ਬਾਈਡੇਨ ਅਤੇ ਟਰੰਪ ਦੀਆਂ ਨੀਤੀਆਂ 'ਚ ਹੋਵੇਗਾ ਜ਼ਮੀਨ-ਅਸਮਾਨ ਦਾ ਫਰਕ, ਜਾਣੋ ਕਿਵੇਂ

01/20/2021 5:59:31 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ਵਿਚ ਜੋਸੇਫ ਆਰ ਬਾਈਡੇਨ ਜੂਨੀਅਰ ਮਤਲਬ ਜੋਅ ਬਾਈਡੇਨ ਅੱਜ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਪ੍ਰਧਾਨ ਅਹੁਦੇ ਦੀ ਸਹੁੰ ਚੁੱਕਣਗੇ। ਪਰੰਪਰਾ ਮੁਤਾਬਕ ਬਾਈਡੇਨ ਸੰਵਿਧਾਨ ਵਿਚ ਦਰਜ 35 ਸ਼ਬਦਾਂ ਦੀ ਸਧਾਰਨ ਸਹੁੰ ਚੁੱਕਣਗੇ ਪਰ ਇਸ ਵਾਰ ਡੈਮੋਕ੍ਰੈਟਿਕ ਬਾਈਡੇਨ ਦਾ ਅਮਰੀਕਾ ਦਾ ਨਵਾਂ ਰਾਸ਼ਟਰਪਤੀ ਬਣਨਾ ਬਹੁਤ ਖਾਸ ਅਤੇ ਵੱਖਰਾ ਹੋਵੇਗਾ। ਬਾਈਡੇਨ ਨਾਲ ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਬੀਬੀ ਉਪ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕੇਗੀ। 13 ਬੀਬੀਆਂ ਸਮੇਤ 20 ਭਾਰਤੀ ਅਮਰੀਕੀ ਰਾਸ਼ਟਰਪਤੀ ਬਾਈਡੇਨ ਦੀ ਟੀਮ ਦਾ ਹਿੱਸਾ ਹੋਣਗੇ।

ਬਾਈਡੇਨ ਅਜਿਹੇ ਰਾਸ਼ਟਰਪਤੀ ਹੋਣਗੇ ਜਿਹਨਾਂ ਨੂੰ ਅਮਰੀਕਾ ਦੇ ਗ੍ਰਹਿ ਯੁੱਧ (1861-65) ਮਗਰੋਂ ਰਾਜਨੀਤਕ, ਸਮਾਜਿਕ ਅਤੇ ਵਿਚਾਰਕ ਪੱਧਰ 'ਤੇ ਸਭ ਤੋਂ ਵੱਧ ਵੰਡਿਆ ਹੋਇਆ ਦੇਸ਼ ਮਿਲੇਗਾ। ਲੱਗਭਗ ਢਾਈ ਕਰੋੜ ਕੋਰੋਨਾ ਮਰੀਜ਼ ਅਤੇ 4 ਲੱਖ ਤੋਂ ਵੱਧ ਮੌਤਾਂ ਦੇ ਨਾਲ ਪਿਛਲੇ 100 ਸਾਲ ਦੀ ਸਭ ਤੋਂ ਵੱਡੀ ਮਹਾਮਾਰੀ ਨਾਲ ਨਜਿੱਠਣਾ ਬਾਈਡੇਨ ਲਈ ਵੱਡੀ ਚੁਣੌਤੀ ਹੈ। 

