ਬਾਈਡੇਨ ਨੂੰ ਪੱਤਰ ਦੇਣ ਜਾ ਰਹੀ ਬੀਬੀ ਗ੍ਰਿਫ਼ਤਾਰ, ਕਾਰ ''ਚ ਰੱਖੀ ਸੀ ਬੰਦੂਕ

Monday, Feb 15, 2021 - 05:56 PM (IST)

ਬਾਈਡੇਨ ਨੂੰ ਪੱਤਰ ਦੇਣ ਜਾ ਰਹੀ ਬੀਬੀ ਗ੍ਰਿਫ਼ਤਾਰ, ਕਾਰ ''ਚ ਰੱਖੀ ਸੀ ਬੰਦੂਕ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਲਈ ਪੱਤਰ ਨਾਲ ਇਕ 66 ਸਾਲਾ ਬੀਬੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਪੁਲਸ ਨੇ ਇਸ ਬੀਬੀ ਨੂੰ ਵ੍ਹਾਈਟ ਹਾਊਸ ਨੇੜੇ ਤਲਾਸ਼ ਕੇਂਦਰ ਦੇ ਕੋਲ ਗ੍ਰਿਫ਼ਤਾਰ ਕੀਤਾ।

ਫੌਕਸ ਨਿਊਜ਼ ਨੇ ਐਤਵਾਰ ਨੂੰ ਆਪਣੀ ਰਿਪੋਰਟ ਵਿਚ ਦੱਸਿਆ ਕਿ ਪੁਲਸ ਦਾ ਕਹਿਣਾ ਹੈ ਕਿ ਬੀਬੀ ਨੇ ਆਪਣੀ ਕਾਰ ਵਿਚ ਗੋਲੀਆਂ ਭਰੀ ਬੰਦੂਕ ਰੱਖੀ ਸੀ ਅਤੇ ਉਸ ਦੇ ਨਾਲ ਇਕ ਵਿਅਕਤੀ ਸੀ, ਜਿਸ ਕੋਲ ਵੀ ਗਨ ਸੀ। ਦੋਹਾਂ ਨੂੰ ਵ੍ਹਾਈਟ ਹਾਊਸ ਕੰਪਲੈਕਸ ਨੇੜੇ ਤਲਾਸ਼ ਕੇਂਦਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉੱਥੇ ਗ੍ਰਿਫ਼ਤਾਰ ਹੋਈ ਬੀਬੀ ਦਾ ਕਹਿਣਾ ਹੈ ਕਿ ਉਹ ਬਾਈਡੇਨ ਨੂੰ ਪੱਤਰ ਦੇਣ ਜਾ ਰਹੀ ਸੀ। ਫਿਲਹਾਲ ਹੋਰ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਹੈ।

ਨੋਟ- ਵ੍ਹਾਈਟ ਹਾਊਸ ਨੇੜੇ ਬਾਈਡੇਨ ਲਈ ਪੱਤਰ ਨਾਲ ਬੀਬੀ ਗ੍ਰਿਫ਼ਤਾਰ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News