ 'ਤੇ ਆਏ ਸਨ ਤਾਂ ਉਨ੍ਹਾਂ ਦੱਸਿਆ ਸੀ ਕਿ ਸਾਲ 1972 ਵਿਚ ਜਦ ਉਹ ਪਹਿਲੀ ਵਾਰ ਸੈਨੇਟ ਦੇ ਮੈਂਬਰ ਬਣੇ ਸਨ ਤਾਂ ਉਨ੍ਹਾਂ ਨੂੰ ਮੁੰਬਈ ਵਿਚ ਰਹਿ ਰਹੇ ਇਕ ਰਿਸ਼ਤੇਦਾਰ ਦਾ ਪੱਤਰ ਮਿਲਿਆ ਸੀ। 
ਇਸ ਪੱਤਰ ਰਾਹੀਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਭਾਰਤ ਵਿਚ ਰਹਿਣ ਵਾਲੇ ਬਾਈਡੇਨ ਅਤੇ ਜੋਅ ਬਾਈਡੇਨ ਦੇ ਵੱਡੇ-ਵਡੇਰੇ ਇਕ ਹੀ ਹਨ। ਪੱਤਰ ਵਿਚ ਇਹ ਵੀ ਲਿਖਿਆ ਸੀ ਕਿ ਉਨ੍ਹਾਂ ਦੇ ਵੱਡੇ-ਵਡੇਰੇ ਭਾਵ ਪੜਦਾਦਿਆਂ ਦੇ ਵੀ ਪੜਦਾਦੇ 18ਵੀਂ ਸਦੀ ਵਿਚ ਈਸਟ ਇੰਡੀਆ ਕੰਪਨੀ ਵਿਚ ਕੰਮ ਕਰਦੇ ਸਨ। ਬਾਈਡੇਨ ਨੇ 2015 ਵਿਚ ਵਾਸ਼ਿੰਗਟਨ ਵਿਚ ਇਕ ਸਭਾ ਵਿਚ ਕਿਹਾ ਸੀ ਕਿ ਭਾਰਤ ਦੇ ਮੁੰਬਈ ਵਿਚ 5 ਬਾਈਡੇਨ ਹਨ। ਬਾਂਬੇ ਸਟਾਕ ਐਕਸਚੇਂਜ ਵਿਚ 24 ਜੁਲਾਈ, 2013 ਵਿਚ ਦਿੱਤੇ ਆਪਣੇ ਭਾਸ਼ਣ ਵਿਚ ਬਾਈਡੇਨ ਨੇ ਮੁੰਬਈ ਦੇ ਬਾਈਡੇਨ ਦੀ ਕਹਾਣੀ ਸੁਣਾਈ ਸੀ ਤੇ ਉਨ੍ਹਾਂ ਮੁੰਬਈ ਆਉਣ 'ਤੇ ਮਾਣ ਪ੍ਰਗਟਾਇਆ ਸੀ। 

ਜ਼ਿਕਰਯੋਗ ਹੈ ਕਿ ਲੰਡਨ ਦੇ 'ਕਿੰਗਜ਼ ਕਾਲਜ ਦੇ ਡਿਪਾਰਟਮੈਂਟ ਆਫ ਵਾਰ ਸਟਡੀਜ਼' ਵਿਚ ਵਿਜ਼ੀਟਿੰਗ ਪ੍ਰੋਫੈਸਰ ਟਿਮ ਵਿਲਾਸੀ-ਵਿਲਸੀ ਮੁਤਾਬਕ 19ਵੀਂ ਸਦੀ ਵਿਚ ਕ੍ਰਿਸਟੋਫਰ ਅਤੇ ਵਿਲੀਅਮ ਬਾਈਡੇਨ ਨਾਂ ਦੇ ਭਰਾ ਈਸਟ ਇੰਡੀਆ ਕੰਪਨੀ ਵਿਚ ਕੰਮ ਕਰਦੇ ਸਨ। ਉਨ੍ਹਾਂ ਵਿਚੋਂ ਇਕ ਨੇ ਭਾਰਤੀ ਕੁੜੀ ਨਾਲ ਵਿਆਹ ਕਰਵਾਇਆ ਸੀ। ਪ੍ਰੋਫੈਸਰ ਮੁਤਾਬਕ ਕਿ ਇਨ੍ਹਾਂ ਭਰਾਵਾਂ ਨੇ ਲੰਡਨ ਤੇ ਭਾਰਤ ਵਿਚ ਸਫਰ ਕੀਤਾ। 1843 ਵਿਚ ਰੰਗੂਨ ਵਿਚ ਮੌਤ ਤੋਂ ਪਹਿਲਾਂ ਵਿਲੀਅਮ ਨੇ ਕਈ ਜਹਾਜ਼ਾਂ ਦੀ ਕਮਾਨ ਸੰਭਾਲੀ ਸੀ।     


Lalita Mam

Content Editor

Related News