ਬਾਈਡੇਨ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਅਮਰੀਕਾ ''ਚ ਪਹਿਲੀ ਵਾਰ ਕੋਈ ਮੁਸਲਿਮ ਬਣੇਗਾ ਸੰਘੀ ਜੱਜ
Wednesday, Mar 31, 2021 - 05:59 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਦੋ ਗੈਰ ਗੋਰੀਆਂ ਔਰਤਾਂ ਅਤੇ ਪਹਿਲੇ ਮੁਸਲਿਮ ਜੱਜ ਨੂੰ ਸੰਘੀ ਨਿਆਂਧੀਸ਼ ਦੇ ਅਹੁਦਿਆਂ 'ਤੇ ਨਿਯੁਕਤੀ ਲਈ ਨਾਮਜ਼ਦ ਕੀਤਾ ਹੈ।ਇਸ ਵਿਚ ਭਾਰਤੀ-ਅਮਰੀਕੀ ਰੂਪਾ ਰੰਗਾ ਪੁੱਟਾਗੁੰਟਾ ਅਤੇ ਪਾਕਿਸਤਾਨੀ ਮੂਲ ਦੇ ਜਾਹਿਦ ਕੁਰੈਸ਼ੀ ਸਮੇਤ 10 ਹੋਰ ਉਮੀਦਵਾਰ ਸ਼ਾਮਲ ਹਨ।
45 ਸਾਲਾ ਜਾਹਿਦ ਕੁਰੈਸ਼ੀ ਸੈਨੇਟ ਵੱਲੋਂ ਮਨਜ਼ੂਰਸ਼ੁਦਾ ਹੋਣ 'ਤੇ ਸੰਘੀ ਜ਼ਿਲ੍ਹਾ ਨਿਆਂਧੀਸ਼ ਦੇ ਰੂਪ ਵਿਚ ਸੇਵਾ ਦੇਣ ਵਾਲੇ ਅਮਰੀਕਾ ਦੇ ਪਹਿਲੇ ਮੁਸਲਿਮ ਬਣ ਜਾਣਗੇ। ਕੁਰੈਸ਼ੀ ਪਾਕਿਸਤਾਨੀ ਮੂਲ ਦੇ ਹਨ। ਵਰਤਮਾਨ ਵਿਚ ਉਹ ਨਿਊ ਜਰਸੀ ਵਿਚ ਮਜਿਸਟ੍ਰੇਟ ਜੱਜ ਦੇ ਰੂਪ ਵਿਚ ਸੇਵਾਵਾਂ ਦੇ ਰਹੇ ਹਨ। ਰਾਸ਼ਟਰਪਤੀ ਵੱਲੋਂ ਨਾਮਜ਼ਦ ਉਮੀਦਵਾਰਾਂ ਵਿਚੋਂ 10 ਫੈਡਰਲ ਸਰਕਿਟ ਅਤੇ ਜ਼ਿਲ੍ਹਾ ਅਦਾਲਤ ਨਿਆਂਧੀਸ਼ ਅਹੁਦਿਆਂ ਲਈ ਹਨ ਜਦਕਿ ਇਕ ਉਮੀਦਵਾਰ ਕੋਲੰਬੀਆ ਜ਼ਿਲ੍ਹਾ ਸੁਪੀਰੀਅਰ ਕੋਰਟ ਲਈ ਨਿਆਂਧੀਸ਼ ਅਹੁਦੇ ਲਈ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਆਏ ਬਰਫ਼ੀਲੇ ਤੂਫਾਨ ਨੇ ਲਈ ਪੰਜਾਬੀ ਟਰੱਕ ਡਰਾਈਵਰ ਦੀ ਜਾਨ
