ਕੋਵਿਡ-19 ਟੀਕੇ ਦੀ ਬੂਸਟਰ ਖੁਰਾਕ ਲਈ J&J ਨੇ FDA ਤੋਂ ਮੰਗੀ ਮਨਜ਼ੂਰੀ
Wednesday, Oct 06, 2021 - 01:30 AM (IST)
ਵਾਸ਼ਿੰਗਟਨ-ਜਾਨਸਨ ਐਂਡ ਜਾਨਸਨ ਨੇ ਮੰਗਲਵਾਰ ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਤੋਂ ਆਪਣੇ ਕੋਵਿਡ-19 ਟੀਕੇ ਦੀ ਵਾਧੂ ਖੁਰਾਕ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ ਕਿਉਂਕਿ ਅਮਰੀਕੀ ਸਰਕਾਰ ਨੇ ਉਨ੍ਹਾਂ ਲੱਖਾਂ ਅਮਰੀਕੀ ਨਾਗਰਿਕਾਂ ਨੂੰ ਬੂਸਟਰ ਖੁਰਾਕ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਨ੍ਹਾਂ ਨੂੰ ਟੀਕਾ ਲੱਗ ਚੁੱਕਿਆ ਹੈ। ਜੇ.ਐਂਡ.ਜੇ. ਨੇ ਕਿਹਾ ਕਿ ਉਸ ਨੇ ਐੱਫ.ਡੀ.ਏ. ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਲੋਕਾਂ ਨੂੰ ਬੂਸਟਰ ਖੁਰਾਕ ਲਾਉਣ ਲਈ ਕੰਪਨੀ ਨੂੰ ਅਧਿਕਾਰਤ ਕੀਤਾ ਜਾਵੇ ਜਿਨ੍ਹਾਂ ਨੇ ਪਹਿਲਾਂ ਕੰਪਨੀ ਦੀ ਇਕ ਖੁਰਾਕ ਵਾਲਾ ਟੀਕਾ ਲਵਾਇਆ ਸੀ।
ਇਹ ਵੀ ਪੜ੍ਹੋ : 'ਭਾਰਤ ਵਿਰੁੱਧ ਕਿਸੇ ਵੀ ਗਤੀਵਿਧੀ ਲਈ ਸ਼੍ਰੀਲੰਕਾ ਦਾ ਇਸਤੇਮਾਲ ਨਹੀਂ ਹੋਣ ਦੇਵਾਂਗੇ'
ਕੰਪਨੀ ਨੇ ਕਿਹਾ ਕਿ ਉਸ ਨੇ ਵੱਖ-ਵੱਖ ਬੂਸਟਰ ਅੰਤਰਾਲ 'ਤੇ ਅੰਕੜੇ ਸੌਂਪੇ ਹਨ ਜਿਨ੍ਹਾਂ ਨੂੰ ਦੋ ਤੋਂ ਛੇ ਮਹੀਨੇ ਦੇ ਅੰਤਰਾਲ 'ਤੇ ਲਾਇਆ ਗਿਆ ਹੈ ਪਰ ਇਸ ਨੇ ਰਸਮੀ ਰੂਪ ਨਾਲ ਕਿਸੇ ਇਕ ਬੂਸਟਰ ਅੰਤਰਾਲ ਲਈ ਰੈਗੂਲੇਟਰ ਤੋਂ ਅਨੁਸ਼ੰਸਾ ਨਹੀਂ ਕੀਤੀ ਹੈ। ਐੱਫ.ਡੀ.ਏ. ਨੇ ਪਿਛਲੇ ਮਹੀਨੇ ਫਾਈਜ਼ਰ ਕੰਪਨੀ ਦੇ ਬੂਸਟਰ ਖੁਰਾਕ ਬਜ਼ੁਰਗ ਅਮਰੀਕੀ ਨਾਗਰਿਕਾਂ ਅਤੇ ਕੋਵਿਡ-19 ਨਾਲ ਇਨਫੈਕਟਿਡ ਹੋਣ ਦੀ ਜ਼ਿਆਦਾ ਸੰਭਾਵਨਾ ਵਾਲੇ ਲੋਕਾਂ ਨੂੰ ਲਾਉਣ ਦੀ ਮਨਜ਼ੂਰੀ ਦਿੱਤੀ ਸੀ। ਵਾਇਰਸ ਦੇ ਖਤਰਨਾਕ ਡੇਲਟਾ ਵੇਰੀਐਂਟ ਅਤੇ ਟੀਕੇ ਤੋਂ ਪ੍ਰਤੀਰੋਧਕ 'ਚ ਸੰਭਾਵਿਤ ਕਮੀ ਨੂੰ ਦੇਖਦੇ ਹੋਏ ਬਾਈਡੇਨ ਪ੍ਰਸ਼ਾਸਨ ਨੇ ਇਹ ਕਵਾਇਦ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਕਾਬੁਲ 'ਚ ਤਾਲਿਬਾਨ ਲੜਾਕਿਆਂ ਨੇ 'ਕਰਤਾ ਪਰਵਾਨ' ਗੁਰਦੁਆਰੇ 'ਚ ਕੀਤੀ ਭੰਨ-ਤੋੜ
ਸਰਕਾਰ ਦੇ ਸਲਾਹਕਾਰਾਂ ਨੇ ਫਾਈਜ਼ਰ ਦੀ ਵਾਧੂ ਖੁਰਾਕ ਲਾਏ ਜਾਣ ਦਾ ਸਮਾਰਥਨ ਕੀਤਾ ਪਰ ਉਨ੍ਹਾਂ ਨੇ ਲੱਖਾਂ ਹੋਰ ਅਮਰੀਕਾ ਨਾਗਰਿਕਾਂ ਦੇ ਪ੍ਰਤੀ ਚਿੰਤਾ ਜਤਾਈ, ਜਿਨ੍ਹਾਂ ਨੇ ਮਾਡਰਨਾ ਅਤੇ ਜੇ.ਐਂਡ.ਜੇ. ਦੇ ਟੀਕੇ ਲਵਾਏ ਹਨ। ਅਮਰੀਕੀ ਅਧਿਕਾਰੀ ਟੀਕਿਆਂ ਦੇ ਵੱਖ-ਵੱਖ ਬ੍ਰਾਂਡ ਦੇ ਮਿਸ਼ਰਣ ਦਾ ਸਮਰਥਨ ਨਹੀਂ ਕਰਦੇ ਹਨ। ਐੱਫ.ਡੀ.ਏ. ਆਪਣੇ ਬਾਹਰੀ ਮਾਹਿਰਾਂ ਦੀ ਕਮੇਟੀ ਦੀ ਬੈਠਕ ਅਗਲੇ ਹਫਤੇ ਬੁਲਾ ਰਿਹਾ ਹੈ ਜਿਸ 'ਚ ਜੇ.ਐਂਡ.ਜੇ. ਅਤੇ ਮਾਡਰਨਾ ਦੇ ਬੂਸਟਰ ਅੰਕੜਿਆਂ ਦੀ ਸਮੀਖਿਆ ਹੋਵੇਗੀ।
ਇਹ ਵੀ ਪੜ੍ਹੋ : ਪੁਲਾੜ 'ਚ ਪਹਿਲੀ ਵਾਰ ਫਿਲਮ ਬਣਾਉਣ ਲਈ ਰਵਾਨਾ ਹੋਇਆ ਰੂਸੀ ਦਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।