ਪਤੀ ਲਈ ਟਰੇਨ ਰੋਕਣਾ ਪਤਨੀ ਨੂੰ ਪਿਆ ਭਾਰੀ, ਗਈ ਨੌਕਰੀ (ਵੀਡੀਓ)

01/12/2018 2:44:20 PM

ਬੀਜਿੰਗ (ਬਿਉਰੋ)—  ਪੂਰਬੀ ਚੀਨ ਵਿਚ ਪ੍ਰਾਇਮਰੀ ਸਕੂਲ ਦੀ ਅਧਿਆਪਿਕਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਅਸਲ ਵਿਚ ਅਧਿਆਪਿਕਾ ਲੁਓ ਹੈਲੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ, ਜਿਸ ਵਿਚ ਉਸ ਨੇ ਇਕ ਹਾਈ ਸਪੀਡ ਟਰੇਨ ਨੂੰ ਲੇਟ ਕਰਾ ਦਿੱਤਾ ਸੀ। ਇਸ ਟਰੇਨ ਨੇ ਪੂਰਬੀ-ਦੱਖਣੀ ਚੀਨ ਦੇ ਗੁਆਂਗਝੋ ਵਿਚ ਜਾਣਾ ਸੀ। ਲੁਓ ਹੈਲੀ ਨੂੰ ਆਪਣੇ ਪਤੀ ਲਈ ਹਾਈ ਸਪੀਡ ਟਰੇਨ ਨੂੰ ਲੇਟ ਕਰਨਾ ਮਹਿੰਗਾ ਪੈ ਗਿਆ ਅਤੇ ਉਸ ਨੂੰ ਲੱਗਭਗ 2,000 ਯੁਆਨ ਦਾ ਜੁਰਮਾਨਾ ਭਰਨਾ ਪਿਆ। 
ਲੁਓ ਹੈਲੀ ਨਾਂ ਦੀ ਔਰਤ ਨੇ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਜਾਣਾ ਸੀ। ਉਹ ਖੁਦ ਤਾਂ ਟਰੇਨ ਵਿਚ ਸਵਾਰ ਹੋ ਗਈ ਪਰ ਉਸ ਦੇ ਪਤੀ ਨੂੰ ਸਟੇਸ਼ਨ ਪਹੁੰਚਣ ਵਿਚ ਦੇਰ ਹੋ ਗਈ। ਪਤੀ ਦੀ ਟਰੇਨ ਨਾ ਛੁੱਟੇ ਇਸ ਲਈ ਹੈਲੀ ਟਰੇਨ ਦੇ ਕੈਬਿਨ ਦੇ ਦਰਵਾਜੇ ਵਿਚਕਾਰ ਖੜ੍ਹੀ ਹੋ ਗਈ ਤਾਂਜੋ ਉਹ ਬੰਦ ਨਾ ਹੋ ਜਾਵੇ। ਇਸ ਦੌਰਾਨ ਉਹ ਫੋਨ 'ਤੇ ਆਪਣੇ ਪਤੀ ਨਾਲ ਗੱਲ ਵੀ ਕਰਦੀ ਰਹੀ। ਹੈਲੀ ਨਾਲ ਉਸ ਦੀ ਬੇਟੀ ਵੀ ਸੀ। ਹੈਲੀ ਨੂੰ ਇਸ ਤਰ੍ਹਾਂ ਕਰਦੇ ਦੇਖ ਟਰੇਨ ਦੇ ਸਟਾਫ ਨੇ ਉਸ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਉਹ ਸਫਲ ਨਾ ਹੋ ਸਕੇ। ਟਰੇਨ ਸਟਾਫ ਨਾਲ ਹੈਲੀ ਕਾਫੀ ਦੇਰ ਤੱਕ ਬਹਿਸ ਕਰਦੀ ਰਹੀ ਅਤੇ ਦਰਵਾਜੇ ਵਿਚਕਾਰ ਹੀ ਖੜ੍ਹੀ ਰਹੀ। ਕਰਮਚਾਰੀ ਉਸ ਨੂੰ ਟਰੇਨ ਵਿਚੋਂ ਬਾਹਰ ਚਲੇ ਜਾਣ ਲਈ ਕਹਿ ਰਹੇ ਸਨ ਪਰ ਉਹ ਖੰਭੇ ਦੀ ਤਰ੍ਹਾਂ ਉੱਥੇ ਹੀ ਡਟੀ ਰਹੀ। ਟਰੇਨ ਵਿਚੋਂ ਬਾਹਰ ਕੱਢਣ ਲਈ ਸਟਾਫ ਨੇ ਉਸ ਨੂੰ ਧੱਕਾ ਵੀ ਦਿੱਤਾ। ਹੈਲੀ ਬਾਰ-ਬਾਰ ਚੀਕ ਰਹੀ ਸੀ ਕਿ ਉਸ ਦਾ ਪਤੀ ਸਟੇਸ਼ਨ ਪਹੁੰਚਣ ਵਾਲਾ ਹੈ। ਟਰੇਨ ਰੋਕਣ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਲੋਕਾਂ ਵੱਲੋਂ ਵੱਡੀ ਗਿਣਤੀ ਵਿਚ ਸ਼ੇਅਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਹੈਲੀ ਅਤੇ ਉਸ ਦਾ ਪਰਿਵਾਰ ਟਰੇਨ 'ਤੇ ਚੜ੍ਹਨ ਵਿਚ ਸਫਲ ਰਿਹਾ।

 
High-speed train stopper

Woman waiting on husband refuses to let high-speed train depart from station 👉 http://shst.me/f-t

Posted by Shanghaiist on Tuesday, January 9, 2018

 


Related News