ਜਿਨਪਿੰਗ ਤੇ ਪੁਤਿਨ ਨੇ ਅਫਗਾਨਿਸਤਾਨ ਦੀ ਸਥਿਤੀ ''ਤੇ ਕੀਤੀ ਚਰਚਾ

Thursday, Aug 26, 2021 - 01:59 AM (IST)

ਜਿਨਪਿੰਗ ਤੇ ਪੁਤਿਨ ਨੇ ਅਫਗਾਨਿਸਤਾਨ ਦੀ ਸਥਿਤੀ ''ਤੇ ਕੀਤੀ ਚਰਚਾ

ਬੀਜਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਨੂੰ ਆਪਣੇ ਰੂਸੀ ਹਮਰੁਤਬਾ ਵਲਾਦਿਮੀਰ ਪੁਤਿਨ ਨੂੰ ਕਿਹਾ ਕਿ ਬੀਜਿੰਗ ਅਫਗਾਨ ਮੁੱਦੇ 'ਤੇ ਮਾਸਕੋ ਅਤੇ ਵਪਾਰਕ ਅੰਤਰਰਾਸ਼ਟਰੀ ਸਮੂਹ ਨਾਲ ਸੰਚਾਰ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ। ਜਿਨਪਿੰਗ ਨੇ ਅਫਗਾਨਿਸਤਾਨ 'ਚ ਸਮੂਹਿਕ ਸਰਕਾਰ ਦੀ ਮੰਗ ਕੀਤੀ ਜੋ ਸਾਰੇ ਅੱਤਵਾਦੀ ਸਮੂਹਾਂ ਤੋਂ ਖੁਦ ਨੂੰ ਪੂਰੀ ਤਰ੍ਹਾਂ ਤੋਂ ਵੱਖ ਕਰ ਲਵੇ। ਜਿਨਪਿੰਗ ਨੇ ਬੁੱਧਵਾਰ ਨੂੰ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਤਾਲਿਬਾਨ ਦੇ ਸੱਤੇ 'ਤੇ ਕਬਜ਼ਾ ਕਰਨ ਤੋਂ ਬਾਅਦ ਅਫਗਾਨਿਸਤਾਨ ਦੀ ਸਥਿਤੀ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਕਰੋੜਾਂ ਡਾਲਰ ਦੇ PPE ਘੋਟਾਲੇ ਦੀ ਜਾਣਕਾਰੀ ਦੇਣ ਵਾਲੀ ਭਾਰਤੀ ਮੂਲ ਦੀ ਮਹਿਲਾ ਦਾ ਕਤਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸੀ ਰਾਸ਼ਟਰਪਤੀ ਨਾਲ ਅਫਗਾਨਿਸਤਾਨ ਦੀ ਸਥਿਤੀ 'ਤੇ ਚਰਚਾ ਕਰਨ ਦੇ ਇਕ ਦਿਨ ਬਾਅਦ ਜਿਨਪਿੰਗ ਅਤੇ ਪੁਤਿਨ ਦਰਮਿਆਨ ਫੋਨ 'ਤੇ ਚਰਚਾ ਹੋਈ। ਸਰਕਾਰੀ ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਕ ਜਿਨਿਪੰਗ ਨੇ ਪੁਤਿਨ ਨੂੰ ਕਿਹਾ ਕਿ ਚੀਨ ਰੂਸ ਅਤੇ ਵਿਆਪਕ ਅੰਤਰਰਾਸ਼ਟਰੀ ਸਮੂਹ ਨਾਲ ਅਫਗਾਨ ਮੁੱਦੇ 'ਤੇ ਸੰਚਾਰ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ : ਤਾਲਿਬਾਨੀ ਅਮਰੀਕੀ ਤੋਂ ਲੁੱਟੇ ਹਥਿਆਰਾਂ ਨਾਲ ਭਾਰਤ ਤੋਂ ਪਹਿਲਾਂ ਪਾਕਿ 'ਚ ਮਚਾ ਸਕਦੇ ਹਨ ਤਬਾਹੀ

ਗਲੋਬਲ ਟਾਈਮਜ਼ ਦੀ ਖਬਰ ਮੁਤਾਬਕ ਪੁਤਿਨ ਨੇ ਕਿਹਾ ਕਿ ਅਫਗਾਨ ਸਥਿਤੀ 'ਚ ਮੌਜੂਦਾ ਬਦਲਾਵਾਂ ਤੋਂ ਪਤਾ ਚੱਲਦਾ ਹੈ ਕਿ ਬਾਹਰੀ ਤਾਕਤਾਂ ਵੱਲੋਂ ਆਪਣੇ ਰਾਜਨੀਤਿਕ ਮਾਡਲ ਨੂੰ ਜ਼ਬਰਦਸਤੀ ਉਤਾਸ਼ਾਹਤ ਕਰਨਾ ਕੁਝ ਦੇਸ਼ਾਂ 'ਚ ਨਹੀਂ ਚੱਲਿਆ ਅਤੇ ਇਹ ਸਿਰਫ ਇਨ੍ਹਾਂ ਦੇਸ਼ਾਂ 'ਚ ਤਬਾਹੀ ਲਿਆਵੇਗਾ। ਅਫਗਾਨ ਮੁੱਦੇ 'ਤੇ ਰੂਸ ਅਤੇ ਚੀਨ ਸਮਾਨ ਰਵੱਈਆ ਅਤੇ ਹਿੱਤ ਸਾਂਝਾ ਕਰਦੇ ਹਨ। ਇਸ ਦਰਮਿਆਨ, ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਬੁੱਧਵਾਰ ਨੂੰ ਇਥੇ ਇਕ ਪ੍ਰੈੱਸ ਕਾਨਫੰਰਸ 'ਚ ਕਿਹਾ ਕਿ ਚੀਨ ਅਤੇ ਅਫਗਾਨਿਸਤਾਨ ਤਾਲਿਬਾਨ ਦਰਮਿਆਨ 'ਨਿਰਵਿਘਨ ਅਤੇ ਪ੍ਰਭਾਵਸ਼ਾਲੀ ਸੰਚਾਰ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News