ਪੰਥ ਪ੍ਰਸਿੱਧ ਢਾਡੀ ਜਤਿੰਦਰ ਸਿੰਘ ਨੂਰਪੁਰੀ ਤੇ ਸਾਥੀਆ ਦਾ ਆਸਟਰੀਆ ''ਚ ਗੋਲਡ ਮੈਡਲ ਨਾਲ ਸਨਮਾਨ

Monday, Oct 16, 2023 - 01:33 PM (IST)

ਪੰਥ ਪ੍ਰਸਿੱਧ ਢਾਡੀ ਜਤਿੰਦਰ ਸਿੰਘ ਨੂਰਪੁਰੀ ਤੇ ਸਾਥੀਆ ਦਾ ਆਸਟਰੀਆ ''ਚ ਗੋਲਡ ਮੈਡਲ ਨਾਲ ਸਨਮਾਨ

ਮਿਲਾਨ/ਇਟਲੀ (ਸਾਬੀ ਚੀਨੀਆ): ਸਿੱਖੀ ਪ੍ਰਚਾਰ ਹਿੱਤ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿਚ ਹੋ ਰਹੇ ਧਾਰਮਿਕਾਂ ਸਮਾਗਮਾਂ ਵਿਚ ਸੇਵਾਵਾਂ ਨਿਭਾ ਰਹੇ ਪੰਥ ਪ੍ਰਸਿੱਧ ਢਾਡੀ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਤੇ ਉਨਾਂ ਦੇ ਸਾਥੀਆਂ ਗਿਆਨੀ ਦਰਸ਼ਨ ਸਿੰਘ ਬੱਲ ਢਾਡੀ ਗੁਰਪ੍ਰੀਤ ਸਿੰਘ ਹੁੰਦਲ ਅਤੇ ਸਰੰਗੀ ਮਾਸਟਰ ਜਗਸੀਰ ਸਿੰਘ ਜਲਾਲਾਬਾਦੀ ਨੂੰ ਆਸਟਰੀਆ ਵਿਆਨਾ ਦੀਆਂ ਸੰਗਤਾਂ ਵੱਲੋਂ ਗੋਡਲ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਉੱਤਰੀ ਅਤੇ ਸੈਂਟਰ ਇਟਲੀ ਦੇ ਕਈ ਵੱਡੇ ਨਗਰ ਕੀਰਤਨਾਂ ਵਿਚ ਹਾਜ਼ਰੀਆਂ ਲਗਵਾਉਣ ਉਪਰੰਤ ਜੱਥਾ ਅਸਟਰੀਆ ਦੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਆਨਾ ਵਿਖੇ ਸਿੱਖੀ ਪ੍ਰਚਾਰ ਕਰ ਰਿਹਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਤੋਂ ਬਾਹਰ ਅਮਰੀਕਾ 'ਚ ਅੰਬੇਡਕਰ ਦੇ ਸਭ ਤੋਂ ਉੱਚੇ 'ਬੁੱਤ' ਦਾ ਹੋਇਆ ਉਦਘਾਟਨ

ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਜੱਥੇ ਵੱਲੋਂ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਵੇਖਦਿਆਂ ਉਨਾਂ ਨੂੰ ਇਹ ਸਨਮਾਨ ਦਿੱਤਾ ਗਿਆ। ਇਸ ਸਨਮਾਨ ਮੌਕੇ ਬੋਲਦਿਆਂ ਗਿਆਨੀ ਜਤਿੰਦਰ ਸਿੰਘ ਹੁਣਾਂ ਆਖਿਆ ਕਿ ਉਹ ਗੁਰੂ ਸਾਹਿਬ ਦੁਆਰਾ ਬਖਸ਼ਿਸ਼ ਕੀਤਾ ਕਲਾ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਹਨ ਤੇ ਆਸਟਰੀਆ ਦੀਆਂ ਸੰਗਤਾਂ ਵੱਲੋਂ ਦਿੱਤੇ ਪਿਆਰ ਤੇ ਸਤਿਕਾਰ ਲਈ ਸਮੂਹ ਸੰਗਤ ਦੇ ਧੰਨਵਾਦੀ ਹਨ, ਜਿੰਨਾਂ ਨਿਮਾਣਿਆਂ ਨੂੰ ਮਾਣ ਬਖਸ਼ਿਆ। ਇਸ ਮੌਕੇ ਗਿਆਨੀ ਤਰਲੋਚਨ ਸਿੰਘ ਭੁੱਮਦੀ ਅਤੇ ਸਤਪਾਲ ਸਿੰਘ ਗਰਚਾ ਵੱਲੋਂ ਜੱਥੇ ਨੂੰ ਵਧਾਈ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News