ਸਖ਼ਤ ਸੁਰੱਖਿਆ ਪ੍ਰਬੰਧ
6 ਜਨਵਰੀ ਦੇ ਕੈਪੀਟਲ ਹਿਲ ਦੰਗੇ ਦੇ ਬਾਅਦ ਸਹੁੰ ਚੁੱਕ ਸਮਾਰੋਹ ਦੀ ਸੁਰੱਖਿਆ ਵੱਡਾ ਮੁੱਦਾ ਹੈ। ਇਸ ਲਈ ਵਾਸ਼ਿੰਗਟਨ ਵਿਚ 25000 ਨੈਸ਼ਨਲ ਗਾਰਡ ਤਾਇਨਾਤ ਹਨ ਮਤਲਬ ਇਰਾਕ, ਅਫਗਾਨਿਸਤਾਨ ਅਤੇ ਸੀਰੀਆ ਵਿਚ ਤਾਇਨਾਤ ਸੈਨਿਕਾਂ ਨਾਲੋਂ ਵੱਧ। ਰਾਜਧਾਨੀ ਵਾਸ਼ਿੰਗਟਨ ਵਿਚ 6 ਜਨਵਰੀ ਤੋਂ ਲਗੀ ਐਮਰਜੈਂਸੀ 21 ਜਨਵਰੀ ਤੱਕ ਰਹੇਗੀ। ਰਾਜਧਾਨੀ ਵਿਚ 90 ਫੀਸਦੀ ਰਸਤੇ ਅਤੇ ਇਕ ਦਰਜਨ ਤੋਂ ਵੱਧ ਮੈਟਰੋ ਸਟੇਸ਼ਨ ਸੁਰੱਖਿਆ ਦੇ ਤਹਿਤ ਬੰਦ ਕਰ ਦਿੱਤੇ ਗਏ ਹਨ। ਪ੍ਰੋਗਰਾਮ ਵਿਚ ਆਮ ਲੋਕਾਂ ਨੂੰ ਨਹੀਂ ਬੁਲਾਇਆ ਗਿਆ ਹੈ। ਉਹਨਾਂ ਦੀ ਜਗ੍ਹਾ ਅਮਰੀਕੀ ਝੰਡੇ ਲਗਾਏ ਜਾਣਗੇ। ਇਸ ਵਾਰ ਸਮਾਰੋਹ ਵਿਚ ਨਾ ਤਾਂ ਕਿਸੇ ਬਾਹਰੀ ਰਾਸ਼ਟਰ ਪ੍ਰਧਾਨ ਨੂੰ ਬੁਲਾਇਆ ਗਿਆ ਗਿਆ ਹੈ ਅਤੇ ਨਾ ਹੀ ਰਾਸ਼ਟਰਪਤੀ ਦੇ ਸਵਾਗਤ ਲਈ ਲੱਖਾਂ ਲੋਕਾਂ ਦੀ ਭੀੜ ਹੋਵੇਗੀ। ਸਹੁੰ ਚੁੱਕ ਸਮਾਗਮ ਦਾ ਪ੍ਰਸਾਰਨ ਬੁੱਧਵਾਰ ਦੁਪਹਿਰ 12 ਵਜੇ (ਸਥਾਨਕ ਸਮੇਂ ਮੁਤਾਬਕ) ਅਤੇ ਭਾਰਤੀ ਸਮੇ ਮੁਤਾਬਕ ਰਾਤ 10.30 ਵਜੇ ਹੋਵੇਗਾ।

ਟਰੰਪ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਾ ਹੋਣ ਵਾਲੇ ਚੌਥੇ ਰਾਸ਼ਟਰਪਤੀ
ਡੋਨਾਲਡ ਟਰੰਪ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ। ਨਿਊਯਾਰਕ ਟਾਈਮਜ਼ ਨੇ ਟਰੰਪ ਦੇ ਇਸ ਐਲਾਨ ਨੂੰ ਦੇਸ਼ ਦੀ ਲੋਕਤੰਤਰੀ ਪਰੰਪਰਾ ਨੂੰ ਤੋੜਨ ਵਾਲਾ ਦੱਸਿਆ ਹੈ। ਭਾਵੇਂਕਿ ਉਪ ਰਾਸ਼ਟਰਪਤੀ ਮਾਈਕ ਪੇਨਸ ਇਸ ਸਮਾਰੋਹ ਵਿਚ ਸ਼ਾਮਲ ਹੋਣਗੇ। ਅਮਰੀਕੀ ਲੋਕਤੰਤਰ ਦੇ ਇਤਿਹਾਸ ਵਿਚ ਹੁਣ ਤੱਕ ਸਿਰਫ ਤਿੰਨ ਰਾਸ਼ਟਰਪਤੀ ਆਪਣੇ ਉਤਰਾਧਿਕਾਰੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਏ ਹਨ। 1801 ਵਿਚ ਜੌਨ ਐਡਪਸ, 1829 ਵਿਚ ਉਹਨਾਂ ਦੇ ਬੇਟੇ ਜੌਨ ਕਵੀਂਸੀ ਐਡਮਸ ਅਤੇ 1869 ਵਿਚ ਐਂਡਰਿਊ ਜਾਨਸਨ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਏ ਸਨ।

ਟਰੰਪ ਦੇ ਕਾਰਜਕਾਲ ਨਾਲੋਂ ਇੰਝ ਵੱਖਰੀਆਂ ਹੋਣਗੀਆਂ ਬਾਈਡੇਨ ਦੀਆਂ ਨੀਤੀਆਂ
ਟਰੰਪ ਦੇ ਕਾਰਜਕਾਲ 'ਤੇ ਇਕ ਨਜ਼ਰ