ਰਾਸ਼ਟਰਪਤੀ ਬਾਈਡੇਨ ਵੱਲੋਂ ਨਾਮਜ਼ਦ ਜੱਜਾਂ ਵਿਚ ਸਭ ਤੋਂ ਪ੍ਰਮੁੱਖ ਨਾਮ ਅਫਰੀਕੀ-ਅਮਰੀਕੀ ਮੂਲ ਦੀ ਜੱਜ ਕੇਂਟਜੀ ਬ੍ਰਾਉਨ ਜੈਕਸਨ ਦਾ ਹੈ। ਜੈਕਸਨ ਹਾਲੇ ਡਿਸਟ੍ਰਿਕਟ ਆਫ ਕੋਲੰਬੀਆ ਵਿਚ ਯੂਐੱਸ ਕੋਰਟ ਆਫ ਅਪੀਲ ਦੀ ਜੱਜ ਹਨ ਅਤੇ ਮਾਮਲਿਆਂ ਨੂੰ ਬਿਹਤਰ ਢੰਗ ਨਾਲ ਹੈਂਡਲ ਕਰਨ ਲਈ ਜਾਣੀ ਜਾਂਦੀ ਹੈ। ਜੇਕਰ ਸੈਨੇਟ ਨੇ ਉਹਨਾਂ ਦੇ ਨਾਮ 'ਤੇ ਮੁਹਰ ਲਗਾ ਦਿੱਤੀ ਤਾਂ 50 ਸਾਲਾ ਜੈਕਸਨ ਮੇਰਿਕ ਗਾਰਲੈਂਡ ਦੀ ਜਗ੍ਹਾ ਲਵੇਗੀ। ਗਾਰਲੈਂਡ ਹਾਲ ਹੀ ਵਿਚ ਬਾਈਡੇਨ ਦੀ ਅਟਾਰਨੀ ਜਨਰਲ ਨਿਯੁਕਤ ਹੋ ਚੁੱਕੀ ਹੈ। ਜੇਕਰ ਅੱਗੇ ਸੁਪਰੀਮ ਕਰੋਟ ਵਿਚ ਨੌਕਰੀ ਨਿਕਲਦੀ ਹੈ ਤਾਂ ਜੈਕਸਨ ਇੱਥੇ ਜੱਜ ਲਈ ਮਜ਼ਬੂਤ ਦਾਅਵੇਦਾਰ ਵੀ ਹੈ।
ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜੇਕਰ ਅਮਰੀਕੀ ਸੈਨੇਟ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਨਿਆਂਧੀਸ਼ ਪੁੱਟਾਗੁੰਟਾ ਡੀ.ਸੀ. ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਸੇਵਾ ਕਰਨ ਵਾਲੀ ਪਹਿਲੀ ਏਸ਼ੀਆਈ-ਅਮਰੀਕੀ ਮਹਿਲਾ ਹੋਵੇਗੀ। ਵਰਤਮਾਨ ਵਿਚ ਪੁੱਟਾਗੁੰਟਾ ਡੀ.ਸੀ. ਰੇਟਲ ਹਾਊਸਿੰਗ ਕਮਿਸ਼ਨ ਵਿਚ ਪ੍ਰਬੰਧਕੀ ਜੱਜ ਹੈ। ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪਹਿਲਾਂ ਹੀ ਕਿਹਾ ਸੀ ਕਿ ਉਹਨਾਂ ਦੇ ਪ੍ਰਸ਼ਾਸਨ ਵਿਚ ਪੂਰੇ ਅਮਰੀਕਾ ਦੀ ਨੁਮਾਇੰਦਗੀ ਹੋਵੇਗੀ। ਬਾਈਡੇਨ ਦੀ ਟੀਮ ਵਿਚ ਔਰਤਾਂ ਅਤੇ ਗੈਰ ਗੋਰਿਆਂ ਨੂੰ ਵੀ ਤਰਜੀਹ ਮਿਲੇਗੀ।
ਨੋਟ- ਅਮਰੀਕਾ 'ਚ ਪਹਿਲੀ ਵਾਰ ਕੋਈ ਮੁਸਲਿਮ ਬਣੇਗਾ ਸੰਘੀ ਜੱਜ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।