ਬਾਈਡੇਨ ਨੇ ਸਾਊਦੀ ਅਰਬ ਦੇ ਸ਼ਾਹ ਨਾਲ ਕੀਤੀ ਗੱਲਬਾਤ
Friday, Feb 26, 2021 - 06:07 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ-ਸਊਦ ਨਾਲ ਖੇਤਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ। ਦੋਹਾਂ ਨੇਤਾਵਾਂ ਦਰਮਿਆਨ ਹੋਈ ਗੱਲਬਾਤ ਦੌਰਾਨ ਬਾਈਡੇਨ ਨੇ ਦੁਹਰਾਇਆ ਕਿ ਅਮਰੀਕਾ ਗਲੋਬਲ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਸ਼ਾਸਨ ਨੂੰ ਮਹੱਤਤਾ ਦਿੰਦਾ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਬਰਮਿੰਘਮ 'ਚ ਪੁਲਸ ਨੇ ਜ਼ਬਤ ਕੀਤੇ 80 ਮਗਰਮੱਛਾਂ ਦੇ ਸਿਰ
ਅਮਰੀਕੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਬਾਈਡੇਨ ਨੇ ਇਹ ਫੋਨ ਅਜਿਹੇ ਸਮੇਂ 'ਤੇ ਕੀਤਾ ਹੈ ਜਦੋਂ ਸਾਊਦੀ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ 2018 ਵਿਚ ਇਸਤਾਂਬੁਲ ਵਿਚ ਸਾਊਦੀ ਵਣਜ ਦੂਤਾਵਾਸ ਦੇ ਅੰਦਰ ਬੇਰਹਿਮੀ ਨਾਲ ਕਤਲ ਕੀਤੇ ਜਾਣ 'ਤੇ ਅਮਰੀਕਾ ਦੀ ਰਿਪੋਰਟ ਆਉਣ ਵਾਲੀ ਹੈ। ਕੁਝ ਹੀ ਸਮੇਂ ਵਿਚ ਇਹ ਰਿਪੋਰਟ ਜਾਰੀ ਕੀਤੀ ਜਾਣੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਵਿਚ ਇਸ ਗੱਲ ਦਾ ਜ਼ਿਕਰ ਹੋਵੇਗਾ ਕਿ ਸ਼ਾਹ ਦੇ ਬੇਟੇ ਨੇ ਖਸ਼ੋਗੀ ਨੂੰ ਮਾਰਨ ਦੀ ਇਜਾਜ਼ਤ ਦਿੱਤੀ ਸੀ ਜਾਂ ਨਹੀਂ।
ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ : ਭਾਰਤੀ ਮੂਲ ਦੀ ਬੀਬੀ ਅਤੇ ਉਸ ਦੇ ਪਤੀ ਨੂੰ ਜੇਲ੍ਹ
ਵ੍ਹਾਈਟ ਹਾਊਸ ਨੇ ਕਿਹਾ ਕਿ ਦੋਵੇਂ ਨੇਤਾਵਾਂ ਦਰਮਿਆਨ ਗੱਲਬਾਤ ਦੌਰਾਨ ਬਾਈਡੇਨ ਨੇ ਕਈ ਸਾਊਦੀ-ਅਮਰੀਕੀ ਕਾਰਕੁਨਾਂ ਅਤੇ ਲੋਉਜੇਨ ਅਲ-ਹੱਥਲੋਊ ਨੂੰ ਰਿਹਾਅ ਕੀਤੇ ਜਾਣ 'ਤੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ। ਨਾਲ ਹੀ ਉਹਨਾਂ ਨੇ ਦੁਹਰਾਇਆ ਕਿ ਅਮਰੀਕਾ ਗਲੋਬਲ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਸ਼ਾਸਨ ਨੂੰ ਮਹੱਤਤਾ ਦਿੰਦਾ ਹੈ। ਸਾਊਦੀ ਅਰਬ ਦੀ ਬੀਬੀ ਅਧਿਕਾਰ ਕਾਰਕੁਨ ਹਾਥਲੋਊ ਨੂੰ 3 ਸਾਲ ਦੀ ਹਿਰਾਸਤ ਦੇ ਬਾਅਦ ਇਸ ਮਹੀਨੇ ਰਿਹਾਅ ਕੀਤਾ ਗਿਆ। ਉਹਨਾਂ 'ਤੇ ਹਾਲੇ ਵੀ ਯਾਤਰਾ ਪਾਬੰਦੀ ਲੱਗੀ ਹੋਈ ਹੈ ਅਤੇ ਮੀਡੀਆ ਨਾਲ ਗੱਲਬਾਤ 'ਤੇ ਪਾਬੰਦੀ ਹੈ।
ਨੋਟ- ਬਾਈਡੇਨ ਨੇ ਸਾਊਦੀ ਸ਼ਾਹ ਨਾਲ ਕੀਤੀ ਗੱਲਬਾਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।