1. ਰਾਸ਼ਟਰਪਤੀ ਚੋਣਾਂ
ਡੋਨਾਲਡ ਟਰੰਪ ਦੋ ਵਾਰ ਪੋਪੁਲਰ ਵੋਟ ਵਿਚ ਪਿਛੜਨ ਵਾਲੇ ਪਹਿਲੇ ਰਾਸ਼ਟਰਪਤੀ ਹਨ। ਜਦਕਿ ਜੋਅ ਬਾਈਡੇਨ ਤੀਜੀ ਕੋਸ਼ਿਸ਼ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਣਨ ਵਿਚ ਸਫਲ ਰਹੇ।

2. ਕੈਪੀਟਲ ਹਿਲ 'ਤੇ ਹਮਲਾ
ਡੋਨਾਲਡ ਟਰੰਪ ਦੇ ਸਮਰਥਕਾਂ ਨੇ ਸੰਸਦ 'ਤੇ ਕੀਤਾ ਹਮਲਾ।

3. ਮਹਾਦੋਸ਼ 
ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ ਜਿਹਨਾਂ 'ਤੇ ਇਕ ਕਾਰਜਕਾਲ ਵਿਚ ਦੋ ਵਾਰ ਮਹਾਦੋਸ਼ ਚੱਲਿਆ।

4. ਸੋਸ਼ਲ ਮੀਡੀਆ ਨੇ ਕੀਤਾ ਬੈਨ
ਗਲਤ ਤੱਥਾਂ ਦੇ ਕਾਰਨ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਗੂਗਲ, ਟਵਿੱਟਰ,ਫੇਸਬੁੱਕ, ਯੂ-ਟਿਊਬ ਅਤੇ ਸਨੈਪਚੈਟ ਆਦਿ ਨੇ ਟਰੰਪ ਨੂੰ ਬੈਨ ਕਰ ਦਿੱਤਾ।

5. ਦਿੱਤਾ ਭੜਕਾਊ ਭਾਸ਼ਣ
ਚੋਣਾਂ ਵਿਚ ਘਪਲੇਬਾਜ਼ੀ ਦਾ ਦੋਸ਼ ਲਗਾਉਂਦਿਆਂ ਟਰੰਪ ਨੇ ਆਪਣੇ ਸੰਬੋਧਨ ਦੌਰਾਨ ਲੋਕਾਂ ਨੂੰ ਭੜਕਾਇਆ।

6. ਕੋਰੋਨਾ ਮਹਾਮਾਰੀ 2020
ਟਰੰਪ ਦੇ ਕਾਰਜਕਾਲ ਵਿਚ ਅਮਰੀਕਾ ਵਿਚ ਫੈਲੀ ਕੋਰੋਨਾ ਮਹਾਮਾਰੀ ਕਾਰਨ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਅਤੇ ਲੱਗਭਗ ਢਾਈ ਲੱਖ ਲੋਕ ਪੀੜਤ ਹੋਏ ਹਨ।

7. ਬਲੈਕ ਲਾਈਵਸ ਮੈਟਰ
ਜੌਰਜ ਫਲਾਇਡ ਦੇ ਕਤਲ ਦੇ ਬਾਅਦ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਬਲੈਕ ਲਾਈਵਸ ਮੈਟਰ ਨਾਮ ਦਾ ਅੰਦੋਲਨ ਚੱਲਿਆ।

8. ਉੱਤਰੀ ਕੋਰੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ
2019 ਵਿਚ ਟਰੰਪ ਉੱਤਰੀ ਕੋਰੀਆ ਜਾਣ ਵਾਲੇ ਪਹਿਲੇ ਰਾਸ਼ਟਰਪਤੀ ਬਣੇ। ਉਹਨਾਂ ਦੀ ਕਿਮ ਜੋਂਗ ਉਨ ਨਾਲ ਮੁਲਾਕਾਤ ਯਾਦਗਾਰ ਬਣ ਗਈ।

