ਕੋਰੋਨਾ ਦਾ ਕਹਿਰ, ਅਮਰੀਕਾ 'ਚ ਜਾਨ ਗੁਆਉਣ ਵਾਲੇ 5 ਲੱਖ ਲੋਕਾਂ ਨੂੰ ਸ਼ਰਧਾਂਜਲੀ ਦੇਣਗੇ ਬਾਈਡੇਨ

Monday, Feb 22, 2021 - 10:13 AM (IST)

ਕੋਰੋਨਾ ਦਾ ਕਹਿਰ, ਅਮਰੀਕਾ 'ਚ ਜਾਨ ਗੁਆਉਣ ਵਾਲੇ 5 ਲੱਖ ਲੋਕਾਂ ਨੂੰ ਸ਼ਰਧਾਂਜਲੀ ਦੇਣਗੇ ਬਾਈਡੇਨ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇਸ਼ ਵਿਚ ਕੋਵਿਡ-19 ਕਾਰਨ ਜਾਨ ਗੁਆਉਣ ਵਾਲੇ 5 ਲੱਖ ਲੋਕਾਂ ਦੀ ਯਾਦ ਵਿਚ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਚ 1 ਮਿੰਟ ਦਾ ਮੌਨ ਰੱਖਣਗੇ ਅਤੇ ਮੋਮਬੱਤੀਆਂ ਬਾਲਣਗੇ। ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਕਰੀਬ ਇਕ ਸਾਲ ਬਾਅਦ ਸੋਮਵਾਰ ਨੂੰ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 5 ਲੱਖ ਤੋਂ ਵੱਧ ਹੋ ਜਾਣ ਦਾ ਖਦਸ਼ਾ ਹੈ। 

ਪੜ੍ਹੋ ਇਹ ਅਹਿਮ ਖਬਰ- ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਅਤੇ ਨਵਰੀਤ ਸਿੰਘ ਦੀ ਯਾਦ 'ਚ ਕਰਵਾਇਆ ਗਿਆ ਸਮਾਗਮ 

ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਬਾਈਡੇਨ ਇਨਫੈਕਸ਼ਨ ਦੇ ਕਾਰਨ ਜਾਨ ਗੁਆਉਣ ਵਾਲਿਆਂ ਦੀ ਯਾਦ ਵਿਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਵੀ ਕਰਨਗੇ। ਉਹਨਾਂ ਦੇ ਨਾਲ ਪ੍ਰਥਮ ਬੀਬੀ ਜਿਲ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡਗ ਐਮਹੋਫ ਵੀ ਹੋਣਗੇ।ਉਹ ਇਸ ਸਮਾਰੋਹ ਵਿਚ ਮੌਨ ਰੱਖਣਗੇ ਅਤੇ ਮੋਮਬੱਤੀਆਂ ਬਾਲਣਗੇ। ਅਮਰੀਕਾ ਵਿਚ 19 ਜਨਵਰੀ ਨੂੰ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 4 ਲੱਖ ਦਾ ਅੰਕੜਾ ਪਾਰ ਕਰ ਗਈ ਸੀ। 'ਜੌਨ ਹਾਪਕਿਨਜ਼' ਯੂਨੀਵਰਸਿਟੀ ਦੇ ਮੁਤਾਬਕ ਇਨਫੈਕਸ਼ਨ ਦੇ ਕਾਰਨ ਇਕ ਸਾਲ ਵਿਚ ਕਰੀਬ 5 ਲੱਖ ਲੋਕਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਇਹ ਗਿਣਤੀ ਕੰਸਾਸ ਸਿਟੀ, ਮਿਸੌਰੀ ਅਤੇ ਅਟਲਾਂਟਾ ਸ਼ਹਿਰ ਦੀ ਆਬਾਦੀ ਦੇ ਬਰਾਬਰ ਹੈ। ਦੇਸ ਦੇ ਉੱਚ ਛੂਤ ਰੋਗ ਮਾਹਰ ਡਾਕਟਰ ਐਨਥਨੀ ਫਾਊਚੀ ਨੇ ਕਿਹਾ,''1918 ਵਿਚ ਇਨਫਲੁਐਂਜਾ ਮਹਾਮਾਰੀ ਦੇ ਬਾਅਦ ਤੋਂ ਬੀਤੇ 102 ਸਾਲ ਵਿਚ ਅਜਿਹਾ ਕਦੇ ਨਹੀਂ ਹੋਇਆ ਸੀ।'' 


author

Vandana

Content Editor

Related News