9. ਪੈਰਿਸ ਸਮਝੌਤਾ
2017 ਵਿਚ ਅਮਰੀਕਾ ਪੈਰਿਸ ਸਮਝੌਤੇ ਤੋਂ ਹੋਇਆ ਵੱਖ।

10. ਤੋੜੀ ਪਰੰਪਰਾ
ਬਾਹਰ ਜਾਣ ਵਾਲੇ ਟਰੰਪ ਨੇ ਅਮਰੀਕੀ ਲੋਕਤੰਤਰ ਦੀਆਂ ਕਈ ਪਰੰਪਰਾਵਾਂ ਤੋੜੀਆਂ। ਉਹਨਾਂ ਨੇ ਜਾਣ ਤੋਂ ਪਹਿਲਾਂ ਆਪਣੇ ਉਤਾਰਧਿਕਾਰੀ ਨੂੰ ਚਿੱਠੀ ਵੀ ਨਹੀਂ ਲਿਖੀ।

 ਬਾਈਡੇਨ ਦੀਆਂ ਨੀਤੀਆਂ
1. ਬਣਾਇਆ ਏਜੰਡਾ
ਜੋਅ ਬਾਈਡੇਨ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋ ਪਹਿਲਾਂ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨ ਦਾ ਏਜੰਡਾ ਕੀਤਾ ਤਿਆਰ।

2. ਅਰਥਵਿਵਸਥਾ
ਬਾਈਡੇਨ ਨੇ 1.9 ਲੱਖ ਕਰੋੜ ਡਾਲਰ ਦੇ ਰਾਹਤ ਪੈਕਜ ਦਾ ਕੀਤਾ ਐਲਾਨ।

3. ਵਿਸ਼ਵ ਸਿਹਤ ਸੰਗਠਨ
ਬਾਈਡੇਨ ਨੇ ਟਰੰਪ ਦੇ ਐਲਾਨ ਦੇ ਉਲਟ ਵਿਸ਼ਵ ਸਿਹਤ ਸੰਗਠਨ ਵਿਚ ਬਣੇ ਰਹਿਣ ਦਾ ਫ਼ੈਸਲਾ ਲਿਆ।

4. ਪੈਰਿਸ ਸਮਝੌਤਾ
ਬਾਈਡੇਨ ਦੇ ਕਾਰਜਕਾਲ ਵਿਚ ਅਮਰੀਕਾ ਪੈਰਿਸ ਸਮਝੌਤੇ ਵਿਚ ਮੁੜ ਹੋਵੇਗਾ ਸ਼ਾਮਲ।

5. ਵਾਤਾਵਰਨ
ਪ੍ਰਦੂਸ਼ਣ ਫੈਲਾਉਣ ਵਾਲੇ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਨੂੰ ਪ੍ਰਦੂਸ਼ਣ ਦਾ ਪੱਧਰ ਘੱਟ ਕਰਨ ਲਈ ਮਨਾਉਣਗੇ। ਵਾਤਵਾਰਨ ਨਾਲ ਜੁੜੇ ਟਰੰਪ ਦੇ ਕਈ ਵਿਵਾਦਿਤ ਫ਼ੈਸਲਿਆਂ ਨੂੰ ਵਾਪਸ ਲੈਣਗੇ।

6. ਇਮੀਗ੍ਰੇਸ਼ਨ
ਅਜਿਹੇ 1.1 ਕਰੋੜ ਲੋਕਾਂ ਨੂੰ ਸਿਟੀਜਨਸ਼ਿਪ ਦੇਣਗੇ ਜੋ ਅਮਰੀਕਾ ਵਿਚ ਬਿਨਾਂ ਕਾਗਜ਼ਾਤ ਦੇ ਰਹਿ ਰਹੇ ਹਨ। ਇਹ ਸਿਟੀਜਨਸ਼ਿਪ 8 ਸਾਲ ਤੱਕ ਦੇ ਲਈ ਮਿਲ ਸਕਦੀ ਹੈ।

7. ਨਿਆਂ ਵਿਵਸਥਾ
ਸਾਰੀਆਂ ਵਿਚਾਰਧਾਰਾਵਾਂ ਨਾਲ ਜੁੜੇ ਲੋਕਾਂ ਦੀ ਇਕ ਕਮੇਟੀ ਬਣਾਉਣਗੇ ਜੋ 180 ਦਿਨਾਂ ਵਿਚ ਰਿਪੋਰਟ ਦੇਵੇਗੀ।

8. ਨੀਤੀਆਂ
ਕੈਬਨਿਟ ਦੇ ਨਾਲ-ਨਾਲ ਨੀਤੀਆਂ ਵਿਚ ਸਾਰਿਆਂ ਦੀ ਨੁਮਾਇੰਦਗੀ ਕਰਨ ਦਾ ਵਾਅਦਾ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News